
ਰਾਸ਼ਟਰਪਤੀ ਚੋਣ ਜਿੱਤੇ ਡੋਨਾਲਡ ਟਰੰਪ ਨੇ ਕੀਤੀ ਰਾਸ਼ਟਰਪਤੀ ਜੋਅ ਬਿਡੇਨ ਨਾਲ ਵਾਸਿੰਗਟਨ ਵਿੱਚ ਮੁਲਾਕਾਤ
- by Jasbeer Singh
- November 14, 2024

ਰਾਸ਼ਟਰਪਤੀ ਚੋਣ ਜਿੱਤੇ ਡੋਨਾਲਡ ਟਰੰਪ ਨੇ ਕੀਤੀ ਰਾਸ਼ਟਰਪਤੀ ਜੋਅ ਬਿਡੇਨ ਨਾਲ ਵਾਸਿੰਗਟਨ ਵਿੱਚ ਮੁਲਾਕਾਤ ਵਾਸਿ਼ੰਗਟਨ : ਸੰਸਾਰ ਪ੍ਰਸਿੱਧ ਤੇ ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ ਵਿਚ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਵ੍ਹਾਈਟ ਹਾਊਸ ਦੇ ਓਵਲ ਆਫਿਸ `ਚ ਰਾਸ਼ਟਰਪਤੀ ਜੋਅ ਬਿਡੇਨ ਨਾਲ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਦੋਹਾਂ ਨੇਤਾਵਾਂ ਨੇ ਅਮਰੀਕੀ ਰਵਾਇਤ ਮੁਤਾਬਕ ਸੱਤਾ ਦੇ ਸੁਚਾਰੂ ਤਬਾਦਲੇ ਦਾ ਵਾਅਦਾ ਕੀਤਾ, ਬਿਡੇਨ ਨੇ ਟਰੰਪ ਦਾ ਸਵਾਗਤ ਕੀਤਾ ਅਤੇ ਦੋਵਾਂ ਨੇਤਾਵਾਂ ਨੇ ਹੱਥ ਮਿਲਾਇਆ। ਬਿਡੇਨ ਨੇ ਟਰੰਪ ਨੂੰ ਉਨ੍ਹਾਂ ਦੀ ਜਿੱਤ `ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਸੱਤਾ ਦੇ ਸੁਚਾਰੂ ਪਰਿਵਰਤਨ ਦੀ ਉਮੀਦ ਕਰਦੇ ਹਨ। ਟਰੰਪ ਨੇ ਕਿਹਾ ਕਿ ਰਾਜਨੀਤੀ ਸਖ਼ਤ ਹੈ ਅਤੇ ਕਈ ਤਰੀਕਿਆਂ ਨਾਲ ਇਹ ਬਹੁਤ ਵਧੀਆ ਸੰਸਾਰ ਨਹੀਂ ਹੈ। ਇੱਕ ਸੰਖੇਪ ਮੁਲਾਕਾਤ ਵਿੱਚ, ਦੋਵਾਂ ਨੇਤਾਵਾਂ ਨੇ ਅਗਲੇ ਸਾਲ 20 ਜਨਵਰੀ ਨੂੰ ਰਾਸ਼ਟਰ ਨੂੰ ਸ਼ਾਂਤੀਪੂਰਵਕ ਸੱਤਾ ਤਬਦੀਲੀ ਦਾ ਭਰੋਸਾ ਦਿੱਤਾ। ਬਿਡੇਨ ਨੇ ਕਿਹਾ ਕਿ ਟਰੰਪ ਦਾ “ਵਾਪਸ ਸਵਾਗਤ”, ਅਤੇ ਦੋਵਾਂ ਨੇਤਾਵਾਂ ਨੇ ਹੱਥ ਮਿਲਾਇਆ। ਉਨ੍ਹਾਂ ਨੇ ਟਰੰਪ ਨੂੰ ਉਨ੍ਹਾਂ ਦੀ ਜਿੱਤ `ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਸੁਚਾਰੂ ਤਬਦੀਲੀ ਦੀ ਉਮੀਦ ਕਰਦੇ ਹਨ।