post

Jasbeer Singh

(Chief Editor)

Latest update

ਸੋਨੀ ਪਬਲਿਕ ਸਕੂਲ ਨੇ ਗੋਲਡ ਸਿਲਵਰ ਮੈਡਲ ਜਿੱਤੇ

post-img

ਸੋਨੀ ਪਬਲਿਕ ਸਕੂਲ ਨੇ ਗੋਲਡ ਸਿਲਵਰ ਮੈਡਲ ਜਿੱਤੇ ਪਟਿਆਲਾ, 24 ਮਈ : ਜਿੱਤ, ਸਨਮਾਨ ਖੁਸ਼ੀਆਂ ਅਤੇ ਉਨਤੀਆਂ ਦੀ ਪ੍ਰਾਪਤੀਆਂ ਲਈ ਨਿਰੰਤਰ ਅਭਿਆਸ ਅਤੇ ਦਿਲਚਸਪੀ ਦੀ ਜ਼ਰੂਰਤ ਹੁੰਦੀ ਹੈ ਜਿਸ ਨੂੰ ਸੋਨੀ ਪਬਲਿਕ ਸਕੂਲ ਪਟਿਆਲਾ ਦੇ ਜੂਡੋ, ਕਰਾਟੇ ਅਤੇ ਤਾਈਕਵਾਂਡੋ ਦੀ ਲਗਾਤਾਰ ਪ੍ਰੈਕਟਿਸ ਕਰ ਰਹੇ ਗੁਰਤੇਜ ਸਿੰਘ, ਖੁਸ਼ੀ ਅਤੇ ਸਾਲੂ ਨੇ ਪੰਜਾਬ ਪੱਧਰ ਦੇ ਮੁਕਾਬਲਿਆਂ ਦੌਰਾਨ ਅਨੇਕਾਂ ਸਕੂਲਾਂ ਦੇ ਖਿਡਾਰੀਆਂ ਨੂੰ ਹਰਾਕੇ ਤਿੰਨ ਗੋਲਡ ਮੈਡਲ ਜਿੱਤ ਕੇ ਸਿੱਧ ਕਰ ਦਿੱਤਾ ਹੈ। ਕੋਚ ਵਰਿੰਦਰ ਸਿੰਘ ਨੇ ਦੱਸਿਆ ਕਿ ਬੱਚਿਆਂ ਨੂੰ ਚਨੋਤੀਆ ਦਾ ਸਾਹਮਣਾ ਕਰਨ ਲਈ ਤਿਆਰ ਕਰਨਾ ਚੰਗੇ ਪ੍ਰਿੰਸੀਪਲਾਂ, ਅਧਿਆਪਕਾਂ, ਮਾਪਿਆ ਦੀ ਜੁਮੇਵਾਰੀ ਹੁੰਦੀ ਹੈ, ਤਾਂ ਜ਼ੋ ਬੱਚੇ ਚੰਗੇ ਗਿਆਨਵਾਨ ਵਿਦਵਾਨ ਕੋਚਾਂ ਤੋਂ ਟ੍ਰੇਨਿੰਗ ਲੈਣ। ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਰਮਨਦੀਪ ਕੌਰ ਨੇ ਦੱਸਿਆ ਕਿ ਸੋਨੀ ਪਬਲਿਕ ਸਕੂਲ ਨੇ ਤਿੰਨ ਗੋਲਡ ਮੈਡਲਾਂ ਤੋਂ ਇਲਾਵਾ ਸਕੂਲ ਦੀ ਦੀਪਾਲੀ, ਰੂਚੀ ਅਤੇ ਮਯੰਕ ਰਾਜ ਗੌਤਮ ਨੇ ਜਦਕਿ ਲੋਵੰਸ਼ ਮਲਹੋਤਰਾ ਸੈਂਟ ਪੀਟਰਜ਼ ਅਕੈਡਮੀ ਪਟਿਆਲਾ ਨੇ ਸਿਲਵਰ ਮੈਡਲ ਜਿੱਤੇ। ਸੋਨੀ ਪਬਲਿਕ ਸਕੂਲ ਦੇ ਸੋਮੀਆ, ਉੱਤਮ, ਮੋਨੀਕਾ ਨੇ ਬਰੋਨਜ ਮੈਡਲ ਜਿੱਤੇ। ਪ੍ਰਿੰਸੀਪਲ ਨੇ ਵਰਿੰਦਰ ਸਿੰਘ ਕੋਚ, ਕਾਕਾ ਰਾਮ ਵਰਮਾ, ਆਪਣੇ ਅਧਿਆਪਕਾਂ ਬੱਚਿਆਂ ਅਤੇ ਮਾਪਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਵਿਦਿਆਰਥੀ ਹਰ ਪ੍ਰਕਾਰ ਦੇ ਮੁਕਾਬਲਿਆਂ ਵਿੱਚ ਚੰਗੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਕੇ, ਮੈਡਲ ਟਰਾਫੀਆ ਅਤੇ ਇਨਾਮ ਜਿੱਤ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਬੱਚਿਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਹਿੱਤ ਸੋਨੀ ਪਬਲਿਕ ਸਕੂਲ ਫੋਕਲ ਪੁਆਇੰਟ ਵਿਖੇ ਵਿਸ਼ੇਸ਼ ਅਭਿਆਸ ਕਰਵਾਏ ਜਾ ਰਹੇ ਹਨ। ਕਿਉਂਕਿ ਅਜ ਅੰਕਾਂ ਦੀ ਨਹੀਂ ਸਗੋਂ, ਤਰ੍ਹਾਂ ਤਰ੍ਹਾਂ ਦੇ ਗਿਆਨ ਪ੍ਰਾਪਤੀਆਂ ਸਨਮਾਨ ਹੀ ਉੱਜਵਲ ਭਵਿੱਖ ਬਣਾਉਂਦੇ ਹਨ।

Related Post