ਕਾਰ-ਮੋੋਟਰਸਾਈਕਲ ਸੜਕ ਹਾਦਸੇ ਵਿਚ ਹੋਈ ਸੋਸ਼ਲ ਮੀਡੀਆ ਇਨਫਲੂਐਂਸਰ ਦੀ ਮੌਤ
ਉਤਰਾਖੰਡ, 29 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਸੋੋਸ਼ਲ ਮੀਡੀਆ ਇਨਫਲੂਐਂਸਰ (ਯੂ. ਕੇ. ਰਾਈਡਰ) ਦੀ ਬੀਤੇ ਦਿਨੀਂ ਇਕ ਸੜਕ ਹਾਦਸੇ (Road accidents) ਵਿਚ ਮੌਤ ਹੋ ਗਈ ਹੈ ।
ਕੌਣ ਹੈ ਇਹ ਸੋਸ਼ਲ ਮੀਡੀਆ ਇਨਫਲੂਐਂਸਰ
ਮਿਲੀ ਜਾਣਕਾਰੀ ਅਨੁਸਾਰ ਉਤਰਾਖੰਡ ਦੇ ਸੋਸ਼ਲ ਮੀਡੀਆ ਇਨਫਲੂਐਂਸਰ (Social Media Influencer) (ਯੂ. ਕੇ. ਰਾਈਡਰ) ਜਿਸਦੀ ਦੇਹਰਾਦੂਨ ਵਿਖੇ ਪਾਊਂਟਾ ਸਾਹਿਬ ਵੱਲ ਜਾਂਦੇ ਵੇਲੇ ਇਕ ਕਾਰ ਵਲੋਂ ਉਸਦੇ ਮੋਟਰਸਾਈਕਲ ਨੂੰ ਟੱਕਰ ਮਾਰ ਦੇਣ ਦੇ ਕਾਰਨ ਉਸਦੀ ਮੌਤ (Death) ਹੋ ਗਈ ਹੈ ਦੀ ਪਛਾਣ ਆਸ ਮੁਹੰਮਦ (Aas Muhammad) ਦੇ ਤੌਰ 'ਤੇ ਹੋਈ ਹੈ ।
ਹਾਦਸੇ ਤੋਂ ਇਕ ਦਿਨ ਪਹਿਲਾਂ ਹੀ ਖਰੀਦੀ ਸੀ ਲੱਖਾਂ ਦੀ ਬਾਈਕ
ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਸੋਸ਼ਲ ਮੀਡੀਆ ਇਨਫਲੂਐਂਸਰ ਜਿਸਨੂੰ ਯੂ. ਕੇ. ਰਾਈਡਰ ਦੇ ਨਾਮ ਨਾਲ ਜਾਣਿਆਂ ਜਾਂਦਾ ਸੀ ਤੇੇ ਜਿਸਦੇ ਸੋਸ਼ਲ ਮੀਡੀਆ ਤੇ ਲੱਖਾਂ ਫਾਲੋਅਰਜ ਹਨ ਵਲੋਂ ਹਾਦਸੇ ਤੋਂ ਇਕ ਦਿਨ ਪਹਿਲਾਂ ਹੀ 22 ਲੱਖ ਰੁਪਏ ਦੀ ਕੀਮਤ ਵਾਲੀ ਬਾਈਕ ਵੀ ਖਰੀਦੀ ਗਈ ਸੀ ਅਤੇ ਉਹ ਉਸ ਤੇ ਹੀ ਸਵਾਰ ਹੋ ਕੇ ਪਾਊਂਟਾ ਸਾਹਿਬ ਵੱਲ ਜਾ ਰਿਹਾ ਸੀ । ਦੱਸਣਯੋਗ ਹੈ ਕਿ ਉਕਤ ਨੌਜਵਾਨ ਜਿਲਾ ਹਰਿਦੁਆਰ ਦੇ ਰੁੜਕੀ ਦਾ ਵਸਨੀਕ ਦੱਸਿਆ ਜਾ ਰਿਹਾ ਹੈ ।
