post

Jasbeer Singh

(Chief Editor)

Latest update

ਅਮਰੀਕੀ ਰਾਸ਼ਟਰਪਤੀ ਟਰੰਪ ਦੀ ਟੀਮ ਵਿਚ ਦੇਖੋ ਐਲਨ ਮਸਕ ਤੇ ਰਾਮਾਸਵਾਮੀ ਤੋਂ ਬਾਅਦ ਹੋਰ ਕੌਣ

post-img

ਅਮਰੀਕੀ ਰਾਸ਼ਟਰਪਤੀ ਟਰੰਪ ਦੀ ਟੀਮ ਵਿਚ ਦੇਖੋ ਐਲਨ ਮਸਕ ਤੇ ਰਾਮਾਸਵਾਮੀ ਤੋਂ ਬਾਅਦ ਹੋਰ ਕੌਣ ਅਮਰੀਕਾ : ਸੰਸਾਰ ਪ੍ਰਸਿੱਧ ਤੇ ਪਾਵਰਫੁੱਲ ਦੇਸ਼ ਮੰਨੇ ਜਾਂਦੇ ਅਮਰੀਕਾ ਦੇ ਰਾਸ਼ਟਰਪਤੀ ਬਣੇ ਡੋਨਾਲਡ ਟਰੰਪ ਦੀ ਨਵੀਂ ਟੀਮ ਵਿਚ ਜ਼ਿਥੇ ਐਲਨ ਮਸਕ ਤੇ ਰਾਮ ਸਵਾਮੀ ਨੂੰ ਅਹਿਮ ਜਿੰਮੇਵਾਰੀਆਂ ਦਿੱਤੀਆਂ ਗਈਆਂ ਹਨ ਉਥੇ ਫੌਕਸ ਨਿਊਜ਼ ਦੇ ਐਂਕਰ ਪੀਟ ਹੇਗਥਾ ਨੂੰ ਵੀ ਡੋਨਾਲਡ ਟਰੰਪ ਦੀ ਟੀਮ `ਚ ਜਗ੍ਹਾ ਦਿੱਤੀ ਗਈ ਹੈ । ਭਰੋਸੇਯੋਗ ਸੂਤਰਾਂ ਮੁਤਾਬਕ ਟਰੰਪ ਵਲੋਂ ਪੀਟ ਹੇਗਥਾ ਨੂੰ ਰੱਖਿਆ ਮੰਤਰੀ ਬਣਾਇਆ ਜਾ ਸਕਦਾ ਹੈ ਤੇ ਇਸ ਦੇ ਨਾਲ ਹੀ ਟਰੰਪ ਨੇ ਸਟੀਵਨ ਵਿਟਕੌਫ ਨੂੰ ਮੱਧ ਪੂਰਬ ਦਾ ਪ੍ਰਤੀਨਿਧੀ ਨਿਯੁਕਤ ਕੀਤਾ ਹੈ ਕਿਉਂਕਿ ਉਸ ਕੋਲ ਇਰਾਕ ਅਤੇ ਅਫਗਾਨਿਸਤਾਨ ਯੁੱਧਾਂ ਦਾ ਤਜਰਬਾ ਵੀ ਹੈ । ਟਰੰਪ ਦੀ ਇਸ ਚੋਣ ਨੂੰ ਪਰੰਪਰਾ ਤੋਂ ਵੱਖ ਮੰਨਿਆ ਜਾ ਰਿਹਾ ਹੈ । ਇਥੇ ਹੀ ਬਸ ਨਹੀਂ ਟਰੰਪ ਨੇ ਵੀ ਆਪਣੀ ਟੀਮ `ਚ ਸੂਜ਼ੀ ਵਿਲਸ ਨੂੰ ਅਹਿਮ ਭੂਮਿਕਾ ਦੇਣ ਦਾ ਫੈਸਲਾ ਕੀਤਾ ਹੈ। ਇਹੋ ਕਾਰਨ ਹੈ ਕਿ ਟਰੰਪ ਦੀ ਟੀਮ ਨੂੰ ਸ਼ਾਮਲ ਕੀਤਾ ਗਿਆ ਹੈ । ਉਨ੍ਹਾਂ ਨੂੰ ਟਰੰਪ ਦੀ ਟੀਮ `ਚ ਪਹਿਲੇ ਸਥਾਨ `ਤੇ ਰੱਖਿਆ ਗਿਆ ਹੈ । ਸੂਜ਼ੀ ਵਿਲਸ ਅਮਰੀਕੀ ਇਤਿਹਾਸ ਦੀ ਪਹਿਲੀ ਮਹਿਲਾ ਚੀਫ-ਆਫ-ਸਟਾਫ ਵੀ ਬਣ ਗਈ ਹੈ । ਸੂਜ਼ੀ ਵਿਲਸ ਦਾ ਸਿਆਸੀ ਕਰੀਅਰ ਲੰਬਾ ਰਿਹਾ ਹੈ । ਹਾਲ ਹੀ ਵਿੱਚ ਆਪਣੇ ਭਾਸ਼ਣ ਦੌਰਾਨ ਟਰੰਪ ਨੇ ਆਪਣੀ ਸਫਲ ਰਾਸ਼ਟਰਪਤੀ ਚੋਣ ਮੁਹਿੰਮ ਦਾ ਸਿਹਰਾ ਵੀ ਸੂਸੀ ਨੂੰ ਦਿੱਤਾ ਸੀ ।

Related Post