post

Admin

(Chief Editor)

National

ਕਲਕੱਤਾ ਵਿੱਚ ਨਿਰਮਾਣ ਅਧੀਨ ਗੋਦਾਮ ਡਿੱਗਣ ਕਾਰਨ ਹੋਈ ਕਈਆਂ ਦੀ ਮੌਤ

post-img

ਕਲਕੱਤਾ ਵਿੱਚ ਨਿਰਮਾਣ ਅਧੀਨ ਗੋਦਾਮ ਡਿੱਗਣ ਕਾਰਨ ਹੋਈ ਕਈਆਂ ਦੀ ਮੌਤ

ਕੋਲਕਾਤਾ, 24 ਜੂਨ 2026 : ਭਾਰਤ ਦੇਸ ਦੇੇ ਸੂਬੇ ਪੱਛਮ ਬੰਗਾਲ (West Bengal) ਦੇ ਸ਼ਹਿਰ ਕਲਕੱਤਾ ਵਿਖੇ ਇਕ ਨਿਰਮਾਣ ਅਧੀਨ ਗੋਦਾਮ ਦੀ ਬਿਲਡਿੰਗ (Warehouse building) ਡਿੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨਿਆਂ ਦੀ ਹੋ ਗਈ ਹੈ ਮੌਤ

ਮਿਲੀ ਜਾਣਕਾਰੀ ਅਨੁਸਾਰ ਪੱਛਮ ਬੰਗਾਲ ਦੇ ਸ਼ਹਿਰ ਕਲਕੱਤਾ (Calcutta) ਵਿਖੇ ਜੋ ਨਿਰਮਾਣ ਅਧੀਨ ਇਕ ਪੁੱਲ ਡਿੱਗ ਗਿਆ ਹੈ ਦੇ ਚਲਦਿਆਂ ਹਾਲ ਹੀ ਵਿਚ ਪ੍ਰਾਪਤ ਜਾਣਕਾਰੀ ਮੁਤਾਬਕ ਪੰਜ ਲੋਕਾਂ ਦੀ ਮੌਤ (Death) ਹੋ ਗਈ ਹੈ । ਹਾਦਸੇ ਦੇ ਸਮੇਂ ਇਮਾਰਤ ਵਿੱਚ ਕਈ ਮਜ਼ਦੂਰ ਅਤੇ ਹੋਰ ਲੋਕ ਮੌਜੂਦ ਸਨ । ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਅਜੇ ਵੀ ਲਗਭਗ 50 ਤੋਂ 55 ਲੋਕ ਮਲਬੇ ਦੇ ਹੇਠਾਂ ਦਬੇ ਹੋਏ ਹਨ । ਰਾਹਤ ਦੀ ਗੱਲ ਇਹ ਹੈ ਕਿ ਹੁਣ ਤੱਕ 4 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ।

ਬਚਾਅ ਕਾਰਜ ਕੀਤੇ ਜਾ ਰਹੇ ਹਨ ਜੰਗੀ ਪੱਧਰ 'ਤੇ

ਉਪਰੋਕਤ ਥਾਂ ਵਿਖੇ ਵਾਪਰੀ ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ ਤੇ ਮੌਕੇ `ਤੇ ਰਾਹਤ ਅਤੇ ਬਚਾਅ ਕਾਰਜਾਂ ਲਈ ਕਈ ਪ੍ਰਮੁੱਖ ਏਜੰਸੀਆਂ ਪੁਲਸ ਵਿਭਾਗ, ਡਿਜਾਸਟਰ ਮੈਨੇਜਮੈਂਟ ਗਰੁੱਪ, ਸਿਵਲ ਡਿਫੈਂਸ, ਫਾਇਰ ਐਂਡ ਐਮਰਜੈਂਸੀ ਸਰਵਿਸਿਜ ਤਾਇਨਾਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵੱਲੋਂ ਮਲਬੇ ਨੂੰ ਹਟਾਉਣ ਅਤੇ ਫਸੇ ਹੋਏ ਲੋਕਾਂ ਦੀ ਜਾਨ ਬਚਾਉਣ ਲਈ ਯੁੱਧ ਪੱਧਰ `ਤੇ ਕੰਮ ਕੀਤਾ ਜਾ ਰਿਹਾ ਹੈ । ਹਾਦਸੇ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

Related Post

Instagram