post

Jasbeer Singh

(Chief Editor)

Patiala News

ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਨੇ ਸੰਭਾਲਿਆ ਮੋਰਚਾ ; ਨਿਗਮ ਦੇ ਕੰਮਾਂ ਵਿਚ ਆਵੇਗੀ ਪਾਰਦਰਸ਼ਤਾ

post-img

ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਨੇ ਸੰਭਾਲਿਆ ਮੋਰਚਾ ; ਨਿਗਮ ਦੇ ਕੰਮਾਂ ਵਿਚ ਆਵੇਗੀ ਪਾਰਦਰਸ਼ਤਾ -ਲੋਕਾਂ ਨੂੰ ਤੰਗ ਪ੍ਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗਾ : ਹਰਿੰਦਰ ਕੋਹਲੀ -ਕੋਹਲੀ ਨੇ ਪਹਿਲੇ ਦਿਨ ਹੀ ਕੁਰਸੀ ’ਤੇ ਬੈਠਦਿਆਂ ਕੀਤੀਆਂ ਅਧਿਕਾਰੀਆਂ ਨਾਲ ਮੀਟਿੰਗਾਂ ਪਟਿਆਲਾ : ਆਮ ਆਦਮੀ ਪਾਰਟੀ ਦੇ ਜਾਂਬਾਜ ਸਿਪਾਹੀ ਤੇ ਹਾਲ ਹੀ ਵਿਚ ਨਿਯੁਕਤ ਕੀਤੇ ਗਏ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਨੇ ਅੱਜ ਨਗਰ ਨਿਗਮ ਦਫ਼ਤਰ ਵਿਖੇ ਬੈਠ ਕੇ ਲੋਕਾਂ ਦੀ ਸੇਵਾ ਲਈ ਮੋਰਚਾ ਸੰਭਾਲ ਲਿਆ ਹੈ । ਇਸ ਮੌਕੇ ਉਨ੍ਹਾਂ ਆਖਿਆ ਕਿ ਨਿਗਮ ਕਾਰਜਾਂ ਵਿਚ ਪਾਰਦਰਸ਼ਤਾ ਲਿਆਉਣਾ ਹੀ ਸਾਡੀ ਮੁੱਢਲੀ ਪਹਿਲ ਹੈ । ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਨੇ ਅੱਜ ਪਹਿਲੇ ਦਿਨ ਹੀ ਅਧਿਕਾਰੀਆਂ ਨਾਲ ਮੀਟਿੰਗਾਂ ਵੀ ਕੀਤੀਆਂ ਤੇ ਕਿਹਾ ਕਿ ਲੋਕਾਂ ਨੂੰ ਤੰਗ ਪ੍ਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗਾ । ਹਰਿੰਦਰ ਕੋਹਲੀ ਨੇ ਆਖਿਆ ਕਿ ਆਪ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ, ਡਾਕਟਰ ਸੰਦੀਪ ਪਾਠਕ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਗਰ ਨਿਗਮ ਦੇ ਸਿਪਾਹੀ ਦੇ ਤੌਰ ’ਤੇ ਡਿਊਟੀ ਦਿੱਤੀ ਹੈ ਤੇ ਅਸੀਂ ਇਸ ਡਿਊਟੀ ’ਤੇ ਪੂਰੀ ਤਰ੍ਹਾਂ ਖਰਾ ਉਤਰਨ ਦਾ ਯਤਨ ਕਰਾਂਗੇ । ਹਰਿੰਦਰ ਕੋਹਲੀ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਨਗਰ ਨਿਗਮ ਵਿਚ ਸੁਧਾਰ ਲਿਆਉਣ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ । ਉਨ੍ਹਾਂ ਕਿਹਾ ਕਿ ਸਾਡਾ ਮੁੱਖ ਉਦੇਸ਼ ਲੋਕਾਂ ਦੀ ਸੇਵਾ ਹੈ ਤੇ ਇਹ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ । ਉਨ੍ਹਾਂ ਕਿਹਾ ਕਿ ਸਰਕਾਰ ਨੇ ਨਗਰ ਨਿਗਮ ਵਿਚ ਜੋ ਕੁਰਸੀ ਸੌਂਪੀ ਹੈ ਉਸ ’ਤੇ ਬੈਠ ਕੇ ਇਨਸਾਫ ਦੁਆਇਆ ਜਾਵੇਗਾ । ਦੋ ਵਾਰ ਡਿਪਟੀ ਰਹਿ ਚੁੱਕੇ ਕੋਹਲੀ ਨੂੰ ਹੈ ਨਿਗਮ ਦੇ ਕੰਮਾਂ ਦਾ ਚੌਖਾ ਤਜ਼ਰਬਾ ਪਟਿਆਲਾ, ()-ਹਰਿੰਦਰ ਕੋਹਲੀ ਪਿਛਲੀਆਂ ਸਰਕਾਰਾਂ ਵਿਚ ਦੋ ਵਾਰ ਡਿਪਟੀ ਮੇਅਰ ਰਹਿ ਚੁੱਕੇ ਹਨ। ਇਹ ਗੱਲ ਜੱਗ ਜਾਹਰ ਹੈ ਕਿ ਹਰਿੰਦਰ ਕੋਹਲੀ ਨੂੰ ਨਗਰ ਨਿਗਮ ਵਿਚ ਲੋਕਾਂ ਦੇ ਕੰਮ ਕਰਵਾਉਣ ਲਈ ਵੱਡਾ ਤਜ਼ਰਬਾ ਹੈ, ਇਸਦੇ ਨਾਲ ਉਹ 10 ਸਾਲ ਡਿਪਟੀ ਮੇਅਰ ਦੀ ਕੁਰਸੀ ’ਤੇ ਰਹੇ, ਜਿਸ ਕਰਕੇ ਉਹ ਨਿਗਮ ਦੀ ਹਰੇਕ ਬ੍ਰਾਂਚ ਦੇ ਹਰੇਕ ਕੰਮ ਤੋਂ ਚੰਗੀ ਤਰ੍ਹਾਂ ਜਾਣੂ ਹਨ ਤੇ ਇਸ ਤਜ਼ਰਬੇ ਦਾ ਜਿਥੇ ਨਿਗਮ ਉਥੇ ਲੋਕਾਂ ਨੂੰ ਵੀ ਵੱਡੀ ਪੱਧਰ ’ਤੇ ਫਾਇਦਾ ਮਿਲੇਗਾ । ਹਰੇਕ ਬ੍ਰਾਂਚ ਤੱਕ ਹੈ ਹਰਿੰਦਰ ਕੋਹਲੀ ਦੀ ਪਹੁੰਚ ਪਟਿਆਲਾ, ()- ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਦੀ ਪਹੁੰਚ ਨਗਰ ਨਿਗਮ ਦੀ ਹਰੇਕ ਬ੍ਰਾਂਚ ਤੱਕ ਹੈ। ਉਹ ਨਿਗਮ ਦੀ ਹਰੇਕ ਬ੍ਰਾਂਚ ਦੇ ਕੰਮ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਤੇ ਉਨ੍ਹਾਂ ਤੋਂ ਵੱਡੇ ਸੁਧਾਰ ਦੀ ਆਸ ਵੀ ਰੱਖੀ ਜਾ ਰਹੀ ਹੈ। ਹਰਿੰਦਰ ਕੋਹਲੀ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਦੇ ਨਾਲ ਨਿਗਮ ਵਿਚ ਇਕ ਵੱਡਾ ਸੁਧਾਰ ਲਿਆ ਸਕਦੇ ਹਨ। ਕਿਉਂਕਿ ਨਗਰ ਨਿਗਮ ਨੂੰ ਇਸ ਵੇਲੇ ਇਕ ਬੇਹਦ ਤਜ਼ਰਬੇਕਾਰ ਸੀਨੀਅਰ ਡਿਪਟੀ ਮੇਅਰ ਦੀ ਲੋੜ ਸੀ । ਆਰਥਿਕ ਸੰਕਟ ’ਚੋਂ ਨਿਗਮ ਨੂੰ ਕੱਢਣ ਲਈ ਕਰਾਂਗੇ ਉਪਰਾਲੇ : ਹਰਿੰਦਰ ਕੋਹਲੀ ਪਟਿਆਲਾ -ਇਸ ਵੇਲੇ ਨਗਰ ਨਿਗਮ ਜੋ ਵੱਡੇ ਆਰਥਿਕ ਸੰਕਟ ’ਚੋਂ ਲੰਘ ਰਿਹਾ ਹੈ। ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਦਾ ਕਹਿਣਾ ਹੈ ਕਿ ਨਗਰ ਨਿਗਮ ਨੂੰ ਆਰਥਿਕ ਸੰਕਟ ’ਚੋਂ ਕੱਢਣ ਲਈ ਉਪਰਾਲੇ ਕੀਤੇ ਜਾਣਗੇ ਤੇ ਹਰੇਕ ਬ੍ਰਾਂਚ ਦਾ ਰਿਵਿਊ ਵੀ ਹੋਵੇਗਾ ਕਿ ਕਿਹੜੀ ਬ੍ਰਾਂਚ ਨੇ ਕਿੰਨਾਂ ਟਾਰਗੇਟ ਪੂਰਾ ਕੀਤਾ ਹੈ ਕਿੰਨਾਂ ਨਹੀਂ ਕੀਤਾ। ਉਨ੍ਹਾ ਕਿਹਾ ਕਿ 31 ਮਾਰਚ ਬੜੀ ਨੇੜੇ ਹੈ ਇਸ ਲਈ ਹਰੇਕ ਬ੍ਰਾਂਚ ਨੂੰ ਆਪਣਾ ਟਾਰਗੇਟ ਪੂਰਾ ਕਰਨਾ ਚਾਹੀਦਾ ਹੈ ਤਾਂ ਜੋ ਨਿਗਮ ਦੇ ਕੰਮਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਅੱਗੇ ਵਧਾਇਆ ਜਾ ਸਕੇ । ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੀ ਸੇਵਾ ਵੀ ਕਰਨੀ ਹੈ ਤੇ ਨਿਗਮ ਦੇ ਕੰਮ ਵੀ ਕਰਵਾਉਣੇ ਹਨ, ਇਸ ਲਈ ਅਸੀਂ ਪੂਰਾ ਬੈਲੇਂਸ ਕਰਕੇ ਚੱਲਾਂਗੇ । ਨਿਗਮ ਦੇ ਅਧਿਕਾਰੀਆਂ ਨਾਲ ਵੀ ਦੋਸਤਾਨਾ ਰੱਖਦੇ ਹਨ ਹਰਿੰਦਰ ਕੋਹਲੀ ਪਟਿਆਲਾ ()-ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਨਿਗਮ ਦੇ ਬਹੁਤੇ ਅਧਿਕਾਰੀਆਂ ਨਾਲ ਦੋਸਤਾਨਾ ਸਬੰਧ ਰੱਖਦੇ ਹਨ ਤੇ ਅੱਜ ਕੁਰਸੀ ’ਤੇ ਬੈਠਦਿਆਂ ਹੀ ਬਹੁਤ ਸਾਰੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਨਮਾਨਤ ਕੀਤਾ ਹੈ । ਉਨ੍ਹਾਂ ਕਿਹਾ ਕਿ ਨਿਗਮ ਅਧਿਕਾਰੀ ਉਨ੍ਹਾਂ ਦਾ ਪਰਿਵਾਰ ਹੈ ਅਤੇ ਉਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪਰਿਵਾਰ ਵਾਂਗ ਚਲਾਉਣਗੇ ਤੇ ਕੰਮ ਦੇ ਮਾਮਲੇ ਵਿਚ ਕੋਈ ਲਿਹਾਜ਼ ਨਹੀਂ ਕੀਤਾ ਜਾਵੇਗਾ।

Related Post