post

Admin

(Chief Editor)

Crime

ਉਧਾਰੀ ਦੇ ਪੈਸੇ ਮੰਗਣ ਗਏ ਨੌਜਵਾਨ 'ਤੇ ਨੌਜ਼ਵਾਨਾਂ ਨੇ ਚਲਾਈਆਂ ਗੋਲੀਆਂ

post-img

ਉਧਾਰੀ ਦੇ ਪੈਸੇ ਮੰਗਣ ਗਏ ਨੌਜਵਾਨ 'ਤੇ ਨੌਜ਼ਵਾਨਾਂ ਨੇ ਚਲਾਈਆਂ ਗੋਲੀਆਂ

ਲੁਧਿਆਣਾ, 31 ਜੁਲਾਈ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਲੱਖਾਂ ਦੀ ਉਧਾਰੀ ਦੇ ਪੈਸੇ ਮੰਗਣ ਗਏ ਨੌਜਵਾਨ 'ਤੇ ਕੁੱਝ ਨੌਜਵਾਨਾਂ ਵਲੋਂ ਗੋਲੀਬਾਰੀ (Shooting) ਤੇ ਕੁੱਟਮਾਰ ਕੀਤੀ ਗਈ ਹੈ ।

ਕੌਣ ਹੈ ਇਹ ਨੌਜਵਾਨ ਜਿਸ 'ਤੇ ਚਲਾ ਦਿੱਤੀਆਂ ਗੋਲੀਆਂ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਖੇ ਲੱਖਾਂ ਰੁਪਏ ਦੀ ਉਧਾਰੀ ਦੇ ਪੈਸੇ ਮੰਗਣ ਗਏ ਨੌਜਵਾਨ 'ਤੇ ਕੁੱਝ ਨੌਜਵਾਨਾਂ ਵਲੋਂ ਜੋ ਕੁੱਟਮਾਰ ਕਰਨ ਅਤੇ ਗੋਲੀਬਾਰੀ ਮਾਰ ਕੇ ਜ਼ਖਮੀ ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਜਖਮੀ ਨੌਜਵਾਨ ਦੀ ਪਛਾਣ ਵਰਿੰਦਰਪਾਲ ਸਿੰਘ (Varinderpal Singh) ਦੇ ਤੌਰ 'ਤੇ ਹੋਈ ਹੈ । ਦੱਸਣਯੋਗ ਹੈ ਕਿ ਨੌਜਵਾਨਾਂ ਵਲੋਂ ਚਲਾਈਆਂ ਗਈਆਂ ਗੋਲੀਆਂ ਨੌਜਵਾਨ ਦੀਆਂ ਦੋਵੇਂ ਲੱਤਾਂ ਵਿਚ ਲੱਗੀਆਂ ਹਨ ।

ਕਿਸ ਕਿਸ 'ਤੇ ਕੀਤਾ ਗਿਆ ਹੈ ਕੇਸ ਦਰਜ

ਉਪਰੋਕਤ ਵਾਪਰੇ ਕੁਟਮਾਰ ਤੇ ਗੋਲੀਬਾਰੀ ਘਟਨਾਕ੍ਰਮ ਦੀ ਸਿ਼ਕਾਇਤ ਵਰਿੰਦਰਪਾਲ ਸਿੰਘ ਵਲੋਂ ਦੁੱਗਰੀ ਥਾਣਾ ਪੁਲਸ ਕੋਲ ਕੀਤੇ ਜਾਣ 'ਤੇ ਪੁਲਸ ਵਲੋਂ ਗੁਰਜੀਤ ਸਿੰਘ ਵਾਸੀ ਸੀ. ਆਰ. ਪੀ. ਐਫ. ਕਾਲੋਨੀ ਫੇਜ਼-1, ਦੁਗਰੀ, ਗਗਨਦੀਪ ਸਿੰਘ ਉਰਫ਼ ਗੱਗੀ ਵਾਸੀ ਪਿੰਡ ਦੁਗਰੀ ਅਤੇ ਦੋ ਅਣਪਛਾਤੇ ਵਿਅਕਤੀਆਂ (Unknown persons) ਖਿਲਾਫ਼ ਕਤਲ ਦੀ ਕੋਸਿ਼ਸ਼, ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ (Case registered) ਕੀਤਾ ਹੈ ।

ਕੀ ਦੱਸਿਆ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਵਿਚ ਸਿਕਾਇਤਕਰਤਾ ਨੇ

ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਆਪਣੇ ਇੱਕ ਦੋਸਤ ਨਾਲ ਫਾਇਨਾਂਸ ਦਾ ਕੰਮ ਕਰਦਾ ਹੈ । ਸਿਕਾਇਤਕਰਤਾ ਮੁਤਾਬਕ ਗੁਰਜੀਤ ਸਿੰਘ ਕੋਲ ਉਨ੍ਹਾਂ ਦੇ ਕਰੀਬ 15 ਲੱਖ ਰੁਪਏ ਬਕਾਇਆ ਸਨ । ਕਈ ਵਾਰ ਰਕਮ ਦੀ ਮੰਗ ਕਰਨ ਦੇ ਬਾਵਜੂਦ ਜਦੋਂ ਪੈਸੇ ਵਾਪਸ ਨਹੀਂ ਮਿਲੇ ਤਾਂ ਉਹ ਆਪਣੇ ਕੁਝ ਸਾਥੀਆਂ ਨਾਲ ਦੁਗਰੀ ਫੇਜ਼-1 ਵਿਖੇ ਗੁਰਜੀਤ ਸਿੰਘ ਕੋਲ ਰਕਮ ਲੈਣ ਲਈ ਗਿਆ ।

Related Post

Instagram