post

Jasbeer Singh

(Chief Editor)

Sports

ਅੰਡਰ 19 ਬਾਸਕਟਬਾਲ ਅਤੇ ਬਾਕਸਿੰਗ ਖੇਡ ਲਈ ਖੇਡ ਵਿੰਗ ਦੇ ਟਰਾਇਲ ਕਰਵਾਏ

post-img

ਅੰਡਰ 19 ਬਾਸਕਟਬਾਲ ਅਤੇ ਬਾਕਸਿੰਗ ਖੇਡ ਲਈ ਖੇਡ ਵਿੰਗ ਦੇ ਟਰਾਇਲ ਕਰਵਾਏ -ਖਿਡਾਰੀਆਂ ਨੇ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਹਾਈ ਬ੍ਰਾਂਚ ਵਿਖੇ ਭਾਗ ਲਿਆ ਪਟਿਆਲਾ, 20 ਮਈ : ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਦਫ਼ਤਰ ਡਾਇਰੈਕਟਰ ਸਕੂਲ ਸਿੱਖਿਆ ਪੰਜਾਬ ਦੀ ਖੇਡ ਬ੍ਰਾਂਚ ਦੇ ਦਿਸ਼ਾ ਨਿਰਦੇਸ਼ ਅਨੁਸਾਰ ਡਿਪਟੀ ਡਾਇਰੈਕਟਰ ਸੁਨੀਲ ਕੁਮਾਰ ਦੀ ਦੇਖ-ਰੇਖ ਹੇਠ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਹਾਈ ਬ੍ਰਾਂਚ ਵਿਖੇ ਅੰਡਰ-19, 17 ਅਤੇ 14 ਬਾਸਕਟਬਾਲ ਅਤੇ ਬਾਕਸਿੰਗ ਖੇਡ ਲਈ ਖੇਡ ਵਿੰਗ ਦੇ ਟਰਾਇਲ ਕਰਵਾਏ ਗਏ। ਇਹ ਟਰਾਇਲਜ਼ ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਦੇ ਸਹਿਯੋਗ ਨਾਲ ਕਰਵਾਏ ਗਏ ਜਿਨ੍ਹਾਂ ਵਿੱਚ ਵੱਖ-ਵੱਖ ਸਕੂਲਾਂ ਤੋਂ ਆਏ ਹੋਏ ਖਿਡਾਰੀਆਂ ਨੇ ਭਰਪੂਰ ਉਤਸ਼ਾਹ ਨਾਲ ਭਾਗ ਲਿਆ। ਟਰਾਇਲ ਦੌਰਾਨ ਕੋਚਾਂ ਅਤੇ ਖੇਡ ਵਿਭਾਗ ਦੇ ਅਧਿਕਾਰੀਆਂ ਵੱਲੋਂ ਖਿਡਾਰੀਆਂ ਦੀ ਖੇਡ ਕੁਸ਼ਲਤਾ, ਸਰੀਰਕ ਫੁਰਤੀ ਅਤੇ ਟੀਮ ਸਹਿਯੋਗ ਦੀ ਜਾਂਚ ਕੀਤੀ ਗਈ। ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ ਨੇ ਕਿਹਾ ਕਿ ਇਹਨਾਂ ਟ੍ਰਾਇਲਜ਼ ਦਾ ਉਦੇਸ਼ ਟੀਮ ਲਈ ਵਧੀਆ ਖਿਡਾਰੀਆਂ ਦੀ ਚੋਣ ਕਰਨਾ ਹੈ ਜੋ ਕਿ ਆਉਣ ਵਾਲੀਆਂ ਸਕੂਲੀ ਖੇਡਾਂ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਤਿਆਰ ਹੋ ਸਕਣ। ਇਸ ਮੌਕੇ ਤੇ ਜ਼ਿਲ੍ਹਾ ਕੋਆਰਡੀਨੇਟਰ ਸਪੋਰਟਸ ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਇਹਨਾਂ ਟਰਾਇਲਜ਼ ਰਾਹੀਂ ਨਵੇਂ ਖਿਡਾਰੀਆਂ ਨੂੰ ਅੱਗੇ ਆਉਣ ਦਾ ਮੌਕਾ ਮਿਲਦਾ ਹੈ ਅਤੇ ਇਹ ਉਨ੍ਹਾਂ ਦੀ ਖੇਡ ਜ਼ਿੰਦਗੀ ਨੂੰ ਨਵੀਂ ਦਿਸ਼ਾ ਦਿੰਦੇ ਹਨ। ਇਸ ਮੌਕੇ ਡਿਪਟੀ ਡਾਇਰੈਕਟਰ ਸਪੋਰਟਸ ਬ੍ਰਾਂਚ ਵੱਲੋਂ ਟ੍ਰਾਇਲ ਲਈ ਜਿਹੜੇ ਆਫੀਸ਼ੀਅਲ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਨ ਉਹਨਾਂ ਨੇ ਵੀ ਆਪਣੀ ਡਿਊਟੀ ਨੂੰ ਬਾਖ਼ੂਬੀ ਨਿਭਾਇਆ। ਟਰਾਇਲ ਮੁਕੰਮਲ ਹੋਣ ਉਪਰੰਤ ਚੁਣੇ ਗਏ ਖਿਡਾਰੀਆਂ ਦੀ ਚੋਣ ਸੂਚੀ ਜਲਦ ਹੀ ਖੇਡ ਵਿਭਾਗ ਵੱਲੋਂ ਜਾਰੀ ਕੀਤੀ ਜਾਵੇਗੀ। ਇਸ ਮੌਕੇ ਅੰਤਰਰਾਸ਼ਟਰੀ ਬਾਸਕਟਬਾਲ ਕੋਚ ਅਮਰਜੋਤ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਰਹੇ।

Related Post