post

Jasbeer Singh

(Chief Editor)

Latest update

ਸ਼ਾਹਬਾਜ਼ ਸ਼ਰੀਫ ਨੇ ਕਿਹਾ-ਦਿੱਲੀ ਤੋਂ ਮੁੰਬਈ ਤਕ ਦੀ ਹਾਰ ਨਹੀਂ ਭੁੱਲੇਗਾ ਭਾਰਤ

post-img

ਸ਼ਾਹਬਾਜ਼ ਸ਼ਰੀਫ ਨੇ ਕਿਹਾ-ਦਿੱਲੀ ਤੋਂ ਮੁੰਬਈ ਤਕ ਦੀ ਹਾਰ ਨਹੀਂ ਭੁੱਲੇਗਾ ਭਾਰਤ ਇਸਲਾਮਾਬਾਦ, 20 ਦਸੰਬਰ 2025 : ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਖੈਬਰ ਪਖਤੂਨਖਵਾ ਦੀ ਇਕ ਯੂਨੀਵਰਸਿਟੀ ਵਿਚ ਭਾਰਤ ਨੂੰ ਸਬਕ ਸਿਖਾਉਣ ਬਾਰੇ ਗੱਲ ਕੀਤੀ । ਸ਼ਰੀਫ ਨੇ ਕਿਹਾ ਕਿ ਉਨ੍ਹਾਂ ਦੀ ਫੌਜ ਨੇ ਭਾਰਤ ਨੂੰ ਅਜਿਹਾ ਸਬਕ ਸਿਖਾਇਆ ਹੈ, ਜੋ ਉਹ ਕਦੇ ਨਹੀਂ ਭੁੱਲੇਗਾ। ਉਨ੍ਹਾਂ ਕਿਹਾ ਕਿ ਭਾਰਤ ਦਿੱਲੀ ਤੋਂ ਮੁੰਬਈ ਤਕ ਇਸ ਹਾਰ ਦੇ ਦਰਦ ਨੂੰ ਕਦੇ ਨਹੀਂ ਭੁੱਲੇਗਾ। 6 ਲੜਾਕੂ ਜਹਾਜ਼ ਸੁੱਟਣ ਦਾ ਕੀਤਾ ਦਾਅਵਾ ਸ਼ਾਹਬਾਜ਼ ਨੇ ਕਿਹਾ ਕਿ ਪਾਕਿਸਤਾਨੀ ਫੌਜ ਨੇ ਇਹ ਜਿੱਤ ਦੇਸ਼ ਦੇ ਲੋਕਾਂ ਦੇ ਆਸ਼ੀਰਵਾਦ ਨਾਲ ਪ੍ਰਾਪਤ ਕੀਤੀ ਹੈ। ਉਨ੍ਹਾਂ ਇਹ ਬਿਆਨ ਖੈਬਰ ਪਖਤੂਨਖਵਾ (ਕੇ. ਪੀ.) ਦੀ ਹਰੀਪੁਰ ਯੂਨੀਵਰਸਿਟੀ ਵਿਚ ਦਿੱਤਾ। ਸ਼ਾਹਬਾਜ਼ ਨੇ ਦਾਅਵਾ ਕੀਤਾ ਕਿ 87 ਘੰਟੇ ਚੱਲੇ ਸੰਘਰਸ਼ ਦੌਰਾਨ ਪਾਕਿਸਤਾਨ ਨੇ 3 ਰਾਫੇਲ ਸਮੇਤ 6 ਭਾਰਤੀ ਲੜਾਕੂ ਜਹਾਜ਼ਾਂ ਨੂੰ ਡੇਗ ਦਿੱਤਾ ਅਤੇ ਕਈ ਡਰੋਨ ਵੀ ਡੇਗੇ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਸੈਲਾਨੀਆਂ `ਤੇ ਹਮਲੇ ਦਾ ਪਾਕਿਸਤਾਨ `ਤੇ ਝੂਠਾ ਦੋਸ਼ ਲਾਇਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਭਾਰਤ ਵਿਰੁੱਧ ਫੌਜੀ ਕਾਰਵਾਈ ਕੀਤੀ । 22 ਅਪ੍ਰੈਲ ਨੂੰ ਪਹਿਲਗਾਮ ਵਿਚ ਸੈਲਾਨੀਆਂ `ਤੇ ਹੋਏ ਅੱਤਵਾਦੀ ਹਮਲੇ ਵਿਚ 26 ਲੋਕ ਮਾਰੇ ਗਏ ਸਨ । ਇਨ੍ਹਾਂ ਅੱਤਵਾਦੀਆਂ ਦਾ ਸਬੰਧ ਪਾਕਿਸਤਾਨ ਨਾਲ ਸੀ।

Related Post

Instagram