post

Jasbeer Singh

(Chief Editor)

National

ਘਰ ਵਾਲੀ ਨੇ ਚਾਕੂ ਮਾਰ ਕੇ ਉਤਾਰਿਆ ਪਤੀ ਨੂੰ ਮੌਤ ਦੇ ਘਾਟ

post-img

ਘਰ ਵਾਲੀ ਨੇ ਚਾਕੂ ਮਾਰ ਕੇ ਉਤਾਰਿਆ ਪਤੀ ਨੂੰ ਮੌਤ ਦੇ ਘਾਟ ਆਂਧਰਾ ਪ੍ਰਦੇਸ਼, 20 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਆਂਧਰਾ ਪ੍ਰਦੇਸ਼ ਦੇ ਮੰਗਲਾਗਿਰੀ ਵਿਖੇ ਪਤਨੀ ਵਲੋਂ ਆਪਣੇ ਹੀ ਪਤੀ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੀ ਕਾਰਨ ਰਿਹਾ ਪਤਨੀ ਵਲੋਂ ਅਜਿਹਾ ਕਰਨ ਦਾ ਮਿਲੀ ਜਾਣਕਾਰੀ ਅਨੁਸਾਰ ਆਂਧਰਾ ਪ੍ਰਦੇਸ਼ ਦੇ ਮੰਗਲਾਗਿਰੀ ਵਿਖੇ ਜੋ ਪਤਨੀ ਵਲੋਂ ਪਤੀ ਨੰੁ ਚਾਕੂ ਮਾਰ ਕੇ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅਜਿਹਾ ਕਰਨ ਦਾ ਮੁੱਖ ਕਾਰਨ ਪਤੀ-ਪਤਨੀ ਵਿਚਾਲੇ ਟੀ. ਵੀ. ਦੀ ਆਵਾਜ਼ ਨੂੰ ਲੈ ਕੇ ਹੋਇਆ ਆਪਸੀ ਝਗੜਾ ਹੈ। ਕੌਣ ਹੈ ਕਤਲ ਹੋਣ ਵਾਲਾ ਵਿਅਕਤੀ ਪੁਲਸ ਦੇ ਅਨੁਸਾਰ ਜਿਸ ਵਿਅਕਤੀ ਦਾ ਉਸਦੀ ਆਪਣੀ ਹੀ ਪਤਨੀ ਵਲੋਂ ਚਾਕੂ ਮਾਰ ਕੇ ਕਤਲ ਕੀਤਾ ਗਿਆ ਹੈ ਵਾਲੇ ਮ੍ਰਿਤਕ ਦੀ ਪਛਾਣ ਸ਼ੇਖ ਅਹਿਮਦ (27) ਵਜੋਂ ਹੋਈ ਹੈ, ਜੋ ਕਿ ਪੇਸ਼ੇ ਤੋਂ ਏ. ਸੀ. ਮਕੈਨਿਕ ਸੀ। ਉਹ ਮੰਗਲਾਗਿਰੀ ਵਿੱਚ ਟਿਡਕੋ ਹਾਊਸਿੰਗ ਕਲੋਨੀ ਵਿੱਚ ਰਹਿੰਦੇ ਸਨ। ਪੁਲਸ ਮੁਤਾਬਕ ਬਹਿਸ ਉਦੋਂ ਸ਼ੁਰੂ ਹੋਈ ਜਦੋਂ ਅਹਿਮਦ ਨੇ ਆਪਣੀ ਪਤਨੀ ਨੂੰ ਟੀ. ਵੀ. ਦੀ ਆਵਾਜ਼ ਘੱਟ ਕਰਨ ਲਈ ਕਿਹਾ ਤੇ ਗੁੱਸੇ ਵਿੱਚ ਆ ਕੇ ਉਸ ਨੇ ਆਪਣੇ ਪਤੀ `ਤੇ ਚਾਕੂ ਨਾਲ ਹਮਲਾ ਕਰ ਦਿੱਤਾ । ਪੁਲਸ ਨੇ ਕੇਸ ਦਰਜ ਕਰਕੇ ਸ਼ੁਰੂ ਕਰ ਦਿੱਤੀ ਅਗਲੀ ਕਾਰਵਾਈ ਸਥਾਨਕ ਲੋਕਾਂ ਨੇ ਜ਼ਖ਼ਮੀ ਅਹਿਮਦ ਨੂੰ ਵਿਜੇਵਾੜਾ ਦੇ ਸਰਕਾਰੀ ਜਨਰਲ ਹਸਪਤਾਲ ਪਹੁੰਚਾਇਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

Related Post

Instagram