post

Jasbeer Singh

(Chief Editor)

National

ਅੱਗ ਲੱਗਣ ਕਾਰਨ ਪੰਜ ਬੱਚਿਆਂ ਸਮੇਤ ਹੋਈ ਪਰਿਵਾਰ ਦੇ ਛੇ ਵਿਅਕਤੀਆਂ ਦੀ ਮੌਤ

post-img

ਅੱਗ ਲੱਗਣ ਕਾਰਨ ਪੰਜ ਬੱਚਿਆਂ ਸਮੇਤ ਹੋਈ ਪਰਿਵਾਰ ਦੇ ਛੇ ਵਿਅਕਤੀਆਂ ਦੀ ਮੌਤ ਮੇਰਠ, 25 ਫਰਵਰੀ 2026 : ਭਾਰਤ ਦੇਸ਼ ਦੇ ਸ਼ਹਿਰ ਮੇੇਰਠ ਦੇ ਲਿਸਾਡੀ ਗੇਟ ਵਿਖੇ ਇਕ ਘਰ ਵਿਚ ਅੱਗ ਲੱਗਣ ਕਾਰਨ ਪੰਜ ਬੱਚਿਆਂ ਸਮੇਤ ਛੇ ਵਿਅਕਤੀਆਂ ਦੀ ਮੌਤ ਹੋਣ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਿਸ ਕਾਰਨ ਅੱਗ ਨੇ ਫੜ ਲਿਆ ਭਿਆਨਕ ਰੂਪ ਮਿਲੀ ਜਾਣਕਾਰੀ ਮੁਤਾਬਕ ਮੇਰਠ ਵਿਖੇ ਜੋ ਇਕ ਘਰ ਵਿਚ ਅੱਗ ਲੱਗਣ ਕਾਰਨ ਪੰਜ ਬੱਚਿਆਂ ਸਮੇਤ ਛੇ ਵਿਅਕਤੀਆਂ ਦੀ ਸੜ ਕੇ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਵਾਲੀ ਘਟਨਾ ਵਿਚ ਅੱਗ ਨੇ ਇਕੋਦਮ ਭਿਆਨਕ ਰੂਪ ਇਸ ਲਈ ਲੈ ਲਿਆ ਕਿਉੁਂਕਿ ਪੁਲਸ ਮੁਤਾਬਕ ਘਰ ਦੇ ਤਹਿਖਾਨੇ ਵਿਚ ਕੱਪੜਿਆਂ ਦਾ ਵੱਡਾ ਸਟਾਕ ਰੱਖਿਆ ਹੋਇਆ ਸੀ, ਜਿਸ ਕਾਰਨ ਅੱਗ ਤੇਜੀ ਨਾਲ ਫੈਲ ਗਈ। ਮਰਨ ਵਾਲਿਆਂ ਵਿਚ ਦੋ ਚਾਰ ਮਹੀਨੇ ਦੀਆਂ ਜੁੜਵਾਂ ਬੱਚੀਆਂ ਅਤੇ ਤਿੰਨ ਹੋਰ ਬੱਚੇ ਵੀ ਸ਼ਾਮਲ ਹਨ । ਕੀ ਦੱਸਿਆ ਘਰ ਦੇ ਪਰਿਵਾਰਕ ਮੈਂਬਰ ਨੇ ਜਿਸ ਘਰ ਵਿਚ ਅੱਗ ਲੱਗੀ ਦੇ ਮੈਂਬਰ ਮੁਹੰਮਦ ਫਾਰੂਕ ਨੇ ਦੱਸਿਆ ਕਿ ਜਦੋਂ ਉਹ ਨਮਾਜ਼ ਪੜ੍ਹ ਕੇ ਵਾਪਸ ਆਇਆ ਤਾਂ ਘਰ ਦੇ ਬਾਹਰ ਭੀੜ ਲੱਗੀ ਹੋਈ ਸੀ। ਉਸਨੇ ਦੱਸਿਆ ਕਿ ਅੱਗ ਨੇ ਮੇਰੀ, ਪੁੱਤਰ, ਮੇਰੇ ਭਰਾ ਦੀਆਂ ਜੁੜਵਾਂ ਧੀਆਂ ਅਤੇ ਉਸਦਾ ਪੁੱਤਰ ਲੈ ਲਿਆ। ਜਿ਼ਲਾ ਮੈਜਿਸਟ੍ਰੇਟ ਵੀ. ਕੇ. ਸਿੰਘ ਨੇ ਉਪਰੋਕਤ ਘਟਨਾ ਨੂੰ ਦੁੱਖਦਾਈ ਦੱਸਦਿਆਂ ਜਾਂਚ ਦੇ ਹੁਕਮ ਵੀ ਦਿੱਤੇ। ਕੀ ਦੱਸਿਆ ਐਸ. ਐਸ. ਪੀ. ਮੇਰਠ ਦੇ ਐੱਸ. ਐੱਸ. ਪੀ. ਅਵਿਨਾਸ਼ ਪਾਂਡੇ ਨੇ ਦਸਿਆ ਕਿ ਅੱਗ ਬੁਝਾਉਣ ਵਾਲਿਆਂ ਨੂੰ ਤੰਗ ਗਲੀਆਂ ਕਾਰਨ ਬਹੁਤ ਮੁਸ਼ਕਲਾਂ ਆਈਆਂ, ਪਰ ਲੋਕਾਂ ਦੀ ਮਦਦ ਨਾਲ ਕੁੱਝ ਲੋਕਾਂ ਨੂੰ ਬਚਾਇਆ ਗਿਆ ।

Related Post

Instagram