post

Jasbeer Singh

(Chief Editor)

Punjab

ਡਰੱਗ ਤਸਕਰ ਨੂੰ ਪਾਸਪੋੋਰਟ ਮੁਹੱਈਆ ਕਰਵਾਉਣ ਵਿਚ ਮਦਦ ਕਰਨ ਤੇ ਸਸਪੈਂਡ

post-img

ਡਰੱਗ ਤਸਕਰ ਨੂੰ ਪਾਸਪੋੋਰਟ ਮੁਹੱਈਆ ਕਰਵਾਉਣ ਵਿਚ ਮਦਦ ਕਰਨ ਤੇ ਸਸਪੈਂਡ ਤਰਨਤਾਰਨ, 9 ਅਪ੍ਰੈਲ 2026 : ਪੰਜਾਬ ਦੇ ਜਿਲਾ ਤਰਨਤਾਰਨ ਵਿਖੇ ਅੰਤਰਰਾਸ਼ਟਰੀ ਡਰੱਗ ਤਸਕਰ ਨੂੰ ਪਾਸਪੋਰਟ ਮੁਹੱਈਆ ਕਰਵਾਉਣ ਵਿਚ ਮਦਦ ਕਰਨ ਤੇ ਦੋ ਪੁਲਸ ਮੁਲਾਜਮਾਂ ਨੂੰ ਸਸਪੈਂਡ ਕੀਤਾ ਗਿਆ ਹੈ। ਕਿਸ ਕਿਸ ਨੂੰ ਕੀਤਾ ਗਿਆ ਹੈ ਮੁਅੱਤਲ ਮਿਲੀ ਜਾਣਕਾਰੀ ਅਨੁਸਾਰ ਅੰਤਰਰਾਸ਼ਟਰੀ ਡਰੱਗ ਤਸਕਰ ਸ਼ਾਨ ਭਿੰਡਰ ਨੂੰ ਪਾਸਪੋਰਟ ਮੁਹਈਆ ਕਰਵਾਉਣ ਵਿੱਚ ਮਦਦ ਕਰਨ ਵਾਲੇ ਦੋ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ ਹੈ, ਜਿਨ੍ਹਾਂ ਵਿਚ ਸੀ. ਆਈ. ਏ. ਇੰਚਾਰਜ ਇੰਸਪੈਕਟਰ ਪ੍ਰਭਜੀਤਸਿੰਘ ਤੇ ਏ. ਐਸ. ਆਈ. ਲਖਵਿੰਦਰ ਸ਼ਾਮਲ ਹਨ। ਇਸ ਤੋਂ ਇਲਾਵਾ ਤਿੰਨ ਹੋਰ ਪੁਲਸ ਮੁਲਾਜਮਾਂ ਨੂੰ ਇਸ ਕੇਸ ਵਿਚ ਨਾਮਜਦ ਵੀ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਐਸ. ਪੀ. (ਹੈਡ ਕੁਆਟਰ) ਨੂੰ ਕਰਨ ਦੇ ਹੁਕਮ ਦਿੱਤੇ ਗਏ ਹਨ। ਮਾਮਲੇ ਵਿਚ ਸ਼ਾਮਲ ਪੰਜ ਮੁਲਾਜਮਾਂ ਤੇ ਕਰ ਦਿੱਤਾ ਗਿਆ ਹੈ ਕੇਸ ਦਰਜ ਐਸ. ਐਸ. ਪੀ. ਲਾਂਬਾ ਨੇ ਦੱਸਿਆ ਕਿ ਅੰਤਰਰਾਸ਼ਟਰੀ ਡਰੱਗ ਤਸਕਰ ਨੂੰ ਪਾਸਪੋਰਟ ਮੁਹੱਈਆ ਕਰਵਾਉਣ ਵਿਚ ਮਦਦ ਕੀਤੇ ਜਾਣ ਵਾਲੇ ਵਿਚ ਜੋ ਦੋ ਪੁਲਸ ਮੁਲਾਜਮਾਂ ਨੂੰ ਮੁਅੱਤਲ ਤੇ ਤਿੰਨ ਹੋਰ ਨੂੰ ਨਾਮਜ਼ਦ ਕੀਤਾ ਗਿਆ ਹੈ ਦੇ ਚਲਦਿਆਂ ਪੰਜ ਪੁਲਸ ਮੁਲਾਜਮਾਂ ਵਿਰੁੱਧ ਥਾਣਾ ਸਦਰ ਵਿਚ ਕੇਸ ਵੀ ਦਰਜ ਕੀਤਾ ਗਿਆ ਹੈ । ਜੋ ਤਿੰਨ ਨਾਮਜਦ ਕੀਤੇ ਗਏ ਹਨ ਵਿਚ ਕੌਣ ਕੌਣ ਹਨ ਜਾਣਕਾਰੀ ਮੁਤਾਬਕ ਜਿਨ੍ਹਾਂ ਤਿੰਨ ਨੂੰ ਹਾਲ ਦੀ ਘੜੀ ਇਸ ਮਾਮਲੇ ਵਿਚ ਨਾਮਜਦ ਕੀਤਾ ਗਿਆ ਹੈ ਵਿਚ ਲੋਕਲ ਰੈਂਕ ਏ. ਐਸ. ਆਈ. ਗੁਰਵਿੰਦਰ ਸਿੰਘ, ਹੈਡ ਕਾਂਸਟੇਬਲ ਹਰਕੰਵਲ, ਕਾਂਸਟੇਬਲ ਧਰਮਿੰਦਰ ਸਿੰਘ ਸ਼ਾਮਲ ਹਨ। ਜਾਣਕਾਰੀ ਮੁਤਾਬਕ ਇਨ੍ਹਾਂ ਮੁਲਾਜ਼ਮਾਂ ਨੂੰ ਨਾਮਜ਼ਦ ਕਰਨ ਤੋਂ ਬਾਅਦ ਇਹਨਾਂ ਦੀ ਸਸਪੈਂਸ਼ਨ ਵੀ ਕਰ ਦਿੱਤੀ ਗਈ ਹੈ।

Related Post

Instagram