post

Jasbeer Singh

(Chief Editor)

Sports

ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3: ਐਸ. ਡੀ. ਐਮ. ਰਾਜੇਸ਼ ਸ਼ਰਮਾ ਨੇ ਕੀਤੀ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ

post-img

ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3: ਐਸ. ਡੀ. ਐਮ. ਰਾਜੇਸ਼ ਸ਼ਰਮਾ ਨੇ ਕੀਤੀ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਸੰਗਰੂਰ, 20 ਨਵੰਬਰ : ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਤਹਿਤ ਜ਼ਿਲ੍ਹਾ ਸੰਗਰੂਰ ਵਿਖੇ ਨੈਸ਼ਨਲ ਸਟਾਈਲ ਕਬੱਡੀ, ਵੇਟ ਲਿਫਟਿੰਗ, ਰੋਲਰ ਸਕੇਟਿੰਗ ਅਤੇ ਵੁਸ਼ੂ ਦੇ ਸੂਬਾ ਪੱਧਰੀ ਮੁਕਾਬਲੇ ਚੱਲ ਰਹੇ ਹਨ । ਅੱਜ ਸ਼ਹੀਦ ਬਚਨ ਸਿੰਘ ਸਟੇਡੀਅਮ, ਦਿੜ੍ਹਬਾ ਵਿਖੇ ਅੱਜ ਉਪ ਮੰਡਲ ਮੈਜਿਸਟ੍ਰੇਟ ਰਾਜੇਸ਼ ਸ਼ਰਮਾ ਵਲੋਂ ਸ਼ਿਰਕਤ ਕੀਤੀ ਗਈ ਅਤੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ । ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚ ਖੇਡ ਗਤੀਵਿਧੀਆਂ ਨੂੰ ਉਤਸਾਹਿਤ ਕਰਨ ਦੀ ਦਿਸ਼ਾ ਵਿੱਚ ਇਹ ਸ਼ਾਨਦਾਰ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਸੂਬੇ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਖਿਡਾਰੀ ਤੇ ਖਿਡਾਰਨਾਂ ਹਿੱਸਾ ਲੈ ਰਹੇ ਹਨ ਅਤੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਗਟਾਵਾ ਕਰ ਰਹੇ ਹਨ । ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਨਵਦੀਪ ਸਿੰਘ ਨੇ ਅੱਜ ਦੇ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਬੱਡੀ ਨੈਸ਼ਨਲ ਸਟਾਇਲ ਦੇ ਦੂਸਰੇ ਰਾਊਂਡ ਦੇ ਮੈਚ ਵਿੱਚ ਅੰ-14 (ਲੜਕੇ) ਦੇ ਹੋਏ ਮੁਕਾਬਲੇ ਵਿੱਚ ਜ਼ਿਲ੍ਹਾ ਬਠਿੰਡਾ ਦੀ ਟੀਮ ਨੇ 4 ਪੁਆਇੰਟਾਂ ਨਾਲ ਮਾਨਸਾ ਦੀ ਟੀਮ ਨੂੰ ਹਰਾਇਆ। ਫਿਰੋਜ਼ਪੁਰ ਦੀ ਟੀਮ ਨੇ 5 ਪੁਆਇੰਟਾਂ ਨਾਲ ਮੋਹਾਲੀ ਦੀ ਟੀਮ ਨੂੰ ਹਰਾਇਆ। ਫਾਜ਼ਿਲਕਾ ਦੀ ਟੀਮ ਨੇ 6 ਪੁਆਇੰਟਾਂ ਨਾਲ ਸੰਗਰੂਰ ਦੀ ਟੀਮ ਨੂੰ ਹਰਾਇਆ । ਅੰ-17 (ਲੜਕੇ) ਦੇ ਮੁਕਾਬਲੇ ਵਿੱਚ ਫਰੀਦਕੋਟ ਦੀ ਟੀਮ ਨੇ 1 ਪੁਆਇੰਟ ਨਾਲ ਮੁਕਤਸਰ ਸਾਹਿਬ ਦੀ ਟੀਮ ਨੂੰ ਹਰਾਇਆ। ਪਟਿਆਲਾ ਦੀ ਟੀਮ ਨੇ 28 ਪੁਆਇੰਟਾਂ ਨਾਲ ਨਵਾਂ ਸ਼ਹਿਰ ਦੀ ਟੀਮ ਨੂੰ ਹਰਾਇਆ। ਜ਼ਿਲ੍ਹਾ ਸੰਗਰੂਰ ਦੀ ਟੀਮ ਨੇ 12 ਪੁਆਇੰਟਾਂ ਨਾਲ ਲੁਧਿਆਣਾ ਦੀ ਟੀਮ ਨੂੰ ਹਰਾਇਆ । ਪਠਾਨਕੋਟ ਦੀ ਟੀਮ ਨੇ 8 ਪੁਆਇੰਟਾਂ ਨਾਲ ਫਾਜ਼ਿਲਕਾ ਦੀ ਟੀਮ ਨੂੰ ਹਰਾਇਆ। ਮਾਨਸਾ ਦੀ ਟੀਮ ਨੇ 19 ਪੁਆਇੰਟਾਂ ਨਾਲ ਕਪੂਰਥਲਾ ਦੀ ਟੀਮ ਨੂੰ ਹਰਾਇਆ । ਵੁਸ਼ੂ ਅੰ-17 (ਲੜਕੇ) ਦੇ ਮੁਕਾਬਲੇ ਵਿੱਚ ਭਾਰ ਵਰਗ -45 ਕਿਲੋ ਵਿੱਚ ਤੁਰਣ (ਮਾਨਸਾ) ਨੇ ਪਹਿਲਾ, ਰਾਹੁਲ ਨਾਗੀ (ਹੁਸ਼ਿਆਰਪੁਰ) ਨੇ ਦੂਸਰਾ, ਯੁਵਰਾਜ (ਅੰਮ੍ਰਿਤਸਰ) ਅਤੇ ਦੀਪਕ (ਸੰਗਰੂਰ) ਨੇ ਤੀਸਰਾ ਸਥਾਨ ਹਾਸਿਲ ਕੀਤਾ। ਭਾਰ ਵਰਗ -48 ਕਿਲੋ ਵਿੱਚ ਮਹੇਸ਼ (ਪਟਿਆਲਾ) ਨੇ ਪਹਿਲਾ, ਦਿਵਿਆਂਸ਼ (ਜਲੰਧਰ) ਨੇ ਦੂਸਰਾ, ਤਨਵੀਰ (ਮਾਨਸਾ) ਅਤੇ ਅਬਦੁੱਲਾਹ ਅੰਸਾਰੀ (ਲੁਧਿਆਣਾ) ਨੇ ਤੀਸਰਾ ਸਥਾਨ ਹਾਸਿਲ ਕੀਤਾ। ਭਾਰ ਵਰਗ -52 ਕਿਲੋ ਵਿੱਚ ਹਰਸ਼ਿਤ ਬਹਾਦੁਰ (ਪਟਿਆਲਾ) ਨੇ ਪਹਿਲਾ, ਸ਼ੁਸ਼ੀਲ ਕੁਮਾਰ (ਜਲੰਧਰ) ਨੇ ਦੂਸਰਾ, ਅਨਮੋਲ ਸ਼ਰਮਾ (ਫਿਰੋਜ਼ਪੁਰ) ਅਤੇ ਪ੍ਰੇਰਕ ਜੈਨ (ਸੰਗਰੂਰ) ਨੇ ਤੀਸਰਾ ਸਥਾਨ ਹਾਸਿਲ ਕੀਤਾ। ਭਾਰ ਵਰਗ -56 ਕਿਲੋ ਵਿੱਚ ਗੁਰਮਾਨ (ਬਠਿੰਡਾ) ਨੇ ਪਹਿਲਾ, ਕਰੀਸ਼ਨਾ (ਅੰਮ੍ਰਿਤਸਰ) ਨੇ ਦੂਸਰਾ, ਅਹਿਸਾਨ ਮੁਹੰਮਦ (ਐਸ.ਬੀ.ਐਸ. ਨਗਰ) ਅਤੇ ਗੋਰਬ ਸੈਣੀ (ਜਲੰਧਰ) ਨੇ ਤੀਸਰਾ ਸਥਾਨ ਹਾਸਿਲ ਕੀਤਾ। ਭਾਰ ਵਰਗ -65 ਕਿਲੋ ਵਿੱਚ ਪ੍ਰਥਮ (ਹੁਸ਼ਿਆਰਪੁਰ) ਨੇ ਪਹਿਲਾ, ਬਿਦਿਆਂਸ਼ (ਜਲੰਧਰ) ਨੇ ਦੂਸਰਾ, ਨਵਦੀਪ ਸਿੰਘ (ਫਿਰੋਜ਼ਪੁਰ) ਅਤੇ ਹਰਪ੍ਰੀਤ ਸਿੰਘ (ਸੰਗਰੂਰ) ਨੇ ਤੀਸਰਾ ਸਥਾਨ ਹਾਸਿਲ ਕੀਤਾ। ਭਾਰ ਵਰਗ -70 ਕਿਲੋ ਵਿੱਚ ਖੁਸ਼ਪ੍ਰੀਤ ਸਿੰਘ (ਸੰਗਰੂਰ) ਨੇ ਪਹਿਲਾ, ਜਸ਼ਨਦੀਪ ਸਿੰਘ (ਫਿਰੋਜ਼ਪੁਰ) ਨੇ ਦੂਸਰਾ, ਏਕਮਵੀਰ (ਬਰਨਾਲਾ) ਅਤੇ ਅਨਿਕੇਤ (ਜਲੰਧਰ) ਨੇ ਤੀਸਰਾ ਸਥਾਨ ਹਾਸਿਲ ਕੀਤਾ। ਭਾਰ ਵਰਗ -80 ਕਿਲੋ ਵਿੱਚ ਵੰਸ਼ ਦੱਗੋਤਰਾ (ਜਲੰਧਰ) ਨੇ ਪਹਿਲਾ, ਲਕਸ਼ਦੀਪ ਸਿੰਘ (ਕਪੂਰਥਲਾ) ਨੇ ਦੂਸਰਾ, ਦੇਵ ਮੜਕਨ (ਪਟਿਆਲਾ) ਅਤੇ ਅਰਸ਼ਵੀਰ ਸਿੰਘ (ਸੰਗਰੂਰ) ਨੇ ਤੀਸਰਾ ਸਥਾਨ ਹਾਸਿਲ ਕੀਤਾ । ਰੋਲਰ ਸਕੇਟਿੰਗ ਅੰ-14 (ਲੜਕੇ) ਈਵੈਂਟ ਇਨਲਾਈਨ ਰੋਡ ਰੇਸ-II 2000 ਮੀਟਰ ਵਿੱਚ ਭਵਿਆ ਕੰਬੋਜ਼ (ਮੋਹਾਲੀ) ਨੇ ਪਹਿਲਾ, ਗੁਣਬੀਰ ਸਿੰਘ (ਪਟਿਆਲਾ) ਨੇ ਦੂਸਰਾ ਅਤੇ ਕਰਨਵੀਰ ਸਿੰਘ (ਸੰਗਰੂਰ) ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰ-14 (ਲੜਕੀਆਂ) ਈਵੈਂਟ ਕੁਆਰਡਜ਼ ਰੋਡ ਰੇਸ-I 2000 ਮੀਟਰ ਵਿੱਚ ਆਧਿਆ ਕੌਸ਼ਿਕ (ਮੋਹਾਲੀ) ਨੇ ਪਹਿਲਾ, ਕਸ਼ੀਸ਼ (ਮੋਹਾਲੀ) ਨੇ ਦੂਸਰਾ ਅਤੇ ਤਾਨੀਸ਼ਾ (ਸੰਗਰੂਰ) ਨੇ ਤੀਸਰਾ ਸਥਾਨ ਹਾਸਿਲ ਕੀਤਾ । ਅੰ-17 (ਲੜਕੇ) ਈਵੈਂਟ ਕੁਆਰਡਜ਼ ਰੋਡ ਰੇਸ-I 3000 ਮੀਟਰ ਵਿੱਚ ਲਕਸ਼ਦੀਪ ਸਿੰਘ (ਸੰਗਰੂਰ) ਨੇ ਪਹਿਲਾ, ਸਤਨਾਮ ਸਿੰਘ (ਸੰਗਰੂਰ) ਨੇ ਦੂਸਰਾ ਅਤੇ ਪ੍ਰਭਕੀਰਤ ਸਿੰਘ ਧਿਮਾਨ (ਪਟਿਆਲਾ) ਨੇ ਤੀਸਰਾ ਸਥਾਨ ਹਾਸਿਲ ਕੀਤਾ । ਅੰ-17 (ਲੜਕੀਆਂ) ਈਵੈਂਟ ਕੁਆਰਡਜ਼ ਰੋਡ ਰੇਸ-I 3000 ਮੀਟਰ ਵਿੱਚ ਗੁਰਨੂਰ ਕੌਰ (ਸੰਗਰੂਰ) ਨੇ ਪਹਿਲਾ, ਖੁਸ਼ਦੀਪ ਕੌਰ (ਲੁਧਿਆਣਾ) ਨੇ ਦੂਸਰਾ ਅਤੇ ਪਰਿਨਾਜ਼ ਕੌਰ ਬਾਜਵਾ (ਅੰਮ੍ਰਿਤਸਰ) ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰ-21 (ਲੜਕੀਆਂ) ਈਵੈਂਟ ਕੁਆਰਡਜ਼ ਰੋਡ ਰੇਸ-I 3000 ਮੀਟਰ ਵਿੱਚ ਕੁਦਰਤ ਕੇਸ਼ਯਪ (ਸੰਗਰੂਰ) ਨੇ ਪਹਿਲਾ, ਪੂਜਾ (ਬਠਿੰਡਾ) ਨੇ ਦੂਸਰਾ ਅਤੇ ਤਾਸ਼ਵੀ ਗੁਲਾਟੀ (ਫਤਿਹਗੜ੍ਹ ਸਾਹਿਬ) ਨੇ ਤੀਸਰਾ ਸਥਾਨ ਹਾਸਿਲ ਕੀਤਾ। ਉਮਰ ਵਰਗ 21-30 (ਮੈਨ) ਈਵੈਂਟ ਇਨਲਾਈਨ ਰੋਡ ਰੇਸ-II 2000 ਮੀਟਰ ਵਿੱਚ ਅਮਿਤ ਕੁਮਾਰ (ਬਠਿੰਡਾ) ਨੇ ਪਹਿਲਾ, ਰਾਹੁਲ ਸਿੰਘ (ਸੰਗਰੂਰ) ਨੇ ਦੂਸਰਾ ਅਤੇ ਜੌਂਟੀ ਗਰਗ (ਮਾਨਸਾ) ਨੇ ਤੀਸਰਾ ਸਥਾਨ ਹਾਸਿਲ ਕੀਤਾ । ਵੇਟ ਲਿਫਟਿੰਗ ਅੰ-21 (ਲੜਕੇ) ਭਾਰ ਵਰਗ 55 ਕਿਲੋ ਵਿੱਚ ਵਿਸ਼ਾਲ (ਅੰਮ੍ਰਿਤਸਰ), ਜਗਸੀਰ ਸਿੰਘ (ਬਰਨਾਲਾ) ਅਤੇ ਸੰਦੀਪ ਵਰਮਾ (ਲੁਧਿਆਣਾ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ । 67 ਕਿਲੋ ਵਿੱਚ ਮੁਹੰਮਦ ਸ਼ਾਹ ਜਹਾਂ (ਸੰਗਰੂਰ), ਅਭੀਸ਼ੇਕ ਜੰਜੂ (ਸ. ਭ. ਸ. ਨਗਰ) ਅਤੇ ਅਯੂਪ ਖਾਨ (ਬਰਨਾਲਾ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ । 73 ਕਿਲੋ ਵਿੱਚ ਮਨਿੰਦਰ ਸਿੰਘ (ਕੂਪਰਥਲਾ), ਭੁਪਿੰਦਰ ਸਿੰਘ (ਪਟਿਆਲਾ) ਅਤੇ ਰਾਜਨ ਯਾਦਵ (ਸੰਗਰੂਰ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਉਮਰ ਵਰਗ 21-30 (ਮੈਨ) ਭਾਰ ਵਰਗ 67 ਕਿਲੋ ਵਿੱਚ ਸਾਗਰ ਮਾਡਾਰ (ਜਲੰਧਰ), ਪੰਚਮ ਜੌਹਜ (ਮੋਹਾਲੀ), ਵਕੀਲ ਚੰਦ (ਬਰਨਾਲਾ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ । ਉਮਰ ਵਰਗ 31-40 (ਮੈਨ) ਭਾਰ ਵਰਗ 67 ਕਿਲੋ ਵਿੱਚ ਸੁਖਵਿੰਦਰ ਸਿੰਘ (ਸ. ਭ. ਸ. ਨਗਰ), ਦਲਜੀਤ ਸਿੰਘ (ਸੰਗਰੂਰ) ਅਤੇ ਜਸਪ੍ਰੀਤ ਸਿੰਘ ਸੰਧੂ (ਲੁਧਿਆਣਾ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। 73 ਕਿਲੋ ਵਿੱਚ ਧਰਮ ਸਿੰਘ (ਜਲੰਧਰ), ਪਰਮਿੰਦਰ ਸਿੰਘ (ਲੁਧਿਆਣਾ) ਅਤੇ ਮੁਹੰਮਦ ਸ਼ਾਹਿਦ (ਮਾਲੇਰਕੋਟਲਾ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਅੰ-21 (ਲੜਕੀਆਂ) ਭਾਰ ਵਰਗ 55 ਕਿਲੋ ਵਿੱਚ ਦੀਕਸ਼ਾ ਰਾਣੀ (ਸੰਗਰੂਰ), ਅਰਸ਼ਦੀਪ ਕੌਰ (ਬਰਨਾਲਾ) ਅਤੇ ਹਰਮਨਪ੍ਰੀਤ ਕੌਰ (ਸੰਗਰੂਰ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। 64 ਕਿਲੋ ਵਿੱਚ ਸੁਮਿਤ ਕੌਰ (ਮੋਹਾਲੀ), ਨਵਜੋਤ ਕੌਰ (ਸੰਗਰੂਰ) ਅਤੇ ਦਿਕਸ਼ਾ (ਰੂਪ ਨਗਰ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਭਾਰ ਵਰਗ 21-30 (ਵੂਮੈਨ) ਭਾਰ ਵਰਗ 59 ਕਿਲੋ ਵਿੱਚ ਹਰਸ਼ਦੀਪ ਕੌਰ (ਸੰਗਰੂਰ), ਇੰਦਰਜੀਤ ਕੌਰ (ਸੰਗਰੂਰ) ਅਤੇ ਡੌਲੀ ਯਾਦਵ (ਲੁਧਿਆਣਾ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ ।

Related Post