post

Jasbeer Singh

(Chief Editor)

Latest update

ਜਵਾਲਾਮੁਖੀ ਫਟਣ ਕਾਰਨ ਬਾਲੀ ਤੋਂ ਆਉਣ- ਜਾਣ ਵਾਲੀਆਂ ਉਡਾਣਾਂ ਹੋਈਆਂ ਰੱਦ

post-img

ਜਵਾਲਾਮੁਖੀ ਫਟਣ ਕਾਰਨ ਬਾਲੀ ਤੋਂ ਆਉਣ- ਜਾਣ ਵਾਲੀਆਂ ਉਡਾਣਾਂ ਹੋਈਆਂ ਰੱਦ ਨਵੀਂ ਦਿੱਲੀ : ਇੰਡੋਨੇਸ਼ੀਆ ‘ਚ ਹਾਲੀਡੇ ਆਈਲੈਂਡ ਨੇੜੇ ਜਵਾਲਾਮੁਖੀ ਫਟਣ ਨਾਲ ਆਲੇ ਦੁਆਲੇ ਦੇ ਖੇਤਰਾਂ ਵਿਚ ਖਤਰਨਾਕ ਰਾਖ ਦੇ ਬੱਦਲ ਛਾਏ ਹੋਏ ਹੋਣ ਦੇ ਚਲਦਿਆਂ ਕਈ ਆਸਟ੍ਰੇਲੀਅਨ ਏਅਰਲਾਈਨਾਂ ਨੇ ਇੰਡੋਨੇਸ਼ੀਆ ਦੇ ਪ੍ਰਸਿੱਧ ਛੁੱਟੀਆਂ ਮਨਾਉਣ ਵਾਲੇ ਟਾਪੂ ਬਾਲੀ ਤੋਂ ਜਾਣ ਅਤੇ ਆਉਣ ਵਾਲੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ । ਇਸ ਕਾਰਨ ਕਈ ਏਅਰਲਾਈਨਜ਼ ਨੇ ਆਸਟ੍ਰੇਲੀਆ ਅਤੇ ਇੰਡੋਨੇਸ਼ੀਆ ਦੇ ਬਾਲੀ ਵਿਚਕਾਰ ਉਡਾਣਾਂ ਰੱਦ ਕਰ ਦਿੱਤੀਆਂ ਹਨ । ਕੈਂਟਾਸ, ਜੈਟਸਟਾਰ ਅਤੇ ਵਰਜਿਨ ਆਸਟ੍ਰੇਲੀਆ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਰਾਖ ਉਡਾਣਾਂ ਲਈ ਸੁਰੱਖਿਅਤ ਨਹੀਂ ਹੈ। ਜੈਟਸਟਾਰ ਨੇ ਕਿਹਾ ਹੈ ਕਿ ਆਸਟ੍ਰੇਲੀਆਈ ਸਮੇਂ ਅਨੁਸਾਰ ਦੁਪਹਿਰ 12 ਵਜੇ ਤੱਕ ਬਾਲੀ ਤੋਂ ਜਾਣ ਅਤੇ ਆਉਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ । ਇਸ ਜਵਾਲਾਮੁਖੀ ਦੇ ਫਟਣ ਕਾਰਨ ਅਸਮਾਨ ਵਿੱਚ 9 ਕਿਲੋਮੀਟਰ ਦੀ ਉਚਾਈ ਤੱਕ ਰਾਖ ਫੈਲ ਗਈ ਹੈ ।

Related Post