post

Jasbeer Singh

(Chief Editor)

Patiala News

ਸ਼ਿਵ ਸੈਨਾ ਉਧਵ ਬਾਲਾ ਸਾਹਿਬ ਠਾਕਰੇ ਦੇ ਆਗੂਆਂ ਦਿੱਤਾ ਹੈਦਰਾਬਾਦ ਦੀ ਬਿਰਿਆਨੀ ਦੀ ਜਾਂਚ ਸਬੰਧੀ ਏ. ਡੀ. ਸੀ. ਨੂੰ ਮੰਗ ਪੱ

post-img

ਸ਼ਿਵ ਸੈਨਾ ਉਧਵ ਬਾਲਾ ਸਾਹਿਬ ਠਾਕਰੇ ਦੇ ਆਗੂਆਂ ਦਿੱਤਾ ਹੈਦਰਾਬਾਦ ਦੀ ਬਿਰਿਆਨੀ ਦੀ ਜਾਂਚ ਸਬੰਧੀ ਏ. ਡੀ. ਸੀ. ਨੂੰ ਮੰਗ ਪੱਤਰ ਪਟਿਆਲਾ, 5 ਅਗਸਤ () : ਸ਼ਿਵ ਸੈਨਾ ਉਧਵ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਦੇ ਨਿਰਦੇਸ਼ਾਂ ’ਤੇ ਪੰਜਾਬ ਦੇ ਉਪ-ਪ੍ਰਧਾਨ ਪ੍ਰਵੀਨ ਬਲਜੋਤ ਦੀ ਅਗਵਾਈ ਵਿੱਚ ਪਟਿਆਲਾ ਹੀ ਨਹੀਂ ਬਲਕਿ ਸਮੁੱਚੇ ਪੰਜਾਬ ਦੇ ਜਿਲ੍ਹਿਆਂ ਵਿੱਚ ਬਹਾਰੀ ਰਾਜਿਆਂ ਤੋਂ ਹੈਦਰਾਬਾਦ ਦੀ ਅਤੇ ਮੁਰਾਦਾਬਾਦ ਦੀ ਬਿਰਿਆਨੀ ਦੇ ਨਾਮ ’ਤੇ ਖੁੱਲ੍ਹ ਰਹੀਆਂ ਦੁਕਾਨਾਂ ਦੀ ਜਾਂਚ ਕਰਨ ਸਬੰਧੀ ਮੰਗ ਪੱਤਰ ਐਡੀਸ਼ਨਲ ਡਿਪਟੀ ਕਮਿਸ਼ਨਰ ਪਟਿਆਲਾ ਕੰਚਨ ਗੁਪਤਾ ਨੂੰ ਦਿੱਤਾ ਗਿਆ। ਸ਼ਿਵ ਸੈਨਾ ਆਗੂ ਪ੍ਰਵੀਨ ਬਲਜੋਤ ਨੇ ਦੱਸਿਆ ਕਿ ਪੰਜਾਬ ਦੇ ਸਮੁੱਚੇ ਜਿਲਿਆਂ ਵਿੱਚ ਇੱਕ ਅਹਿਮ ਅਤੇ ਗੰਭੀਰ ਵਿਸ਼ੇ ਸਬੰਧੀ ਮੰਗ ਪੱਤਰ ਦੇ ਕੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਪਟਿਆਲਾ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਪੰਜਾਬ ਦੇ ਸਮੁੱਚੇ ਸ਼ਹਿਰਾਂ ਤੇ ਕਸਬਿਆਂ ਵਿੱਚ ਜੋ ਹੈਦਰਾਬਾਦ ਦੀ ਅਤੇ ਮੁਰਾਦਾਬਾਦੀ ਬਿਰਿਆਨੀ ਦੀ ਦੁਕਾਨ ਬਾਜ਼ਾਰਾਂ ਵਿੱਚ ਕੁਝ ਸਮਾਂ ਪਹਿਲਾਂ ਤੋਂ ਖੁੱਲੀਆਂ ਹਨ ਨੂੰ ਪੰਜਾਬ ਤੋਂ ਬਾਹਰੀ ਲੋਕ ਚਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੰਗ ਪੱਤਰ ਵਿਚ ਮੰਗ ਕੀਤੀ ਗਈ ਹੈ ਕਿ ਹੈਦਰਾਬਾਦ ਦੀ ਮੁਰਾਦਾਬਾ ਦੀ ਸ਼ਾਮਾਂ ਜਾਫੀਆ ਰਾਫੀਆ ਸਹਿਤ ਅਲੱਗ ਅਲੱਗ ਨਾਮਾ ਤੋਂ ਖੋਲੀ ਬਿਰਿਆਨੀ ਦੀ ਦੁਕਾਨਾਂ ਦੇ ਬਾਹਰ ਦੁਕਾਨਾਂ ਦਾ ਸੰਚਾਲਨ ਕਰਨ ਵਾਲਿਆਂ ਦੇ ਨਾਮ ਨਾਲ ਬੋਰਡ ਲਗਾਏ ਜਾਣ ਅਤੇ ਮੁਸਲਿਮ ਸੰਚਾਲਨ ਹੋਣ ’ਤੇ ਹਲਾਲ ਫੂਡ ਦੇ ਬੋਰਡ ਲਗਵਾਏ ਜਾਣ ਤਾਂ ਕਿ ਹਲਾਲ ਖਾਨ ਵਾਲੇ ਨੂੰ ਪਤਾ ਹੋਵੇ ਅਤੇ ਕਿਸੇ ਹੋਰ ਧਰਮ ਦੀ ਆਸਥਾ ਭੰਗ ਨਾ ਹੋਵੇ। ਇਥੇ ਹੀ ਬਸ ਨਹੀਂ ਮੰਗ ਪੱਤਰ ਵਿਚ ਮੰਗ ਕੀਤੀ ਗਈ ਕਿ ਉਕਤ ਬਿਰਿਆਨੀ ਦੀ ਦੁਕਾਨ ਚਲਾਉਣ ਵਾਲੇ ਮਾਲਕਾਂ ਅਤੇ ਸਟਾਫ ਸਾਹਿਤ ਦੁਕਾਨ ਤੇ ਕੰਮ ਕਰਨ ਵਾਲੇ ਸਾਰੇ ਲੋਕਾਂ ਦਾ ਕਿ੍ਰਮੀਨਲ ਰਿਕਾਰਡ ਚੈੱਕ ਕੀਤਾ ਜਾਵੇ ਅਤੇ ਨਾਲ ਹੀ ਪੁਲਸ ਵੈਰੀਫਿਕੇਸ਼ਨ ਲਾਜ਼ਮੀ ਕੀਤੀ ਜਾਵੇ ਤਾਂ ਕਿ ਪੰਜਾਬ ਤੋਂ ਬਾਹਰੀ ਸੂਬਿਆਂ ਤੋਂ ਪੰਜਾਬ ਵਿੱਚ ਇੰਨੀ ਵੱਡੀ ਚੈਨ ਖੋਲਣ ਦੇ ਕਾਰਨ ਸਭ ਨੂੰ ਪਤਾ ਚੱਲ ਸਕਣ। ਸ਼ਿਵ ਸੈਨਾ ਦੇ ਆਗੂਆਂ ਨੇ ਮੰਗ ਪੱਤਰ ਵੀ ਦੱਸਿਆ ਕਿ ਉਨ੍ਹਾਂ ਵਲੋਂ ਜ਼ਿਲਾ ਪ੍ਰਸ਼ਾਸਨ ਤੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਬਿਰਯਾਨੀ ਦੀ ਦੁਕਾਨ ਦੇ ਅੰਦਰ ਤਿਆਰ ਹੋਣ ਵਾਲੇ ਸਮਾਨ ’ਤੇ ਸੀ. ਸੀ. ਟੀਵੀ ਕੈਮਰੇ ਲਗਾਣ ਦੇ ਯਕੀਨੀ ਨਿਰਦੇਸ਼ ਜਾਰੀ ਕੀਤੇ ਜਾਣ ਤਾਂ ਕਿ ਫੂਡ ਸਪਲਾਈ ਵਿਭਾਗ ਵਲੋਂ ਇਸ ਦੀ ਨਿਰਪੱਖ ਜਾਂਚ ਕੀਤੀ ਜਾ ਸਕੇ। ਬਿਰਿਆਨੀ ਦੀ ਦੁਕਾਨਾਂ ’ਤੇ ਨਾਨ ਵੈਜ ਬਿਰਿਆਨੀ ਦੇ ਨਾਮ ’ਤੇ ਗਾਹਕਾਂ ਨੂੰ ਭਰੋਸੇ ਜਾਣ ਵਾਲੇ ਸਮਾਨ ਦੀ ਫੂਡ ਸਪਲਾਈ ਵਿਭਾਗ ਵਲੋਂ ਲਗਾਤਾਰ ਸੈਂਪਲਿੰਗ ਕਰਨ ਦੇ ਨਿਰਦੇਸ਼ ਜਾਰੀ ਕੀਤੇ ਜਾਣ, ਬਿਰਿਆਨੀ ਦੀ ਦੁਕਾਨ ’ਤੇ ਇਸਤੇਮਾਲ ਹੋਣ ਵਾਲੇ ਕੱਚੇ ਮੀਟ ਮਾਸ ਦੀ ਖਰੀਦ ਵਿਕਰੀ ਦੀ ਪੂਰਨ ਜਾਂਚ ਕੀਤੀ ਜਾਵੇ, ਕੱਚੇ ਮਾਸ ਦੇ ਸਪਲਾਇਰਾਂ ਦਾ ਗੰਭੀਰਤਾ ਨਾਲ ਪਤਾ ਲਗਾਇਆ ਜਾਵੇ ਕਿ ਉਹ ਇੰਨਾ ਮਾਸ ਕਿੱਥੋਂ ਉਪਲਬਧ ਕਰਵਾ ਰਹੇ ਹਨ। ਸ਼ਿਵ ਸੈਨਾ ਦੇ ਆਗੂਆਂ ਨੇ ਦੱਸਿਆ ਕਿ ਉਕਤ ਜਿਨ੍ਹਾਂ ਦੁਕਾਨਾਂ ਦਾ ਕਿਰਾਇਆ ਕੁਝ ਕੁ ਹਜ਼ਾਰ ਰੁਪਏ ਹੈ ਬਿਰਾਨੀ ਦੀ ਦੁਕਾਨਾਂ ਵਲੋਂ ਉਹਨਾਂ ਦਾ ਕਿਰਾਇਆ ਹਜ਼ਾਰਾਂ ਰੁਪਏ ਕਿਵੇਂ ਅਦਾ ਕੀਤਾ ਜਾ ਰਿਹਾ ਹੈ ਬਾਰੇ ਵੀ ਪ੍ਰਸ਼ਾਸਨ ਡੂੰਘਾਈ ਨਾਲ ਜਾਂਚ ਕਰੇ ਅਤੇ ਪਟਿਆਲਾ ਅਤੇ ਪੰਜਾਬ ਵਿੱਚ ਵੱਡੀ ਤਦਾਦ ਵਿਚ ਫੜਿਆ ਜਾ ਰਹੇ ਗਊ ਮਾਸ ਦੀ ਜਾਂਚ ਕਰਵਾਈ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਕਿਤੇ ਇਨ੍ਹਾਂ ਸੰਚਾਲਕਾਂ ਦੇ ਸੰਬੰਧ ਉਹਨਾਂ ਨਾਲ ਤਾਂ ਨਹੀਂ ਹਨ। । ਇਸ ਮੌਕੇ ਜ਼ਿਲਾ ਪ੍ਰਧਾਨ ਵਿਕਰਮ ਗੁਪਤਾ, ਕੁਲਦੀਪ ਮਹਿਰਾ, ਰਾਕੇਸ਼ ਸੈਣੀ, ਅਮਰੀਕ ਸਿੰਘ, ਜਸਵੀਰ ਸਿੰਘ, ਹਨੀ ਮਹਿਰਾ, ਸ਼ਿਵ ਕੁਮਾਰ ਆਦੀ ਸ਼ਿਵ ਸੈਨਿਕ ਮੌਜੂਦ ਸਨ।

Related Post