post

Jasbeer Singh

(Chief Editor)

Sports

ਕਬੱਡੀ, ਆਰਚਰੀ ਤੇ ਖੋ-ਖੋ ਦੇ ਸੂਬਾ ਪੱਧਰੀ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਹੋਏ ਸਮਾਪਤ

post-img

ਕਬੱਡੀ, ਆਰਚਰੀ ਤੇ ਖੋ-ਖੋ ਦੇ ਸੂਬਾ ਪੱਧਰੀ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਹੋਏ ਸਮਾਪਤ 'ਖੇਡਾਂ ਵਤਨ ਪੰਜਾਬ ਦੀਆਂ' ਨੇ ਸੂਬੇ 'ਚ ਖੇਡ ਸਭਿਆਚਾਰ ਪੈਦਾ ਕੀਤਾ : ਗੁਰਲਾਲ ਘਨੌਰ -ਹਰੇਕ ਉਮਰ ਵਰਗ ਦੇ ਖਿਡਾਰੀ ਨੂੰ ਖੇਡਾਂ 'ਚ ਦਿੱਤਾ ਗਿਆ ਮੌਕਾ : ਐਮ. ਐਲ. ਏ. ਪਟਿਆਲਾ, 9 ਨਵੰਬਰ : ਕਬੱਡੀ ਦੇ ਅੰਤਰ ਰਾਸ਼ਟਰੀ ਖਿਡਾਰੀ ਤੇ ਹਲਕਾ ਘਨੌਰ ਤੋਂ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਖੇਡਾਂ ਵਤਨ ਪੰਜਾਬ ਦੀਆ ਦੀ ਸ਼ੁਰੂਆਤ ਕਰਕੇ ਸੂਬੇ ਅੰਦਰ ਖੇਡ ਸਭਿਆਚਾਰ ਪੈਦਾ ਕਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਲਗਾਤਾਰ ਤਿੰਨ ਸਾਲਾਂ ਤੋਂ ਹੋ ਰਹੀਆਂ ਇਨ੍ਹਾਂ ਖੇਡਾਂ ਵਿੱਚ ਖਿਡਾਰੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਜਾ ਰਿਹਾ ਹੈ, ਜੋ ਇਨ੍ਹਾਂ ਖੇਡਾਂ ਦੀ ਲੋਕ ਪ੍ਰੀਤਾਂ ਦੀ ਉਦਾਹਰਣ ਹੈ । ਉਹ ਅੱਜ ਪਟਿਆਲਾ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੇ ਕਬੱਡੀ, ਆਰਚਰੀ ਤੇ ਖੋ-ਖੋ ਦੇ ਸੂਬਾ ਪੱਧਰੀ ਮੁਕਾਬਲਿਆਂ ਦੇ ਸਮਾਪਤੀ ਸਮਾਰੋਹ ਵਿੱਚ ਸ਼ਿਰਕਤ ਕਰ ਰਹੇ ਸਨ । ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ 'ਖੇਡਾਂ ਵਤਨ ਪੰਜਾਬ ਦੀਆਂ' ਵਿੱਚ ਹਰੇਕ ਉਮਰ ਵਰਗ ਨੂੰ ਮੌਕਾ ਪ੍ਰਦਾਨ ਕੀਤਾ ਹੈ, ਜਿਸ ਨਾਲ ਪੂਰਾ ਸੂਬਾ ਖੇਡਾਂ ਦੇ ਰੰਗ ਵਿੱਚ ਰੰਗਿਆ ਗਿਆ ਹੈ । ਉਨ੍ਹਾਂ ਕਿਹਾ ਕਿ ਸਾਲ ਦਰ ਸਾਲ ਇਨ੍ਹਾਂ ਦਾ ਦਾਇਰਾ ਵੱਡਾ ਹੁੰਦਾ ਜਾ ਰਿਹਾ ਹੈ । ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਕਬੱਡੀ (ਸਰਕਲ ਸਟਾਈਲ), ਆਰਚਰੀ ਤੇ ਖੋ-ਖੋ ਦੇ ਸੂਬਾ ਪੱਧਰੀ ਮੁਕਾਬਲੇ ਅੱਜ ਸਮਾਪਤ ਹੋ ਗਏ ਹਨ ਤੇ ਜਿਮਨਾਸਟਿਕ ਦੇ ਮੁਕਾਬਲੇ 11 ਨਵੰਬਰ ਤੱਕ ਚੱਲਣਗੇ। ਉਨ੍ਹਾਂ ਸੂਬਾ ਪੱਧਰੀ ਮੁਕਾਬਲਿਆਂ ਨੂੰ ਸਫ਼ਲਤਾਪੂਰਵਕ ਕਰਵਾਉਣ ਲਈ ਡਾਇਰੈਕਟਰ ਸਪੋਰਟਸ ਪੰਜਾਬ ਹਰਪ੍ਰੀਤ ਸਿੰਘ ਸੂਦਨ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਦੇ ਮਾਰਗ ਦਰਸ਼ਨ ਵਿੱਚ ਇਹ ਟੂਰਨਾਮੈਂਟ ਕਰਵਾਏ ਗਏ ਹਨ, ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐਸ.ਐਸ.ਪੀ ਡਾ. ਨਾਨਕ ਸਿੰਘ, ਏ. ਡੀ. ਸੀ. ਇਸ਼ਾ ਸਿੰਗਲ, ਸਿਵਲ ਸਰਜਨ ਪਟਿਆਲਾ, ਕਮਿਸ਼ਨਰ ਨਗਰ ਨਿਗਮ, ਜ਼ਿਲ੍ਹਾ ਸਿੱਖਿਆ ਅਫ਼ਸਰ, ਸਪੋਰਟਸ ਕੁਆਰਡੀਨੇਟਰ ਸਿੱਖਿਆ ਵਿਭਾਗ ਅਤੇ ਇਨ੍ਹਾਂ ਖੇਡਾਂ ਨੂੰ ਕਰਵਾਉਣ ਲਈ ਉਨ੍ਹਾਂ ਸਾਰੇ ਵਿਭਾਗਾਂ ਦੇ ਮੁਖੀਆ ਦਾ ਇਨ੍ਹਾਂ ਖੇਡਾਂ ਕਰਵਾਉਣ ਲਈ ਦਿੱਤੇ ਸ਼ਲਾਘਾਯੋਗ ਸਹਿਯੋਗ ਲਈ ਧੰਨਵਾਦ ਕੀਤਾ । ਇਸ ਤੋਂ ਇਲਾਵਾ ਜਿਨ੍ਹਾਂ ਨੇ ਗਰਾਊਂਡ ਲੈਵਲ 'ਤੇ ਕੰਮ ਕੀਤਾ ਜਿਸ ਵਿੱਚ 200 ਦੇ ਕਰੀਬ ਸਿੱਖਿਆ ਵਿਭਾਗ ਦੇ ਅਧਿਆਪਕ ਅਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਕੋਚਿਜ ਸਾਹਿਬਾਨ ਨੇ ਇਹ ਖੇਡਾਂ ਨੂੰ ਕਰਵਾਉਣ ਵਿੱਚ ਯੋਗਦਾਨ ਦਿੱਤਾ । ਇਸ ਤੋਂ ਇਲਾਵਾ ਡਿਊਟੀ ਤੇ ਤੈਨਾਤ ਡਾਕਟਰਜ਼ ਅਤੇ ਮੈਡੀਕਲ ਸਟਾਫ਼, ਦਫ਼ਤਰੀ ਸਟਾਫ਼, ਸਫ਼ਾਈ ਕਰਮਚਾਰੀ, ਪੁਲਿਸ ਵਿਭਾਗ ਦਾ ਸਟਾਫ਼ ਅਤੇ ਪੰਜਾਬੀ ਯੂਨੀਵਰਸਿਟੀ ਦੇ ਡਿਪਟੀ ਡਾਇਰੈਕਟਰ ਸਪੋਰਟਸ, ਸਟਾਫ਼, ਸਿਕਿਉਰਿਟੀ ਸਟਾਫ਼ ਸਫ਼ਾਈ ਕਰਮਚਾਰੀਆਂ ਦਾ ਵੀ ਤੈਹੋ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਇਨ੍ਹਾਂ ਦੀ ਮਿਹਨਤ ਅਤੇ ਦਿੱਤੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਕਰਕੇ ਇਹ ਟੂਰਨਾਮੈਂਟ ਵਧੀਆ ਢੰਗ ਨਾਲ ਕਰਵਾਉਣ ਵਿੱਚ ਕਾਮਯਾਬ ਹੋਏ ਹਨ । ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਅੱਜ ਆਖ਼ਰੀ ਦਿਨ ਲਗਭਗ ਤਿੰਨ ਹਜ਼ਾਰ ਖਿਡਾਰੀ ਅਤੇ ਖਿਡਾਰਨਾਂ ਨੇ ਇਸ ਟੂਰਨਾਮੈਂਟ ਵਿੱਚ ਭਾਗ ਲਿਆ। ਉਨ੍ਹਾਂ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੋ-ਖੋ ਉਮਰ ਵਰਗ 21-30 ਲੜਕੀਆਂ ਵਿੱਚ ਫਾਈਨਲ ਮੁਕਾਬਲਿਆਂ ਵਿਚ ਸੰਗਰੂਰ ਨੇ ਪਹਿਲਾ, ਫ਼ਰੀਦਕੋਟ ਨੇ ਦੂਜਾ ਅਤੇ ਜਲੰਧਰ ਅਤੇ ਪਟਿਆਲਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕਿਆਂ ਵਿੱਚ ਪਟਿਆਲਾ ਨੇ ਪਹਿਲਾ, ਸੰਗਰੂਰ ਨੇ ਦੂਜਾ, ਮਾਨਸਾ ਤੇ ਫ਼ਾਜ਼ਿਲਕਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਜਿਮਨਾਸਟਿਕ ਉਮਰ ਵਰਗ ਅੰਡਰ-14 ਲੜਕੀਆਂ ਟੀਮ ਈਵੈਂਟ ਵਿੱਚ ਅੰਮ੍ਰਿਤਸਰ ਨੇ ਪਹਿਲਾ, ਪਟਿਆਲਾ ਨੇ ਦੂਜਾ ਅਤੇ ਸ੍ਰੀ ਮੁਕਤਸਰ ਸਾਹਿਬ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕਿਆਂ ਵਿੱਚ ਮੁਹਾਲੀ ਨੇ ਪਹਿਲਾ, ਜਲੰਧਰ ਨੇ ਦੂਜਾ ਅਤੇ ਗੁਰਦਾਸਪੁਰ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਅੰਡਰ-14 ਲੜਕੀਆਂ ਰਿਥਮਿਕ ਹੂਪ ਈਵੈਂਟ ਵਿੱਚ ਹਰਮਨਜੀਤ ਕੌਰ ਅੰਮ੍ਰਿਤਸਰ ਨੇ ਪਹਿਲਾ, ਸਿਮਰਤ ਜਲੰਧਰ ਨੇ ਦੂਸਰਾ ਅਤੇ ਚਰਨਪ੍ਰੀਤ ਕੌਰ ਅੰਮ੍ਰਿਤਸਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਕਲੱਬ ਈਵੈਂਟ ਵਿੱਚ ਹਰਮਨਜੀਤ ਕੌਰ ਅੰਮ੍ਰਿਤਸਰ ਨੇ ਪਹਿਲਾ ਇਸ਼ਾ ਬੀਰ ਮੋਹਾਲੀ ਨੇ ਦੂਜਾ ਮੰਨਤ ਅੰਮ੍ਰਿਤਸਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਰੀਬਨ ਈਵੈਂਟ ਵਿੱਚ ਸਿਮਰਤ ਜਲੰਧਰ ਨੇ ਪਹਿਲਾ ਮਨਜੋਤ ਬਰਨਾਲਾ ਨੇ ਦੂਜਾ ਅਤੇ ਸਾਨਵੀ ਅੰਮ੍ਰਿਤਸਰ ਅਰਾਧਿਆ ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਕਬੱਡੀ (ਸਰਕਲ ਸਟਾਈਲ) ਅੰਡਰ-21 ਮੁਕਾਬਲਿਆਂ ਵਿੱਚ ਸੰਗਰੂਰ ਨੇ ਪਹਿਲਾ, ਮਾਨਸਾ ਨੇ ਦੂਜਾ ਅਤੇ ਜਲੰਧਰ ਤੇ ਲੁਧਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ।

Related Post