post

Jasbeer Singh

(Chief Editor)

Patiala News

ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੈਮੀਨਾਰ

post-img

ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਕਰਮਚਾਰੀਆਂ ਦੀ ਸਾਂਝੀ ਐਕਸ਼ਨ ਵੱਲੋਂ ਪ੍ਰਧਾਨ ਸਵਰਨ ਸਿੰਘ ਬੰਗਾ ਪ੍ਰਧਾਨਗੀ ਹੇਠ ਰਾਜਿੰਦਰਾ ਹਸਪਤਾਲ ਵਿੱਚ ਡਾਕਟਰ ਭੀਮ ਰਾਓ ਅੰਬੇਡਕਰ ਦੇ 133ਵੇਂ ਜਨਮ ਦਿਹਾੜੇ ਨੂੰ ਸਮਰਪਿਤ ਉਨ੍ਹਾਂ ਦੀ ਜੀਵਨੀ ਅਤੇ ਮਿਸ਼ਨ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਡਾਕਟਰ ਅਵਨੀਸ਼ ਕੁਮਾਰ ਡਾਇਰੈਕਟਰ ਖ਼ੋਜ ਅਤੇ ਮੈਡੀਕਲ ਸਿੱਖਿਆ ਪੰਜਾਬ ਤੇ ਵਿਸ਼ੇਸ਼ ਮਹਿਮਾਨ ਵਜੋਂ ਡਾਕਟਰ ਆਕਾਸ਼ਦੀਪ ਅਗਰਵਾਲ ਜੁਆਇੰਟ ਡਾਇਰੈਕਟਰ, ਰਾਮ ਸ਼ਰਨ ਬੰਗੜ ਸਾਬਕਾ ਚੀਫ਼ ਇੰਜਨੀਅਰ ਪੰਜਾਬ ਰਾਜ ਬਿਜਲੀ ਬੋਰਡ, ਹਰਦੀਪ ਸਿੰਘ ਚੁੰਬਰ ਐਕਸੀਅਨ ਬੀ ਐੱਸ ਐਨ ਐਲ, ਅਵਤਾਰ ਸਿੰਘ ਕੈਂਥ ਸ਼ਾਮਲ ਹੋਏ। ਬੁਲਾਰਿਆਂ ਨੇ ਬਾਬਾ ਸਾਹਿਬ ਦੀ ਜੀਵਨੀ ਅਤੇ ਮਿਸ਼ਨ ’ਤੇ ਰੌਸ਼ਨੀ ਪਾਈ। ਸਟੇਜ ਸਕੱਤਰ ਦੀ ਭੂਮਿਕਾ ਨਰੇਸ਼ ਕੁਮਾਰ ਗਾਟ ਨੇ ਨਿਭਾਈ। ਰਾਜੇਸ਼ ਕੁਮਾਰ ਗੋਲੂ, ਮੋਨਿਕਾ ਕਟਾਰੀਆ, ਰਾਕੇਸ਼ ਕੁਮਾਰ ਕਲਿਆਣ, ਰਾਜਨ ਅਟਵਾਲ, ਹਰਸ਼ਦੀਪ ਸਿੰਘ ਨੇ ਪ੍ਰੋਗਰਾਮ ਨੇਪਰੇ ਚਾੜ੍ਹਨ ਵਿੱਚ ਮੁੱਖ ਭੂਮਿਕਾ ਨਿਭਾਈ।

Related Post