ਮੱਖਣ ਬਰਾੜ ਦਾ ਅਕਾਲੀ ਦਲ ਵਿਚ ਸ਼ਾਮਲ ਹੋਣ ਤੇ ਸੁਖਬੀਰ ਬਾਦਲ ਕੀਤਾ ਸਵਾਗਤ
- by Jasbeer Singh
- April 7, 2026
ਮੱਖਣ ਬਰਾੜ ਦਾ ਅਕਾਲੀ ਦਲ ਵਿਚ ਸ਼ਾਮਲ ਹੋਣ ਤੇ ਸੁਖਬੀਰ ਬਾਦਲ ਕੀਤਾ ਸਵਾਗਤ ਚੰਡੀਗੜ੍ਹ 7 ਅਪ੍ਰੈਲ 2026 : ਪੰਜਾਬ ਦੇ ਸਿਆਸੀ ਗਲਿਆਰਿਆਂ ਦੀ ਅਹਿਮ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਵਿਚ ਵਾਪਸੀ ਕਰਨ ਤੇ ਮੱਖਣ ਬਰਾੜ ਦਾ ਸੁਖਬੀਰ ਬਾਦਲ ਨੇ ਸਵਾਗਤ ਕੀਤਾ ਹੈ। ਕਿਹੜੀ ਪਾਰਟੀ ਛੱਡ ਆਏ ਹਨ ਬਰਾੜ ਅਕਾਲੀ ਦਲ ਵਿਚ ਮਿਲੀ ਜਾਣਕਾਰੀ ਅਨੁਸਾਰ ਮੱਖਣ ਬਰਾੜ ਆਪਣੇ ਸਮਰਥਕਾਂ ਸਮੇਤ ਜੋ ਕਿ ਅੱਜ ਸ਼ੋ੍ਰਮਣੀ ਅਕਾਲੀ ਦਲ (ਬਾਦਲ) ਵਿਚ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼ਾਮਲ ਹੋ ਗਏ ਹਨ ਪਹਿਲਾਂ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਿਚ ਸਨ। ਕੀ ਆਖਿਆ ਮੱਖਣ ਬਰਾੜ ਨੇ ਇਸ ਮੌਕੇ ਮੱਖਣ ਬਰਾੜ ਨੇ ਕਿਹਾ ਕਿ ਸਥਿਤੀਆਂ ਹੀ ਕੁੱਝ ਅਜਿਹੀਆਂ ਸਨ ਕਿ ਉਨ੍ਹਾਂ ਨੂੰ ਮਹਾ-ਪਾਰਟੀ ਸ਼ੋ੍ਰਮਣੀ ਅਕਾਲੀ ਦਲ ਤੋ ਥੋੜੇ ਸਮੇਂ ਲਈ ਪਾਸੇ ਰਹਿਣਾ ਪਿਆ ਪਰ ਉਹ ਅੱਜ ਆਪਣੀ ਮਾਂ ਪਾਰਟੀ ਵਿਚ ਸ਼ਾਮਲ ਹੋ ਕੇ ਬੜੀ ਖੁਸ਼ੀ ਤੇ ਤਸੱਲੀ ਪ੍ਰਗਟ ਕਰ ਰਹੇ ਹਨ ਤੇ ਉਨ੍ਹਾਂ ਇਸ ਮੌਕੇ ਅਹਿਦ ਕੀਤਾ ਕਿ ਉਹ ਪੰਜਾਬ ਦੇ ਭਲੇ ਲਈ ਪੂਰੇ ਤਕੜੇ ਹੋ ਕੇ ਸ਼ੋ੍ਰਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਪੂਰੀ ਮਿਹਨਤ ਨਾਲ ਕੰਮ ਕਰਨਗੇ।
