post

Jasbeer Singh

(Chief Editor)

Patiala News

ਸਿੱਟ ਵੱਲੋਂ ਮਜੀਠੀਆ ਨੂੰ ਪੁੱੱਛ-ਪੜਤਾਲ ਲਈ 18 ਨੂੰ ਪੇਸ਼ ਹੋਣ ਲਈ ਸੰਮਨ

post-img

ਨਸ਼ਾ ਤਸਕਰੀ ਦੇ ਕੇਸ ਦੀ ਜਾਂਚ ਕਰ ਰਹੀ ਪਟਿਆਲਾ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠਲੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿੱਟ) ਵੱਲੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮੁੜ ਸੰਮਨ ਭੇਜੇ ਗਏ ਹਨ। ਉਨ੍ਹਾਂ ਨੂੰ ਪੁੱਛ-ਪੜਤਾਲ ਲਈ 18 ਜੂਨ ਨੂੰ ਮੁੜ ਸਿੱਟ ਸਾਹਮਣੇ ਪੇਸ਼ ਹੋਣ ਲਈ ਪੁਲੀਸ ਲਾਈਨ ਪਟਿਆਲਾ ਪਹੁੰਚਣ ਲਈ ਆਖਿਆ ਗਿਆ ਹੈ। ਯਾਦ ਰਹੇ ਕਿ ਚੰਨੀ ਸਰਕਾਰ ਦੇ ਕਾਰਜਕਾਲ ਦੌਰਾਨ 20 ਦਸੰਬਰ 2021 ਨੂੰ ਦਰਜ ਕੀਤੇ ਗਏ ਇਸ ਕੇਸ ਦੀ ਜਾਂਚ ਪਹਿਲਾਂ ਪਟਿਆਲਾ ਰੇਂਜ ਵਿੱਚ ਤਾਇਨਾਤ ਰਹੇ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠਲੀ ‘ਸਿੱਟ’ ਵੱਲੋਂ ਕੀਤੀ ਜਾਂਦੀ ਰਹੀ ਹੈ। ਸ੍ਰੀ ਛੀਨਾ ਦੀ ਸੇਵਾਮੁਕਤੀ ਮਗਰੋਂ ਪੰਜਾਬ ਸਰਕਾਰ ਨੇ ਪਟਿਆਲਾ ਵਿੱਚ ਤਾਇਨਾਤ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ‘ਸਿੱਟ’ ਦਾ ਮੁਖੀ ਬਣਾਇਆ। ਉਨ੍ਹਾਂ ਨਾਲ ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ ਅਤੇ ਐੱਸਪੀ ਡੀ ਯੋਗੇਸ਼ ਸ਼ਰਮਾ ਆਦਿ ਨੂੰ ਮੈਂਬਰਾਂ ਵਜੋਂ ਸ਼ਾਮਲ ਕੀਤਾ ਗਿਆ। ਜ਼ਿਕਰਯੋਗ ਹੈ ਕਿ ਡੀਆਈਜੀ ਹਰਚਰਨ ਭੁੱਲਰ ਦੀ ਅਗਵਾਈ ਹੇਠਲੀ ਇਹ ਨਵੀਂ ‘ਸਿੱਟ’ ਬਿਕਰਮਜੀਤ ਮਜੀਠੀਆ ਤੋਂ ਪੁੱਛਗਿੱਛ ਕਰ ਚੁੱਕੀ ਹੈ। ਹੁਣ ਮੁੜ ਮਜੀਠੀਆ ਨੂੰ 18 ਜੂਨ ਨੂੰ ਪੁੱਛਗਿੱਛ ਲਈ ਪੇਸ਼ ਹੋਣ ਦੀ ਤਾਕੀਦ ਕੀਤੀ ਗਈ ਹੈ। ਉਂਜ, ਬਿਕਰਮ ਮਜੀਠੀਆ ਕੋਲੋਂ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਬਰਾਮਦਗੀ ਹੋਈ ਹੈ ਅਤੇ ਨਾ ਹੀ ਪੁਲੀਸ ਨੇ ਨਕਦੀ ਆਦਿ ਬਰਮਾਦ ਕਰਨ ਦਾ ਦਾਅਵਾ ਕੀਤਾ ਹੈ। ਇੱਥੋਂ ਤੱਕ ਕਿ ਚਲਾਨ ਵੀ ਪੇਸ਼ ਨਹੀਂ ਕੀਤਾ ਜਾ ਸਕਿਆ।

Related Post