post

Admin

(Chief Editor)

Punjab

ਸਿੱਖਿਆ ਵਿਭਾਗ ਨੇ ਸਕੂਲਾਂ ਲਈ ਕਰੋੜਾਂ ਦਾ ਮੁਰੰਮਤ ਪੈਕੇਜ ਕੀਤਾ ਜਾਰੀ

post-img

ਸਿੱਖਿਆ ਵਿਭਾਗ ਨੇ ਸਕੂਲਾਂ ਲਈ ਕਰੋੜਾਂ ਦਾ ਮੁਰੰਮਤ ਪੈਕੇਜ ਕੀਤਾ ਜਾਰੀ

ਮੋਹਾਲੀ, 26 ਅਗਸਤ 2026 : ਪੰਜਾਬ ਦੇ ਜਿਲਾ ਮੋਹਾਲੀ (Mohali) ਵਿਖੇ ਸਥਿਤ ਪੰਜਾਬ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦੀ ਮੁਰੰਮਤ ਲਈ ਕਰੋੜਾਂ ਦਾ ਪੈਕੇਜ ਜਾਰੀ (Package release) ਕੀਤਾ ਹੈ ।

ਕਿੰਨੇ ਕਰੋੜ ਦਾ ਪੈਕੇਜ ਕੀਤਾ ਗਿਆ ਹੈ ਜਾਰੀ

ਮਿਲੀ ਜਾਣਕਾਰੀ ਅਨੁਸਾਰ ਸਕੂਲ ਸਿੱਖਿਆ ਵਿਭਾਗ (School Education Department) ਵਲੋਂ ਜੋ ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਅਤੇ ਬੁਨਿਆਦੀ ਸਹੂਲਤਾਂ ਨੂੰ ਹੋਰ ਵਧੀਆ ਬਣਾਉਣ ਲਈ ਕਰੋੜਾਂ ਦਾ ਪੈਕੇਜ ਜਾਰੀ ਕੀਤਾ ਗਿਆ ਹੈ ਉਹ ਪੈਕੇਜ 55. 86 ਕਰੋੜ ਰੁਪਏ ਦਾ ਹੈ । ਦੱਸਣਯੋਗ ਹੈ ਕਿ ਇਸ ਪੈਕੇਜ ਨਾਲ ਪੰਜਾਬ ਦੇ ਸਰਕਾਰੀ 1404 ਸਰਕਾਰੀ ਸਕੂਲਾਂ ਦੀਆਂ ਸਿਰਫ਼ ਇਮਾਰਤਾਂ ਹੀ ਨਹੀਂ ਬਲਕਿ ਹੋਰ ਬੁਨਿਆਦੀ ਸਹੂਲਤਾਂ ਨੂੰ ਵੀ ਵਧੀਆ ਬਣਾਇਆ ਜਾ ਸਕੇਗ ।

ਕਿਹੜੇ ਸਕੂਲ ਲਈ ਕਿੰਨਾ ਜਾਰੀ ਕੀਤਾ ਗਿਆ ਹੈ ਪੈਕੇਜ

ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਅਤੇ ਹੋਰ ਬੁਨਿਆਦੀ ਸਹੂਲਤਾਂ (Basic facilities) ਨੂੰ ਵਧੀਆ ਬਣਾਉਣ ਲਈ ਜੋ 55. 86 ਕਰੋੜ ਰੁਪਏ ਦਾ ਪੈਕੇਜ ਜਾਰੀ ਕੀਤਾ ਗਿਆ ਹੈ ਦੇ ਚਲਦਿਆਂ ਕਿਹੜੇ ਜਿਲੇ ਕਿੰਨੇ ਸਕੂਲਾਂ ਨੂੰ ਕਿੰਨਾ ਪੈਕੇਜ ਜਾਰੀ ਕੀਤਾ ਗਿਆ ਹੈ ਦੇ ਚਲਦਿਆਂ ਜ਼ਿਲ੍ਹਾ ਵਾਰ ਵੇਰਵਿਆਂ ਮੁਤਾਬਕ ਪਟਿਆਲਾ ਦੇ 67 ਸਕੂਲਾਂ ਲਈ 5.29 ਕਰੋੜ, ਸੰਗਰੂਰ ਦੇ 98 ਸਕੂਲਾਂ ਲਈ 4.93 ਕਰੋੜ ਅਤੇ ਲੁਧਿਆਣਾ ਦੇ 98 ਸਕੂਲਾਂ ਲਈ 4.31 ਕਰੋੜ ਰੁਪਏ ਰੱਖੇ ਗਏ ਹਨ ।

ਹੋਰ ਕਿਹੜੇ ਕਿਹੜੇ ਜਿਲੇ ਹਨ ਸ਼ਾਮਲ

ਇਸੇ ਤਰ੍ਹਾਂ ਰੂਪਨਗਰ ਦੇ 80 ਸਕੂਲਾਂ ਲਈ 3.95 ਕਰੋੜ, ਫਿਰੋਜ਼ਪੁਰ ਦੇ 83 ਸਕੂਲਾਂ ਲਈ 3.63 ਕਰੋੜ ਅਤੇ ਜਲੰਧਰ ਦੇ 100 ਸਕੂਲਾਂ ਲਈ 3.59 ਕਰੋੜ ਰੁਪਏ ਨਿਰਧਾਰਤ ਕੀਤੇ ਗਏ ਹਨ । ਐਸ. ਏ. ਐਸ. ਨਗਰ ਦੇ 62 ਸਰਕਾਰੀ ਸਕੂਲਾਂ ਲਈ 1.87 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ । ਫ਼ਤਹਿਗੜ੍ਹ ਸਾਹਿਬ ਦੇ 47 ਸਕੂਲਾਂ ਨੂੰ 2.03 ਕਰੋੜ ਰੁਪਏ ਮਿਲਣਗੇ। ਸਭ ਤੋਂ ਘੱਟ ਰਾਸ਼ੀ ਪਠਾਨਕੋਟ ਦੇ 30 ਸਕੂਲਾਂ ਲਈ 74.07 ਲੱਖ, ਮੋਗਾ ਦੇ 41 ਸਕੂਲਾਂ ਲਈ 76.85 ਲੱਖ ਅਤੇ ਫਰੀਦਕੋਟ ਦੇ 43 ਸਕੂਲਾਂ ਲਈ 77.40 ਲੱਖ ਰੁਪਏ ਹੈ ।

ਕਿਹੜੇ ਕਿਹੜੇ ਕੰਮ ਕਰਵਾਏ ਜਾਣਗੇ

ਵਿਭਾਗੀ ਹਦਾਇਤਾਂ ਅਨੁਸਾਰ ਰਾਸ਼ੀ ਨਾਲ ਫ਼ਰਸ਼ਾਂ ਦੀ ਮੁਰੰਮਤ, ਪਲਸਤਰ, ਟਾਈਲਾਂ, ਛੱਤਾਂ ਦੀ ਮੁਰੰਮਤ ਜਾਂ ਉਨ੍ਹਾਂ ਨੂੰ ਉੱਚਾ ਕਰਨਾ, ਦਰਵਾਜ਼ਿਆਂ ਤੇ ਖਿੜਕੀਆਂ ਦੀ ਮੁਰੰਮਤ ਅਤੇ ਪਖਾਨਿਆਂ ਦੀ ਮੁਰੰਮਤ ਕਰਵਾਈ ਜਾ ਸਕੇਗੀ । ਇਸ ਤੋਂ ਇਲਾਵਾ ਬਿਜਲੀ ਦੇ ਕੰਮ, ਐਲ. ਈ. ਡੀਭ ਪੈਨਲ, ਪੀਣ ਵਾਲੇ ਪਾਣੀ ਦੀ ਸਹੂਲਤ, ਪਲੇਟਫਾਰਮ ਅਤੇ ਹੋਰ ਜ਼ਰੂਰੀ ਮੁਰੰਮਤੀ ਕੰਮ ਵੀ ਕੀਤੇ ਜਾਣਗੇ ।

Related Post

Instagram