post

Jasbeer Singh

(Chief Editor)

Sports

ਟੀ-20 ਵਿਸ਼ਵ ਕੱਪ ਲਈ ਹੋਇਆ ਸੁਪਰ-8 ਟੀਮਾਂ ਦਾ ਫ਼ੈਸਲਾ

post-img

ਟੀ-20 ਵਿਸ਼ਵ ਕੱਪ ਲਈ ਹੋਇਆ ਸੁਪਰ-8 ਟੀਮਾਂ ਦਾ ਫ਼ੈਸਲਾ ਨਵੀਂ ਦਿੱਲੀ,20 ਫਰਵਰੀ 2026 : ਖੇਡ ਦੇ ਖੇਤਰ ਵਿਚ ਚੱਲ ਰਹੇ ਕ੍ਰਿਕਟ ਮੈਚਾਂ ਤਹਿਤ ਟੀ-20 ਵਿਸ਼ਵ ਕੱਪ-2026 ਲਈ ਸੁਪਰ-8 ਟੀਮਾਂ ਦਾ ਫ਼ੈਸਲਾ ਕਰ ਲਿਆ ਗਿਆ ਹੈ। ਕਿੰਨੇ ਮੈਚ ਹੋਣਗੇ ਸੁਪਰ-8 ਪੜ੍ਹਾਅ ਵਿਚ ਮਿਲੀ ਜਾਣਕਾਰੀ ਮੁਤਾਬਕ ਟੀ-20 ਵਿਸ਼ਵ ਕੱਪ 2026 ਲਈ ਜੋ ਸੁਪਰ-8 ਟੀਮਾਂ ਦਾ ਫੈਸਲਾ ਹੋਇਆ ਤਹਿਤ 12 ਮੈਚ ਹੋਣਗੇ, ਜਿਸਵਿਚ ਤਿੰਨ ਦਿਨਾਂ ਦਾ ਡਬਲਾਹੈਡਰ ਵੀ ਹੋਵੇਗਾ । ਸੂਚਨਾ ਮੁਤਾਬਕ ਸੁਪਰ-8 ਪੜਾਅ ਵਿੱਚ ਚਾਰ-ਚਾਰ ਟੀਮਾਂ ਦੇ ਦੋ ਗਰੁੱਪ ਹੋਣਗੇ ਤੇ ਹਰੇਕ ਟੀਮ ਆਪਣੇ ਗਰੁੱਪ ਦੇ ਅੰਦਰ ਇੱਕ ਦੂਜੇ ਦੇ ਵਿਰੁੱਧ ਤਿੰਨ ਮੈਚ ਖੇਡੇਗੀ, ਭਾਵ ਪ੍ਰਤੀ ਗਰੁੱਪ ਛੇ ਮੈਚ ਹੋਣਗੇ। ਇਸਦਾ ਮਤਲਬ ਹੈ ਕਿ ਦੋਵਾਂ ਗਰੁੱਪਾਂ ਵਿਚਕਾਰ ਕੁੱਲ 12 ਮੈਚ ਖੇਡੇ ਜਾਣਗੇ। ਹਰੇਕ ਗਰੁੱਪ ਦੀਆਂ ਚੋਟੀ ਦੀਆਂ ਦੋ ਟੀਮਾਂ ਅਗਲੇ ਦੌਰ ਵਿੱਚ ਜਾਣਗੀਆਂ। ਸੁਪਰ 8 ਪੜਾਅ ਵਿੱਚ 22 ਫਰਵਰੀ ਅਤੇ 26 ਫਰਵਰੀ ਨੂੰ ਦੋ-ਦੋ ਮੈਚ ਹੋਣਗੇ, ਨਾਲ ਹੀ 1 ਮਾਰਚ ਨੂੰ ਵੀ। ਬਾਕੀ ਦਿਨ, 20 ਤੋਂ 28 ਫਰਵਰੀ ਤੱਕ, ਇੱਕ-ਇੱਕ ਮੈਚ ਹੋਵੇਗਾ । ਕਿਹੜਾ ਸੈਮੀਫਾਈਨਲ ਕਦੋਂ ਜਾਵੇਗਾ ਖੇਡਿਆ ਪਹਿਲਾ ਸੈਮੀਫਾਈਨਲ 4 ਮਾਰਚ ਨੂੰ ਖੇਡਿਆ ਜਾਵੇਗਾ, ਜਦੋਂ ਕਿ ਦੂਜਾ ਸੈਮੀਫਾਈਨਲ 5 ਮਾਰਚ ਨੂੰ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਜੇਤੂ ਟੀਮ 8 ਮਾਰਚ ਨੂੰ ਫਾਈਨਲ ਵਿੱਚ ਖੇਡੇਗੀ । ਜੇਕਰ ਪਾਕਿਸਤਾਨ ਨਾਕਆਊਟ ਦੌਰ ਵਿੱਚ ਅੱਗੇ ਵਧਦਾ ਹੈ, ਤਾਂ ਇਸਦੇ ਸਾਰੇ ਮੈਚ ਕੋਲੰਬੋ ਵਿੱਚ ਖੇਡੇ ਜਾਣਗੇ। ਭਾਰਤ ਅਤੇ ਪਾਕਿਸਤਾਨ ਗਰੁੱਪ-ਏ ਤੋਂ ਅਗਲੇ ਦੌਰ ਵਿਚ ਪਚੁੰਚ ਗਏ ਹਨ। ਟੂਰਨਾਮੈਂਟ ਵਿਚ ਕਿੰਨੀਆਂ ਟੀਮਾਂ ਨੇ ਲਿਆ ਸੀ ਹਿੱਸਾ ਇਸ ਟੂਰਨਾਮੈਂਟ ਵਿੱਚ 20 ਟੀਮਾਂ ਨੇ ਹਿੱਸਾ ਲਿਆ । ਪੰਜ ਟੀਮਾਂ ਨੂੰ ਚਾਰ ਵੱਖ-ਵੱਖ ਗਰੁੱਪਾਂ ਵਿੱਚ ਵੰਡਿਆ ਗਿਆ ਸੀ। ਅਗਲੇ ਦੌਰ ਲਈ ਅੱਠ ਟੀਮਾਂ ਦਾ ਫੈਸਲਾ 36 ਮੈਚ ਪੂਰੇ ਹੋਣ ਤੋਂ ਬਾਅਦ ਹੀ ਕੀਤਾ ਗਿਆ ਸੀ। ਵੀਰਵਾਰ ਨੂੰ ਤਿੰਨ ਮੈਚ ਖੇਡੇ ਗਏ ਸਨ, ਪਰ ਉਨ੍ਹਾਂ ਦਾ ਸੁਪਰ 8 `ਤੇ ਕੋਈ ਪ੍ਰਭਾਵ ਨਹੀਂ ਪਿਆ । ਅੱਜ ਆਸਟ੍ਰੇਲੀਆ ਅਤੇ ਓਮਾਨ ਆਪਣਾ ਆਖਰੀ ਗਰੁੱਪ ਮੈਚ ਖੇਡਣਗੇ, ਪਰ ਇਸਦਾ ਸੁਪਰ 8 `ਤੇ ਵੀ ਕੋਈ ਪ੍ਰਭਾਵ ਨਹੀਂ ਪਵੇਗਾ ।

Related Post

Instagram