post

Jasbeer Singh

(Chief Editor)

Sports

'ਖੇਡਾਂ ਵਤਨ ਪੰਜਾਬ ਦੀਆਂ' ਦੇ ਤੀਜੇ ਪੜਾਅ ਤਹਿਤ 4 ਨਵੰਬਰ ਤੋਂ 9 ਨਵੰਬਰ ਤੱਕ ਹੋਣਗੇ ਖੇਡ ਮੁਕਾਬਲੇ

post-img

'ਖੇਡਾਂ ਵਤਨ ਪੰਜਾਬ ਦੀਆਂ' ਦੇ ਤੀਜੇ ਪੜਾਅ ਤਹਿਤ 4 ਨਵੰਬਰ ਤੋਂ 9 ਨਵੰਬਰ ਤੱਕ ਹੋਣਗੇ ਖੇਡ ਮੁਕਾਬਲੇ ਚਾਹਵਾਨ ਖਿਡਾਰੀਆਂ ਦੇ ਚੋਣ ਟਰਾਇਲਾਂ ਲਈ ਸ਼ਡਿਊਲ ਜਾਰੀ ਸੰਗਰੂਰ, 24 ਸਤੰਬਰ : ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਖੇਡ ਅਫਸਰ ਨਵਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਖੇਡਾਂ ਵਤਨ ਪੰਜਾਬ ਦੀਆਂ (ਸੀਜ਼ਨ-3)-2024 ਅਧੀਨ ਰਾਜ ਪੱਧਰੀ ਖੇਡਾਂ ਦਾ ਤਿੰਨ ਵੱਖ ਵੱਖ ਪੜਾਅ ਵਿੱਚ ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦੇ ਪਹਿਲੇ ਪੜਾਅ ਦੇ ਮੁਕਾਬਲੇ 11 ਤੋਂ 16 ਅਕਤੂਬਰ ਤੱਕ ਹੋਣਗੇ, ਦੂਜੇ ਪੜਾਅ ਤਹਿਤ ਖੇਡਾਂ 19 ਤੋਂ 24 ਅਕਤੂਬਰ ਤੱਕ ਹੋਣਗੀਆਂ ਅਤੇ ਉਨ੍ਹਾਂ ਦੱਸਿਆ ਕਿ ਤੀਜੇ ਪੜਾਅ ਤਹਿਤ ਖੇਡਾਂ 4 ਨਵੰਬਰ ਤੋਂ 9 ਨਵੰਬਰ ਤੱਕ ਹੋਣਗੀਆਂ। ਇਹ ਖੇਡਾਂ ਵੱਖ-ਵੱਖ ਜਿਲ੍ਹਿਆਂ ਵਿੱਚ ਕਰਵਾਈਆਂ ਜਾਣਗੀਆਂ। ਜ਼ਿਲਾ ਖੇਡ ਅਫਸਰ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਭਾਗ ਲੈਣ ਦੇ ਚਾਹਵਾਨ ਖਿਡਾਰੀਆਂ ਦੇ ਚੋਣ ਟਰਾਇਲ ਹੋਣਗੇ। ਉਨ੍ਹਾਂ ਦੱਸਿਆ ਕਿ ਤਾਇਕਵਾਂਡੋ (ਅੰ-14,17,21,21-30,31-40), ਜਿਮਨਾਸਟਿਕਸ (ਅੰ-14,17,21,21-30) ਦੇ ਟਰਾਇਲ 26 ਤੋਂ 27 ਸਤੰਬਰ ਤੱਕ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿਖੇ ਲਏ ਜਾ ਰਹੇ ਹਨ। ਸ਼ੂਟਿੰਗ (ਅੰ-14,17,21,21-30,31,40,41-50,51-60,61-70,70 ਸਾਲ ਤੋਂ ਉਪਰ) ਦੇ ਟਰਾਇਲ 26 ਤੋਂ 29 ਸਤੰਬਰ ਤੱਕ ਪੁਲਿਸ ਲਾਈਨ ਸੰਗਰੂਰ ਵਿਖੇ ਲਏ ਜਾਣਗੇ। ਘੋੜਸਵਾਰੀ (ਅੰ-14,17,21 ਅਤੇ ਓਪਨ), ਰੋਇੰਗ (ਅੰ-14,17,21,21-30,31-40 ਅਤੇ 40 ਤੋਂ ਉਪਰ), ਕੈਕਿੰਗ ਕੈਨੋਇੰਗ (ਅੰ-14,17,21,21-30, 31-40) ਅਤੇ ਫੈਨਸਿੰਗ (ਅੰ-14,17,21,21-30,31-40) ਦੇ ਟਰਾਇਲ 26 ਸਤੰਬਰ ਨੂੰ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿਖੇ ਰੱਖੇ ਗਏ ਹਨ ਜਦਕਿ 26 ਤੋਂ 27 ਸਤੰਬਰ ਤੱਕ ਰਗਬੀ (ਅੰ-14,17,21,21-30), ਸਾਈਕਲਿੰਗ (ਰੋਡ ਰੇਸ- ਅੰ-14,17,21,21-30,31-40 ਅਤੇ ਟਰੈਕ ਸਾਈਕਲਿੰਗ ਅੰ-14,17,21,21-30 ਅਤੇ 30 ਤੋਂ ਉਪਰ) ਅਤੇ ਰੋਲਰ ਹਾਕੀ (ਅੰ-14,17) ਦੇ ਟਰਾਇਲ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿਖੇ ਅਤੇ ਸਪੀਡ ਸਕੇਟਿੰਗ (ਅੰ-14,17,21,21-30) ਦੇ ਟਰਾਇਲ ਪੁਲਿਸ ਲਾਈਨ ਸੰਗਰੂਰ ਵਿਖੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ 27 ਤੋਂ 28 ਸਤੰਬਰ ਤੱਕ ਬੇਸਬਾਲ (ਅੰ-14,17,21,21-30,31-40) ਦੇ ਟਰਾਇਲ ਹੋਲੀ ਹਾਰਟ ਸਕੂਲ ਸੰਗਰੂਰ ਅਤੇ ਆਰਚਰੀ (ਅੰ-14,17,21 ਅਤੇ 21 ਤੋਂ ਉਪਰ) ਦੇ ਟਰਾਇਲ ਪੈਰਾਮਾਊਂਟ ਪਬਲਿਕ ਸਕੂਲ ਚੀਮਾ ਵਿਖੇ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਵੁਸ਼ੂ (ਅੰ-14,17,21,21-30,31-40) ਦੇ ਟਰਾਇਲ 29 ਸਤੰਬਰ ਨੂੰ ਸੰਤ ਅਤਰ ਸਿੰਘ ਇੰਟਰ ਨੈਸ਼ਨਲ ਸਕੂਲ, ਚੀਮਾ ਮੰਡੀ ਵਿਖੇ ਲਏ ਜਾਣੇ ਹਨ। ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਦੇ ਟਰਾਇਲਾਂ ਲਈ ਖਿਡਾਰੀ ਨਿਰਧਾਰਿਤ ਮਿਤੀ ਅਤੇ ਸਥਾਨ ਉਤੇ ਸਵੇਰੇ 9:30 ਵਜੇ ਰਿਪੋਰਟ ਕਰਨਗੇ।

Related Post