
Latest update
0
ਸਕੁਐਸ਼: ਕੁਆਰਟਰ ਫਾਈਨਲ ’ਚ ਭਾਰਤ ਤੇ ਪਾਕਿਸਤਾਨ ਹੋਣਗੇ ਆਹਮੋ-ਸਾਹਮਣੇ
- by Aaksh News
- June 14, 2024

ਭਾਰਤੀ ਪੁਰਸ਼ ਟੀਮ ਅੱਜ ਇੱਥੇ ਮੰਗੋਲੀਆ ’ਤੇ 3-0 ਨਾਲ ਜਿੱਤ ਮਗਰੋਂ ਏਸ਼ਿਆਈ ਟੀਮ ਸਕੁਐਸ਼ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ। ਜਪਾਨ ਪਹਿਲਾਂ ਹੀ ਪੂਲ ਡੀ ਤੋਂ ਆਖ਼ਰੀ ਅੱਠ ਸਟੇਜ ਲਈ ਕੁਆਲੀਫਾਈ ਕਰ ਚੁੱਕਿਆ ਹੈ। ਸਾਬਕਾ ਚੈਂਪੀਅਨ ਭਾਰਤ ਸ਼ੁੱਕਰਵਾਰ ਨੂੰ ਕੁਆਰਟਰ ਫਾਈਨਲ ਵਿੱਚ ਪਾਕਿਸਤਾਨ ਦਾ ਸਾਹਮਣਾ ਕਰੇਗਾ। ਭਾਰਤ ਦੀ ਮਹਿਲਾ ਟੀਮ ਨੇ ਚੀਨੀ ਤਾਇਪੇ ਨੂੰ 3-0 ਨਾਲ ਹਰਾਇਆ ਪਰ ਮਲੇਸ਼ੀਆ ਤੋਂ ਬਰਾਬਰ ਫਰਕ ਨਾਲ ਹਾਰ ਗਈ। ਟੀਮ ਨੂੰ ਹੁਣ ਸੈਮੀ ਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਗਰੁੱਪ ਏ ਦੇ ਆਖ਼ਰੀ ਲੀਗ ਮੈਚ ਵਿੱਚ ਦੱਖਣੀ ਕੋਰੀਆ ਨੂੰ ਹਰਾਉਣਾ ਪਵੇਗਾ।