July 6, 2024 02:37:39
post

Jasbeer Singh

(Chief Editor)

Sports

ਓਲੰਪਿਕ ’ਚ ਚਾਰ ਤਗ਼ਮੇ ਜਿੱਤਣ ਵਾਲੀ ਸ਼ੈਲੀ ਫਰੇਜ਼ਰ

post-img

100 ਮੀਟਰ ਦੌੜ ਵਿਚ ਦੋ ਵਾਰ ਓਲੰਪਿਕ ਚੈਂਪੀਅਨ ਰਹੀ ਸ਼ੈਲੀ ਨੂੰ ਜਮਾਇਕਾ ਵਿਚ ਔਰਤਾਂ ਦੀ ਓਸੈਨ ਬੋਲਟ ਕਿਹਾ ਜਾਂਦਾ ਹੈ । ਉਸ ਦਾ ਅਸਲ ਨਾਮ ਸ਼ੈਲੀ ਐਨ ਫਰੇਜ਼ਰ ਹੈ ਪਰ 2012 ’ਚ ਮਿੱਤਰ ਜੇਸਨ ਪ੍ਰਾਈਸ ਨਾਲ ਵਿਆਹ ਕਰਵਾਉਣ ਤੋਂ ਬਾਅਦ ਉਸ ਨੇ ਨਾਮ ਨਾਲ ਪ੍ਰਾਈਸ ਲਾ ਲਿਆ| ਰੰਗ-ਬਿਰੰਗੇ ਹੇਅਰ ਸਟਾਇਲ ਬੀਜਿੰਗ-2008, ਲੰਡਨ-2012 ਤੇ ਰੀਓ-2016 ਤੋਂ ਬਾਅਦ ਟੋਕੀਓ-2020 ਓਲੰਪਿਕ ’ਚ 100 ਮੀਟਰ ਫਰਾਟਾ ਰੇਸ ’ਚ ਲਗਾਤਾਰ ਚੌਥਾ ਰਿਕਾਰਡ ਮੈਡਲ ਜਿਤਣ ਵਾਲੀ ਜਮਾਇਕਾ ਦੀ ਸਪਰਿੰਟਰ ਸ਼ੈਲੀ ਫਰੇਜ਼ਰ ਪੈਰਿਸ-2024 ’ਚ ਕਰੀਅਰ ਦਾ 5ਵਾਂ ਓਲੰਪਿਕ ਟੂਰਨਾਮੈਂਟ ਖੇਡਣ ਲਈ ਪਰ ਤੋਲ ਰਹੀ | ਜਮਾਇਕਨ ਸ਼ੈਲੀ ਫਰੇਜ਼ਰ ਨਾਲ ਅਮਰੀਕਾ ਦੀ ਮਹਿਲਾ ਅਥਲੀਟ ਐਲੀਸਨ ਫਲਿਕਸ ਨੇ ਬੀਜਿੰਗ, ਲੰਡਨ, ਰੀਓ ਤੇ ਟੋਕੀਓ ਤਕ ਚਾਰ ਓਲੰਪਿਕ ’ਚ ਤਗ਼ਮੇ ਜਿਤਣ ਦਾ ਕਰਿਸ਼ਮਾ ਜ਼ਰੂਰ ਕੀਤਾ ਸੀ ਪਰ ਟੋਕੀਓ-2020 ਤੋਂ ਬਾਅਦ ਐਲੀਸਨ ਫਲਿਕਸ ਨੇ ਸੰਨਿਆਸ ਲੈ ਕੇ ਪੈਰਿਸ-2024 ਓਲੰਪਿਕ ਦਾ ਮੈਦਾਨ ਸ਼ੈਲੀ ਫਰੇਜ਼ਰ ਲਈ ਖ਼ਾਲੀ ਛਡ ਦਿਤਾ þ| ਅਮਰੀਕੀ ਐਥਲੀਟ ਐਲੀਸਨ ਫਲਿਕਸ ਨੇ ਬਿਨਾਂ ਸ਼¾ਕ ਚਾਰ ਓਲੰਪਿਕ ਮੁਕਾਬਲਿਆਂ ਵਿਚ ਲਗਾਤਾਰ ਟੀਮ ਇਵੈਂਟ 4&100 ਰੀਲੇਅ ਰੇਸ ’ਚ 4 ਤਗ਼ਮੇ ਜ਼ਰੂਰ ਜਿਤੇ ਹਨ ਜਦੋਂਕਿ ਸ਼ੈਲੀ ਫਰੇਜ਼ਰ ਨੇ ਨਿਜੀ ਇਵੈਂਟ 100 ਮੀਟਰ ’ਚ 4 ਤਗ਼ਮੇ ਜਿੱਤਣ ਦਾ ਕਰਿਸ਼ਮਾ ਕੀਤਾ ਹੋਇਆ | ਦਿਲਚਸਪ ਪਹਿਲੂ ਇਹ ਕਿ ਸ਼ੈਲੀ ਫਰੇਜ਼ਰ ਤੇ ਐਲੀਸਨ ਫਲਿਕਸ ਨੇ ਸਾਲ-2018 ’ਚ ਬੇਟੀ ਕੈਮਰੀਨ ਦੀ ਮਾਂ ਬਣਨ ਤੋਂ ਬਾਅਦ ਟੋਕੀਓ ਓਲੰਪਿਕ-2020 ’ਚ 1 ਸੋਨੇ ਤੇ 1 ਤਾਂਬੇ ਦਾ ਤੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ’ਚ 3 ਗੋਲਡ ਤੇ 1 ਤਾਂਬੇ ਦਾ ਤਗ਼ਮਾ ਜਿੱਤਣ ਦਾ ਕਰਿਸ਼ਮਾ ਕੀਤਾ ਸੀ| ਸ਼ੈਲੀ ਫਰੇਜ਼ਰ ਨੇ 7 ਅਗਸਤ, 2017 ਨੂੰ ਪੁਤਰ ਜ਼ਯੋਨ ਫਰੇਜ਼ਰ ਦੇ ਜਨਮ ਤੋਂ ਟੋਕੀਓ ਓਲੰਪਿਕ-2020 ’ਚ 1 ਗੋਲਡ ਤੇ 1 ਤਾਂਬੇ ਦਾ ਤਗ਼ਮਾ ਤੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ’ਚ 3 ਗੋਲਡ, 3 ਸਿਲਵਰ ਤੇ 1 ਤਾਂਬੇ ਦਾ ਤਗ਼ਮਾ ਜਿਤਣ ਦਾ ਵਡਾ ਪੁੰਨ ਖਟਿਆ ਸੀ| ਸ਼ੈਲੀ ਨੂੰ ਹੁਣ ਤਕ ਕਰੀਅਰ ’ਚ ਵਿਸ਼ਵ-ਵਿਆਪੀ ਪਧਰ ’ਤੇ 19 ਗੋਲਡ, 10 ਸਿਲਵਰ ਤੇ 3 ਤਾਂਬੇ ਦਾ ਭਾਵ 32 ਮੈਡਲ ਜਿਤਣ ਦਾ ਹਕ ਹਾਸਲ ਹੋ ਚੁ੍ਕਾ ਹੈ| ਸ਼ੈਲੀ ਫਰੇਜ਼ਰ ਮਾਂ ਬਣਨ ਤੋਂ ਬਾਅਦ ਦੋਹਾ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ’ਚ 200 ਮੀਟਰ ਫਰਾਟਾ ਰੇਸ ’ਚ ਗੋਲਡ ਮੈਡਲ ਅਤੇ ਟੋਕੀਓ-2020 ਓਲੰਪਿਕ ’ਚ 100 ਮੀਟਰ ਫਰਾਟਾ ਰੇਸ ’ਚ ਸਿਲਵਰ ਮੈਡਲ ਜਿਤਣ ਦਾ ਕਰਿਸ਼ਮਾ ਕੀਤਾ ਹੈ | ਸ਼ੈਲੀ ਫਰੇਜ਼ਰ ਨੇ ਲੰਡਨ-2017 ਵਿਸ਼ਵ ਐਥਲੈਟਿਕਸ ਮੀਟ ’ਚ ਗਰਭਵਤੀ ਹੋਣ ਕਰਕੇ 200 ਮੀਟਰ ਦੌੜ ’ਚ ਹਿ੍ਸਾ ਨਹੀਂ ਲਿਆ ਸੀ| ਇਸ ਦੇ ਬਾਵਜੂਦ ਸ਼ੈਲੀ ਫਰੇਜ਼ਰ ਲੰਡਨ ’ਚ 6 ਅਗਸਤ, 2017 ਨੂੰ 100 ਮੀਟਰ ਦੌੜ ਦਾ ਫਾਈਨਲ ਮੁਕਾਬਲਾ ਵੇਖਣ ਗਈ ਸੀ| ਦ੍ਸਣਾ ਤਰਕਸੰਗਤ ਹੋਵੇਗਾ ਕਿ 100 ਮੀਟਰ ਦੌੜ ਤੋਂ ਤੁਰੰਤ ਬਾਅਦ ਸ਼ੈਲੀ ਫਰੇਜ਼ਰ ਲੇਬਰ ਰੂਮ ਵਿਚ ਚਲੀ ਗਈ ਸੀ ਤੇ ਦੂਜੇ ਹੀ ਦਿਨ ਅਗਸਤ-7 ਨੂੰ ਸ਼ੈਲੀ ਦੀ ਕੁਖੋਂ ਪੁਤਰ ਜ਼ਯੋਨ ਫਰੇਜ਼ਰ ਨੇ ਜਨਮ ਲਿਆ ਸੀ| ਦੋਹਾ ’ਚ 100 ਮੀਟਰ ਫ¾ਰਾਟਾ ਦੌੜ ’ਚ ਗੋਲਡ ਮੈਡਲ ਜਿਤਣ ਸਦਕਾ 32 ਸਾਲਾ ਸ਼ੈਲੀ ਫਰੇਜ਼ਰ ਇਸ ਖੇਡ ਵੰਨਗੀ ’ਚ ਸੋਨ ਤਗ਼ਮਾ ਜਿਤਣ ਵਾਲੀ ਪੂਰੀ ਦੁਨੀਆਂ ਦੀ ਉਮਰ ਦਰਾਜ ਐਥਲੀਟ ਨਾਮਜ਼ਦ ਹੋਈ | ਅੱਤ ਦੀ ਗ਼ਰੀਬੀ ਹੰਢਾਉਣ ਵਾਲੀ ਸ਼ੈਲੀ-ਐਨ ਫਰੇਜ਼ਰ-ਪ੍ਰਾਈਸ ਨੇ ਜਦੋਂ ਦਸੰਬਰ 27, 1986 ’ਚ ਜਨਮ ਲਿਆ ਤਾਂ ਉਸ ਦੀ ਮਾਂ ਮੈਕੀਸਨ ਦੀ ਉਮਰ 17 ਸਾਲ ਸੀ। ਉਹ ਕਿੰਗਸਟਨ ’ਚ ਸੜਕ ’ਤੇ ਗੈਰ-ਕਾਨੂੰਨੀ ਰੇਹੜੀ ਲਾ ਕੇ ਤਿੰਨ ਬੱਚਿਆਂ ਦਾ ਪਾਲਣ-ਪੋਸ਼ਣ ਕਰਦੀ ਸੀ। ਅੱਤ ਦੀ ਗ਼ਰੀਬੀ ਕਾਰਨ ਕਈ ਵਾਰ ਪਰਿਵਾਰ ਨੂੰ ਦੋ ਡੰਗ ਦੀ ਰੋਟੀ ਵੀ ਨਹੀਂ ਸੀ ਜੁੜਦੀ। ਜਿਥੇ ਮਹਿਲਾ ਦੌੜਾਕ ਦੇ ਮਾਪਿਆਂ ਦਾ ਰੈਣ-ਬਸੇਰਾ ਸੀ ਉੱਥੇ ਨਸ਼ਿਆਂ ਦਾ ਵਪਾਰ ਚੱਲਦਾ ਸੀ, ਜਿਸ ਕਰਕੇ ਇਹ ਇਲਾਕਾ ਅਪਰਾਧ ਦਾ ਕੇਂਦਰ ਸੀ। ਸ਼ੈਲੀ ਡਰ-ਡਰ ਕੇ ਸਕੂਲ ਜਾਂਦੀ, ਉਸ ਤੋਂ ਬਾਅਦ ਪੂਰਾ ਸਮਾਂ ਘਰ ’ਚ ਡੱਕੀ ਰਹਿੰਦੀ। ਸਕੂਲਿੰਗ ਦੌਰਾਨ ਉਡਾਰੂ ਹੋਣ ਬਾਅਦ ਸ਼ੈਲੀ ਨੇ ਦੌੜਨਾ ਸ਼ੁਰੂ ਕੀਤਾ। ਅੱਜ ਸ਼ੈਲੀ ਜਿਸ ਮੁਕਾਮ ’ਤੇ ਹੈ, ਇਸ ਦਾ ਸਿਹਰਾ ਮਾਤਾ” ਮੈਕੀਸਨ ਨੂੰ ਦੇਂਦੀ ਹੈ । ਔਰਤਾਂ ਦੀ ਓਸੈਨ ਬੋਲਟ 100 ਮੀਟਰ ਦੌੜ ਵਿਚ ਦੋ ਵਾਰ ਓਲੰਪਿਕ ਚੈਂਪੀਅਨ ਰਹੀ ਸ਼ੈਲੀ ਨੂੰ ਜਮਾਇਕਾ ਵਿਚ ਔਰਤਾਂ ਦੀ ਓਸੈਨ ਬੋਲਟ ਕਿਹਾ ਜਾਂਦਾ ਹੈ । ਉਸ ਦਾ ਅਸਲ ਨਾਮ ਸ਼ੈਲੀ ਐਨ ਫਰੇਜ਼ਰ ਹੈ ਪਰ 2012 ’ਚ ਮਿੱਤਰ ਜੇਸਨ ਪ੍ਰਾਈਸ ਨਾਲ ਵਿਆਹ ਕਰਵਾਉਣ ਤੋਂ ਬਾਅਦ ਉਸ ਨੇ ਨਾਮ ਨਾਲ ਪ੍ਰਾਈਸ ਲਾ ਲਿਆ| ਰੰਗ-ਬਿਰੰਗੇ ਹੇਅਰ ਸਟਾਇਲ ਕਾਰਨ ਚਰਚਾ ਵਿਚ ਰਹਿਣ ਵਾਲੀ ਸ਼ੈਲੀ ਨੇ ਚਾਰ ਸਾਲ ਪਹਿਲਾਂ ਕਿੰਗਸਟਨ ਵਿਚ ‘ਚਿੰਕ ਹੇਅਰ’ ਨਾਮਕਰਨ ’ਤੇ ਆਪਣਾ ਹੇਅਰ ਸੈਲੂਨ ਵੀ ਲਾਂਚ ਕੀਤਾ ਹੈ ।

Related Post