post

Admin

(Chief Editor)

Punjab

ਪੁੱਤਰ ਨੇ ਪਤਨੀ ਤੇ ਪੁੱਤਰ ਨਾਲ ਮਿਲ ਕੇ ਕੀਤੀ ਆਪਣੇ ਪਿਤਾ ਨਾਲ ਕੁੱਟਮਾਰ

post-img

ਪੁੱਤਰ ਨੇ ਪਤਨੀ ਤੇ ਪੁੱਤਰ ਨਾਲ ਮਿਲ ਕੇ ਕੀਤੀ ਆਪਣੇ ਪਿਤਾ ਨਾਲ ਕੁੱਟਮਾਰ

ਲੁਧਿਆਣਾ, 31 ਜੁਲਾਈ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੀ ਇੰਦਰਾ ਕਾਲੋਨੀ ਵਿਖੇ ਇਕ ਪੱਤਰ ਵਲੋਂ ਆਪਣੀ ਪਤਨੀ ਅਤੇ ਪੁੱਤਰ ਨਾਲ ਮਿਲ ਕੇ ਆਪਣੇ ਹੀ ਪਿਤਾ ਦੀ ਕੁੱਟਮਾਰ (Beating) ਕੀਤੀ ਗਈ ਹੈ ।

ਕੌਣ ਹੈ ਇਹ ਵਿਅਕਤੀ ਜਿਸ ਨਾਲ ਕੀਤੀ ਗਈ ਕੁੱਟਮਾਰ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਖੇ ਜੋ ਇੰਦਰਾ ਕਾਲੋਨੀ ਵਿਖੇ ਇਕ 90 ਸਾਲਾ ਵਿਅਕਤੀ ਨੂੰ ਉਸਦੇ ਆਪਣੇ ਹੀ ਪੁੱਤਰ ਨੇ ਆਪਣੀ ਪਤਨੀ ਅਤੇ ਆਪਣੇ ਪੁੱਤਰ ਨਾਲ ਮਿਲ ਕੇ ਦੁਕਾਨ ਦੇ ਅੰਦਰ ਵੜ ਕੇ ਕੁੱਟਮਾਰ ਕੀਤੀ ਗਈ ਹੈ ਵਿਚ ਕੁੱਟਮਾਰ ਦਾ ਸਿ਼ਕਾਰ ਹੋਏ ਵਿਅਕਤੀ ਦੀ ਪਛਾਣ ਗੁਲਜਾਰੀ ਲਾਲ ਦੇ ਤੌਰ 'ਤੇ ਹੋਈ ਹੈ । ਪੀੜਤ ਨੇ ਸਿਵਲ ਹਸਪਤਾਲ ਤੋਂ ਆਪਣਾ ਮੈਡੀਕਲ ਕਰਵਾਉਣ ਤੋਂ ਬਾਅਦ ਥਾਣਾ ਟਿੱਬਾ ਦੀ ਪੁਲਸ ਨੂੰ ਸ਼ਿਕਾਇਤ ਦਰਜ (Complaint filed) ਕਰਵਾਈ ਹੈ ।

ਕੌਣ ਕੌਣ ਹਨ ਜਿਨ੍ਹਾਂ ਵਿਰੁੱਧ ਕੀਤਾ ਗਿਆ ਹੈ ਕੇਸ ਦਰਜ

ਪ੍ਰਾਪਤ ਸੂਚਨਾ ਮੁਤਾਬਕ ਗੁਲਜ਼ਾਰੀ ਲਾਲ (Gulzari Lal) ਵਲੋਂ ਉਸ ਨਾਲ ਹੋਈ ਕੁੱਟਮਾਰ ਦੇ ਮਾਮਲੇ ਵਿਚ ਪੁਲਸ ਨੂੰ ਜੋ ਸਿ਼ਕਾਇਤ ਦਰਜ ਕਰਵਾਈ ਗਈ ਹੈ ਸਬੰਧੀ ਪੁਲਸ ਨੇ ਕੇਸ ਦਰਜ (Case registered) ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਉਕਤ ਸਮੁੱਚੇ ਘਟਨਾਕ੍ਰਮ ਵਿਚ ਮੁਲਜ਼ਮਾਂ ਦੀ ਪਛਾਣ ਇੰਦਰਾ ਕਾਲੋਨੀ ਵਾਸੀ ਗੁਲਸ਼ਨ, ਉਸਦੀ ਪਤਨੀ ਤੇ ਦਿਵਿਆਂਸ਼ ਦੇ ਤੌਰ ’ਤੇ ਹੋਈ ਹੈ । ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਗੁਲਜ਼ਾਰੀ ਲਾਲ ਨੇ ਦੱਸਿਆ ਕਿ ਉਨ੍ਹਾਂ ਦੀ ਆਪਣੀ ਕਰਿਆਨੇ ਦੀ ਦੁਕਾਨ ਹੈ । ਉਸਨੇ ਮੁਲਜ਼ਮ ਪੁੱਤਰ ਨੂੰ ਬੇਦਖ਼ਲ ਕੀਤਾ ਹੋਇਆ ਹੈ ।

Related Post

Instagram