post

Jasbeer Singh

(Chief Editor)

National

ਜੱਜਾਂ ’ਤੇ ਬਹੁਤ ਜਿ਼ਆਦਾ ਬੋਝ ਹੈ ਤੇ ਸਮੇਂਬੱਧ ਨਿਪਟਾਰੇ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਸੁਪਰੀਮ ਕੋਰਟ ਕੀਤਾ ਖਾਰਜ

post-img

ਜੱਜਾਂ ’ਤੇ ਬਹੁਤ ਜਿ਼ਆਦਾ ਬੋਝ ਹੈ ਤੇ ਸਮੇਂਬੱਧ ਨਿਪਟਾਰੇ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਸੁਪਰੀਮ ਕੋਰਟ ਕੀਤਾ ਖਾਰਜ ਨਵੀਂ ਦਿੱਲੀ : ਭਾਰਤ ਦੇਸ ਦੀ ਸਰਵਉਚ ਮਾਨਯੋਗ ਸੁਪਰੀਮ ਕੋਰਟ ਨੇ ਬਾਂਬੇ ਹਾਈ ਕੋਰਟ ’ਚ ਪੈਂਡਿੰਗ ਇਕ ਪਟੀਸ਼ਨ ਕਿ ਜੱਜਾਂ ’ਤੇ ਬਹੁਤ ਜਿ਼ਆਦਾ ਬੋਝ ਹੈ ਤੇ ਇਸ ਗੱਲ ਦੇ ਨਾਲ ਅਦਾਲਤ ਨੇ ਇਸਦੇ ਸਮੇਂਬੱਧ ਨਿਪਟਾਰੇ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਜਸਟਿਸ ਅਭੈ ਐੱਸ ਓਕਾ ਤੇ ਅਗਸਟੀਨ ਜਾਰਜ ਮਸੀਹ ਦੇ ਬੈਂਚ ਨੇ ਕਿਹਾ ਕਿ ਬਾਂਬੇ ਹਾਈ ਕੋਰਟ ’ਚ 92 ਜੱਜਾਂ ਦੀ ਮਨਜ਼ੂਰੀ ਹੈ, ਪਰ ਫਿਲਹਾਲ ਇੱਥੇ ਸਿਰਫ਼ 64 ਜੱਜ ਹਨ।ਹਰ ਜੱਜ ਕੋਲ 100 ਤੋਂ ਜਿ਼ਆਦਾ ਮਾਮਲੇ ਹਨ ਤੇ ਜਦੋਂ ਅਦਾਲਤ ਕੰਮ ਦੇ ਬੋਝ ’ਚ ਦੱਬੀ ਹੋਈ ਤਾਂ ਅਜਿਹੇ ’ਚ ਨਿਰਦੇਸ਼ ਪਾਸ ਕਰਨਾ ਸੰਭਵ ਨਹੀਂ ਹੈ। ਕਿਉਂਕਿ ਬਾਂਬੇ ਹਾਈ ਕੋਰਟ ਦੇ ਜੱਜਾਂ ’ਤੇ ਜ਼ਿਆਦਾ ਬੋਝ ਹੈ, ਇਸ ਲਈ ਅਜਿਹਾ ਨਿਰਦੇਸ਼ ਜਾਰੀ ਨਹੀਂ ਕੀਤਾ ਜਾ ਸਕਦਾ, ਖਾਸ ਤੌਰ ’ਤੇ ਜਦੋਂ ਪੁਰਾਣੀਆਂ ਅਰਜ਼ੀਆਂ ਪੈਂਡਿੰਗ ਹੋਣ। ਸੁਪਰੀਮ ਕੋਰਟ ਪਟੀਸ਼ਨ ਦੇ ਨਿਪਟਾਰੇ ’ਚ ਦੇਰੀ ਦੇ ਖਿਲਾਫ਼ ਇਕ ਅਪੀਲ ’ਤੇ ਸੁਣਵਾਈ ਕਰ ਰਹੀ ਸੀ। ਪਟੀਸ਼ਨ ’ਚ ਕਿਹਾ ਗਿਆ ਸੀ ਕਿ ਇਸਨੂੰ ਕਈ ਵਾਰੀ ਮੁਲਤਵੀ ਕੀਤਾ ਜਾ ਚੁੱਕਾ ਹੈ।

Related Post

Instagram