ਪਿੰਡ ਖੋਖਰ ਕਲਾਂ ਵਿਖੇ ਸਬਜੀਆਂ ਦੀ ਕਾਸ਼ਤ ਲਈ ਲਗਾਈਆਂ ਪ੍ਰਦਰਸ਼ਨੀਆਂ : ਡਾ. ਗਰਗ
- by Admin
- August 31, 2026
ਪਿੰਡ ਖੋਖਰ ਕਲਾਂ ਵਿਖੇ ਸਬਜੀਆਂ ਦੀ ਕਾਸ਼ਤ ਲਈ ਲਗਾਈਆਂ ਪ੍ਰਦਰਸ਼ਨੀਆਂ : ਡਾ. ਗਰਗ
ਸੰਗਰੂਰ, 31 ਅਗਸਤ 2026 : ਝੋਨੇ ਦੀ ਫਸਲ ਵਿਚੋਂ ਫੋਕ ਘਟਾਉਣ ਲਈ ਪੀ. ਏ. ਯੂ. ਫਾਰਮ (P. A. U. Farm) ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵਲੋਂ ਪਿੰਡ ਖੋਖਰਕਲਾਂ ਵਿਖੇ ਪ੍ਰਦਰਸ਼ਨੀ (Exhibition) ਦਾ ਆਯੋਜਨ ਕੀਤਾ ਗਿਆ ।
ਕੀ ਆਖਿਆ ਕੈਂਪ ਨੂੰ ਸੰਬੋਧਨ ਕਰਦਿਆਂ ਕੇਂਦਰ ਇੰਚਾਰਜ ਨੇ
ਕੈਂਪ ਵਿੱਚ ਸੰਬੋਧਨ ਕਰਦਿਆਂ ਕੇਂਦਰ ਦੇ ਇੰਚਾਰਜ ਡਾ. ਅਸ਼ੋਕ ਕੁਮਾਰ ਗਰਗ, ਸੀਨੀਅਰ ਪਸਾਰ ਵਿਗਿਆਨੀ ਨੇ ਕਿਸਾਨਾਂ ਨੂੰ ਦੱਸਿਆ ਕਿ ਝੋਨੇ ਦੀ ਵੱਧ ਪੈਦਾਵਾਰ ਅਤੇ ਚੰਗੀ ਗੁਣਵੱਤਾ ਪ੍ਰਾਪਤ ਕਰਨ ਲਈ ਫ਼ਸਲ ਦੇ ਪੂਰੇ ਵਾਧੇ ਦੇ ਸਮੇਂ ਦੌਰਾਨ ਸੰਤੁਲਿਤ ਖੁਰਾਕੀ ਤੱਤਾਂ ਦੀ ਉਪਲਬਧਤਾ ਬਹੁਤ ਜ਼ਰੂਰੀ ਹੈ । ਗੋਭ ਦੇ ਭਰਨ ਸਮੇਂ ਖੁਰਾਕੀ ਤੱਤਾਂ ਦੀ ਘਾਟ ਹੋਣ ਕਾਰਨ ਦਾਣਿਆਂ ਦਾ ਭਰਨਾ ਘਟ ਸਕਦਾ ਹੈ, ਖਾਲੀ ਦਾਣਿਆਂ ਦੀ ਗਿਣਤੀ ਵੱਧ ਸਕਦੀ ਹੈ ਅਤੇ ਦਾਣੇ ਹਲਕੇ ਰਹਿ ਸਕਦੇ ਹਨ, ਜਿਸ ਨਾਲ ਅੰਤ ਵਿੱਚ ਫ਼ਸਲ ਦੀ ਪੈਦਾਵਾਰ (Crop production) ਘਟ ਸਕਦੀ ਹੈ ।
ਚੰਗੀ ਸਿਹਤ ਲਈ ਤਾਜ਼ੀਆਂ ਸਬਜੀਆਂ ਜ਼ਰੂਰੀ
ਡਾ. ਗਰਗ ਦੇ ਅਨੁਸਾਰ ਚੰਗੀ ਸਿਹਤ ਬਣਾਈ ਰੱਖਣ ਲਈ ਤਾਜ਼ੀਆਂ ਸਬਜ਼ੀਆਂ (Fresh vegetables) ਨੂੰ ਨਿਯਮਤ ਖੁਰਾਕ ਵਿੱਚ ਸ਼ਾਮਲ ਕਰਨਾ ਬਹੁਤ ਜ਼ਰੂਰੀ ਹੈ । ਘਰਾਂ ਦੀ ਬਗੀਚੀ ਵਿੱਚ ਜਾਂ ਖੇਤਾਂ ਵਿੱਚ ਟਿਊਬਵੈੱਲਾਂ ਦੇ ਨੇੜੇ ਤਾਜ਼ੀ ਅਤੇ ਰੋਜ਼ਾਨਾ ਸਬਜ਼ੀ ਪ੍ਰਾਪਤ ਕਰਨ ਲਈ ਆਪ ਸਬਜ਼ੀਆਂ ਉਗਾਈਆਂ ਜਾ ਸਕਦੀਆਂ ਹਨ । ਇਸਨੂੰ ਉਤਸ਼ਾਹਿਤ ਕਰਨ ਲਈ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਨੇ ਪਿੰਡ ਖੋਖਰ ਕਲਾਂ ਵਿਖੇ ਸਰਦੀ ਰੁੱਤ ਦੀਆਂ ਸਬਜ਼ੀਆਂ `ਤੇ 30 ਪ੍ਰਦਰਸ਼ਨੀਆਂ ਦਿੱਤੀਆਂ । ਉਹਨਾਂ ਕਿਹਾ ਕਿ ਗੋਭੀ, ਬਰੋਕਲੀ, ਮਟਰ, ਜੜ੍ਹਾਂ ਅਤੇ ਪੱਤੇ ਵਾਲੀਆਂ ਸਬਜ਼ੀਆਂ ਨੂੰ ਅੱਧ ਸਤੰਬਰ ਤੋਂ ਆਖਰੀ ਸਤੰਬਰ ਤੱਕ ਬੀਜਿਆ ਜਾ ਸਕਦਾ ਹੈ ।
