ਪੰਜ ਲੱਖ ਗੈਰ-ਦਸਤਾਵੇੇਜੀ ਪ੍ਰਵਾਸੀਆਂ ਨੂੰ ਕਾਨੂੰਨੀ ਦਰਜਾ ਦੇਣ ਦਾ ਸਪੇਨ ਨੇ ਕੀਤਾ ਫ਼ੈਸਲਾ
- by Jasbeer Singh
- April 15, 2026
ਪੰਜ ਲੱਖ ਗੈਰ-ਦਸਤਾਵੇੇਜੀ ਪ੍ਰਵਾਸੀਆਂ ਨੂੰ ਕਾਨੂੰਨੀ ਦਰਜਾ ਦੇਣ ਦਾ ਸਪੇਨ ਨੇ ਕੀਤਾ ਫ਼ੈਸਲਾ ਸਪੇਨ, 15 ਅਪ੍ਰੈਲ 2026 : ਸਪੇਨ ਵਿਚ ਰਹਿ ਰਹੇ ਪੰਜ ਲੱਖ ਗੈਰ-ਦਸਤਾਵੇਜੀ ਪ੍ਰਵਾਸੀਆਂ ਨੂੰ ਕਾਨੂੰਨੀ ਦਰਜਾ ਦੇੇਣ ਦੀ ਯੋਜਨਾ ਨੂੰ ਅਮਲੀ ਰੂਪ ਦੇਣ ਦਾ ਸਪੇਨ ਸਰਕਾਰ ਨੇ ਫ਼ੈਸਲਾ ਕੀਤਾ ਹੈ। ਕੀ ਹੋਵੇਗਾ ਇਸ ਫ਼ੈਸਲੇ ਨਾਲ ਮਿਲੀ ਜਾਣਕਾਰੀ ਮੁਤਾਬਕ ਸਪੇਨ ਦੀ ਸਰਕਾਰ ਨੇ ਜੋ ਇੱਕ ਬਹੁਤ ਹੀ ਅਹਿਮ ਅਤੇ ਇਤਿਹਾਸਕ ਕਦਮ ਚੁੱਕਦਿਆਂ ਲਗਭਗ 5 ਲੱਖ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਕਾਨੂੰਨੀ ਦਰਜਾ ਦੇਣ ਦੀ ਯੋਜਨਾ ਨੂੰ ਅਧਿਕਾਰਤ ਤੌਰ `ਤੇ ਮਨਜ਼ੂਰੀ ਦੇ ਦਿੱਤੀ ਹੈ ਦਾ ਮੁੱਖ ਉਦੇਸ਼ ਇਨ੍ਹਾਂ ਲੋਕਾਂ ਨੂੰ ਦੇਸ਼ ਦੀ ਰਸਮੀ `ਵਰਕਫੋਰਸ` ਵਿੱਚ ਸ਼ਾਮਲ ਕਰਨਾ ਅਤੇ ਉਨ੍ਹਾਂ ਨੂੰ ਸਨਮਾਨਜਨਕ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ । ਯੋਗ ਪ੍ਰਵਾਸੀਆਂ ਨੂੰ ਇੱਕ ਸਾਲ ਦਾ `ਨਵਿਆਉਣਯੋਗ ਨਿਵਾਸ ਪਰਮਿਟ ਦਿੱਤਾ ਜਾਵੇਗਾ, ਜਿਸਨੂੰ ਸਮੇਂ ਦੇ ਨਾਲ ਅੱਗੇ ਵਧਾਇਆ ਜਾ ਸਕੇਗਾ । ਯੋਜਨਾ ਦਾ ਲਾਭ ਲੈਣ ਲਈ ਪ੍ਰਵਾਸੀਆਂ ਨੂੰ ਕੀ ਸਾਬਤ ਕਰਨਾ ਹੋਵੇਗਾ ਸੂਚਨਾ ਮੁਤਾਬਕ ਜਿਨ੍ਹਾਂ ਵੀ ਵਿਕਤੀਆਂ ਵਲੋਂ ਇਸ ਸਕੀਮ ਦਾ ਲਾਭ ਲੈਣਾ ਹੋਵੇਗਾ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਉਹ ਘੱਟੋ-ਘੱਟ ਪੰਜ ਮਹੀਨਿਆਂ ਤੋਂ ਸਪੇਨ ਵਿੱਚ ਰਹਿ ਰਹੇ ਹਨ । ਇਸ ਤੋਂ ਇਲਾਵਾ ਬਿਨੈਕਾਰ ਦਾ ਕੋਈ ਵੀ ਅਪਰਾਧਿਕ ਰਿਕਾਰਡ ਨਹੀਂ ਹੋਣਾ ਚਾਹੀਦਾ । ਕਦੋਂ ਤੋ਼ ਕਦੋਂ ਤੱਕ ਚੱਲੇਗੀ ਅਰਜ਼ੀਆਂ ਦੇਣ ਦੀ ਪ੍ਰਕਿਰਿਆ ਕਾਨੂੰਨੀ ਦਰਜੇ ਲਈ ਅਰਜ਼ੀਆਂ ਦੇਣ ਦੀ ਪ੍ਰਕਿਰਿਆ ਭਲਕੇ 16 ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗੀ ਅਤੇ ਇਹ ਇਸ ਸਾਲ ਦੇ ਜੂਨ ਮਹੀਨੇ ਦੇ ਅੰਤ ਤੱਕ ਜਾਰੀ ਰਹੇਗੀ । ਸਪੇਨ ਸਰਕਾਰ ਦੇ ਇਸ ਕਦਮ ਨਾਲ ਦੇਸ਼ ਵਿੱਚ ਕਿਰਤ ਸ਼ਕਤੀ ਦੀ ਕਮੀ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ ਅਤੇ ਨਾਲ ਹੀ ਇਹ ਪ੍ਰਵਾਸੀ ਆਪਣੇ ਪਰਿਵਾਰਾਂ ਨਾਲ ਸੁਰੱਖਿਅਤ ਜੀਵਨ ਬਸਰ ਕਰ ਸਕਣਗੇ। ਇਹ ਯੋਜਨਾ ਸਪੇਨ ਦੇ ਆਰਥਿਕ ਅਤੇ ਸਮਾਜਿਕ ਏਕੀਕਰਨ ਵੱਲ ਇੱਕ ਵੱਡਾ ਕਦਮ ਮੰਨੀ ਜਾ ਰਹੀ ਹੈ ।
