ਗੈਸ ਲੀਕ ਹੋਣ ਕਾਰਨ ਲੱਗੀ ਅੱਗ ਵਿਚ ਕਈ ਵਿਅਕਤੀ ਬੁਰੀ ਤਰ੍ਹਾਂ ਝੁਲਸੇ ਉਤਰਾਖੰਡ, 15 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ ਦੇ ਰੁਦਰਪੁਰ ਵਿਖੇ ਗੈਸ ਲੀਕ ਹੋਣ ਕਾਰਨ ਲੱਗ ਅੱਗ ਵਿਚ ਕਈ ਵਿਅਕਤੀਆਂ ਦੇ ਝੁਲਸਣ ਦਾ ਸਮਾਚਾਰ ਮਿਲਿਆ ਹੈ। ਕੌਣ ਕੌਣ ਹਨ ਜੋ ਅੱਗ ਵਿਚ ਝੁਲਸ ਗਿਆ ਮਿਲੀ ਜਾਣਕਾਰੀ ਮੁਤਾਬਕ ਉਤਰਾਖੰਡ ਦੇ ਰੁਦਰਪੁਰ ’ਚ ਸਿਲੰਡਰ ਫਟਣ ਕਾਰਨ ਜੋ ਪੰਜ ਵਿਅਕਤੀਆਂ ਦੇ ਝੁਲਸੇ ਜਾਣ ਦਾ ਸਮਾਚਾਰ ਹੈ ਵਿਚੋਂ ਚਾਰ ਨੂੰ ਇਲਾਜ ਲਈ ਜਿਲਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਜਿਨ੍ਹਾਂ ਚਾਰ ਨੂੰ ਝੁਲਸੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਵਿਚ ਦੇਵਕੀ, ਅਨੀਤਾ, ਸੰਗੀਤਾ ਦੇਵੀ, ਅਤੇ ਪਾਰੁਲ ਦਾ ਨਾਂ ਸ਼ਾਮਲ ਹੈ । ਘਟਨਾ ਦਾ ਪਤਾ ਚਲਦਿਆਂ ਹੀ ਟੀਮਾਂ ਨੇ ਮੌਕੇ ਤੇ ਪਹੁੰਚ ਪਾਇਆ ਸਥਿਤੀ ਤੇ ਕਾਬੂ ਰੁਦਰਪੁਰ ਵਿਖੇ ਗੈਸ ਲੀਕ ਹੋਣ ਕਾਰਨ ਲੱਗੀ ਅੱਗ ਵਾਲੀ ਘਟਨਾ ਦਾ ਪਤਾ ਚਲਦਿਆਂ ਹੀ ਮੌਕੇ ’ਤੇ ਪਹੁੰਚੇ ਅੱਗ ਬੁਝਾਊ ਵਿਭਾਗ ਨੇ ਅੱਗ `ਤੇ ਕਾਬੂ ਪਾਇਆ । ਇਹ ਘਟਨਾ ਰੁਦਰਪੁਰ ਦੇ ਟਰਾਂਜ਼ਿਟ ਕੈਂਪ ਪੁਲਿਸ ਸਟੇਸ਼ਨ ਦੀ ਹੱਦ ਅੰਦਰ ਵਾਰਡ ਨੰਬਰ 9 ਵਿਚ ਵਾਪਰੀ। ਸੂਚਨਾ ਮਿਲਣ `ਤੇ ਟ੍ਰਾਂਜ਼ਿਟ ਕੈਂਪ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਮੋਹਨ ਚੰਦਰ ਪਾਂਡੇ, ਐਡੀਸ਼ਨਲ ਸਬ-ਇੰਸਪੈਕਟਰ ਹ੍ਰਿਦੇਸ਼ ਪਰਿਹਾਰ, ਡਾਇਲ 112 ਕਰਮਚਾਰੀਆਂ ਅਤੇ ਫਾਇਰ ਵਿਭਾਗ ਦੀ ਇੱਕ ਟੀਮ ਦੇ ਨਾਲ ਮੌਕੇ `ਤੇ ਪਹੁੰਚੀ। ਕੀ ਦੱਸਿਆ ਕਿਰਾਏਦਾਰ ਨੇ ਕਿਰਾਏਦਾਰ ਰਾਮ ਆਸਰਾ ਨੇ ਦੱਸਿਆ ਕਿ ਗੈਸ ਲੀਕ ਹੋਣ ਕਾਰਨ ਸਿਲੰਡਰ ਨੂੰ ਅੱਗ ਲੱਗ ਗਈ । ਜਿਸ ਦੇ ਚਲਦਿਆਂ ਕਿਰਾਏਦਾਰ ਜੋ ਘਰ ਦੇ ਵਰਾਂਡੇ ਵਿੱਚ ਖੜ੍ਹੇ ਸਨ ਉਹ ਲਪੇਟ ਵਿਚ ਆ ਗਏ।
