ਏਅਰ ਐਂਬੂਲੈਂਸ ਦੇ ਹਾਦਸਾਗ੍ਰਸਤ ਹੋਣ ਕਾਰਨ ਹੋਈ ਸੱਤ ਜਣਿਆਂ ਦੀ ਮੌਤ
- by Jasbeer Singh
- February 24, 2026
ਏਅਰ ਐਂਬੂਲੈਂਸ ਦੇ ਹਾਦਸਾਗ੍ਰਸਤ ਹੋਣ ਕਾਰਨ ਹੋਈ ਸੱਤ ਜਣਿਆਂ ਦੀ ਮੌਤ ਰਾਂਚੀ, 24 ਫਰਵਰੀ 2026 : ਭਾਰਤ ਦੇੇਸ਼ ਦੇ ਸੂਬੇ ਝਾਰਖੰਡ ਦੇ ਸ਼ਹਿਰ ਰਾਂਚੀ ਤੋਂ ਦਿੱਲੀ ਜਾ ਰਹੀ ਇਕ ਏਅਰ ਐਂਬੂਲੈਂਸ ਦੇ ਹਾਦਸਾਗ੍ਰਸਤ ਹੋਣ ਨਾਲ 7 ਜਣਿਆਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਚਤਰਾ ਦੇ ਡਿਪਟੀ ਕਮਿਸ਼ਨਰ ਕੀਰਤੀਸ਼੍ਰੀ ਜੀ. ਨੇ ਦਿੱਤੀ। ਕੀ ਦੱਸਿਆ ਡੀ. ਸੀ. ਨੇ ਮਿਲੀ ਜਾਣਕਾਰੀ ਮੁਤਾਬਕ ਜੋ ਏਅਰ ਐਂਬੂਲੈਂਸ ਰਾਂਚੀ ਤੋਂ ਦਿੱਲੀ ਜਾਂਦੇ ਵੇਲੇ ਚਤਰਾ ਜਿਲੇ ਦੇ ਸਿਮਰੀਆ ਨੇੜੇ ਜੰਗਲੀ ਖੇਤਰ ਵਿਚ ਹਾਦਸਾਗਸ੍ਰਤ ਹੋ ਗਈ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੀਰਤੀਸ਼੍ਰੀ ਜੀ. ਨੇ ਦੱਸਿਆ ਕਿ ਏਅਰ ਐਂਬੂਲੈਂਸ ਵਿੱਚ ਸਵਾਰ ਸਾਰੇ ਸੱਤ ਲੋਕਾਂ ਦੀ ਹਾਦਸੇ ਵਿੱਚ ਮੌਤ ਹੋ ਗਈ । ਜਹਾਜ਼ ਰਾਂਚੀ ਤੋਂ ਦਿੱਲੀ ਜਾ ਰਿਹਾ ਸੀ । ਕੌਣ ਹਨ ਜੋ ਉਤਰ ਗਏ ਮੌਤ ਦੇ ਘਾਟ ਐਸ. ਡੀ. ਪੀ. ਓ. ਸ਼ੁਭਮ ਖੰਡੇਲਵਾਲ ਨੇ ਕਿਹਾ ਕਿ ਸਾਰੇ ਸੱਤ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਉਨ੍ਹਾਂ ਦੀ ਪਛਾਣ ਕੈਪਟਨ ਵਿਵੇਕ ਵਿਕਾਸ ਭਗਤ, ਕੈਪਟਨ ਸਵਰਾਜਦੀਪ ਸਿੰਘ, ਸੰਜੇ ਕੁਮਾਰ, ਡਾ. ਵਿਕਾਸ ਕੁਮਾਰ ਗੁਪਤਾ, ਸਚਿਨ ਕੁਮਾਰ ਮਿਸ਼ਰਾ, ਅਰਚਨਾ ਦੇਵੀ ਅਤੇ ਧੂਰੂ ਕੁਮਾਰ ਵਜੋਂ ਹੋਈ ਹੈ । ਹਵਾਈ ਅੱਡੇ ਦੇ ਡਾਇਰੈਕਟਰ ਕੁਮਾਰ ਨੇ ਦੱਸਿਆ ਕਿ ਰਾਂਚੀ ਤੋਂ ਸੱਤ ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਏਅਰ ਐਂਬੂਲੈਂਸ ਚਤਰਾ ਜਿਲ੍ਹੇ ਦੇ ਸਿਮਰੀਆ ਨੇੜੇ ਹਾਦਸਾਗ੍ਰਸਤ ਹੋ ਗਈ । ਰਾਜ ਪ੍ਰਸ਼ਾਸਨ ਤੋਂ ਹਾਦਸੇ ਦੀ ਜਾਣਕਾਰੀ ਪ੍ਰਾਪਤ ਹੋਈ ਹੈ।
