ਪੁੱਤਰ ਨੇ ਹੀ ਕੀਤੀ ਬਜੁਰਗ ਮਾਂ ਦੀ ਹੱਤਿਆ ਓੜੀਸਾ, 30 ਜਨਵਰੀ 2026 : ਭਾਰਤ ਦੇਸ਼ ਦੇ ਓੜੀਸਾ ਵਿਖੇ ਇਕ ਪੁੱਤਰ ਵਲੋਂ ਆਪਣੀ ਹੀ ਬਜ਼ੁਰਗ ਮਾਂ ਨੂੰ ਜਾਨ ਤੋਂ ਮਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੌਣ ਹੈ ਜਿਸਨੂੰ ਉਤਾਰ ਦਿੱਤਾ ਗਿਆ ਮੌਤ ਦੇ ਘਾਟ ਪ੍ਰਾਪਤ ਜਾਣਕਾਰੀ ਮੁਤਾਬਕ ਓੜੀਸਾ ਵਿਖੇ ਜਿਸ ਪੁੱਤਰ ਨੇ ਆਪਣੀ ਹੀ ਬਜ਼ੁਰਗ ਮਾਂ ਨੂੰ ਜਾਨੋਂ ਮਾਰ ਦਿੱਤਾ ਹੈ ਦੀ ਪਛਾਣ ਰਾਇਮਨੀ ਸਿੰਘ ਵਜੋਂ ਹੋਈ ਹੈ। ਜਿਸ ਮਾਂ ਦੇ ਪੁੱਤਰ ਨੇ ਇਸ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਹੈ ਉਹ 35 ਕੁ ਸਾਲਾਂ ਦਾ ਹੈ। ਪੁਲਸ ਮੁਤਾਬਕ 35 ਸਾਲਾ ਆਦਿਵਾਸੀ ਵਿਅਕਤੀ ਨੇ ਆਪਣੀ ਮਾਂ ਦਾ ਕਤਲ ਜਾਦੂ ਟੂਣੇ ਦੇ ਸ਼ੱਕ ਵਿਚ ਕੀਤਾ ਜਾਪਦਾ ਹੈ। ਪੁਲਸ ਨੇ ਹੋਰ ਕੀ ਕੀ ਜਾਣਕਾਰੀ ਦਿੱਤੀ ਪੁਲਸ ਨੇ ਦੱਸਿਆ ਕਿ ਰਾਇਮਨੀ ਸਿੰਘ ਦੀ ਹੱਤਿਆ ਉਸਦੇ ਪੁੱਤਰ ਤਪਨ ਸਿੰਘ ਨੇ ਵੀਰਵਾਰ ਨੂੰ ਬੇਤਨੋਟੀ ਥਾਣਾ ਖੇਤਰ ਦੇ ਕੋਲਾਰਾਫੁਲੀਆ ਪਿੰਡ ਵਿੱਚ ਕਰ ਦਿੱਤੀ ਸੀ। ਪੁਲਿਸ ਨੇ ਕਿਹਾ ਕਿ ਜਦੋਂ ਪੁੱਤਰ ਵਲੋਂ ਆਪਣੀ ਮਾਂ ਨੂੰ ਜਾਦੂ ਟੂਣੇ ਦੇ ਸ਼ੱਕ ਵਿਚ ਜਾਨੋਂ ਮਾਰਿਆ ਗਿਆ ਤਾਂ ਬਜ਼ੁਰਗ ਔਰਤ ਦੀ ਮੌਕੇ `ਤੇ ਹੀ ਮੌਤ ਹੋ ਗਈ ਸੀ ਅਤੇ ਬੇਤਨੋਟੀ ਥਾਣੇ ਵਿੱਚ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਕੀ ਦੱਸਿਆ ਥਾਣਾ ਇੰਚਾਰਜ ਨੇ ਓੜੀਸਾ ਦੇ ਬੇਤਨੋਟੀ ਥਾਣੇ ਦੇ ਇੰਚਾਰਜ ਇੰਸਪੈਕਟਰ ਸਸਮਿਤਾ ਮੋਹੰਤੋ ਨੇ ਕਿਹਾ ਕਿ ਤਪਨ ਨੇ ਆਪਣੀ ਮਾਂ ਨੂੰ ਇਸ ਲਈ ਮਾਰਿਆ, ਕਿਉਂਕਿ ਉਸਨੂੰ ਸ਼ੱਕ ਸੀ ਕਿ (ਉਸਦੀ ਮਾਂ) ਉਸਦੀ ਪਤਨੀ `ਤੇ ਜਾਦੂ-ਟੂਣਾ ਕਰਦੀ ਹੈ, ਜੋ ਅਕਸਰ ਬਿਮਾਰ ਰਹਿੰਦੀ ਹੈ। ਪੁਲਸ ਨੇ ਕਿਹਾ ਕਿ ਤਪਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
