post

Admin

(Chief Editor)

Sports

ਟੀ-20 ਵਿਚ ਆਇਰਲੈਂਡ ਹੱਥੋ ਟੀਮ ਇੰਡੀਆ ਦਾ ਹੋਇਆ ਸਫਾਇਆ

post-img

ਟੀ-20 ਵਿਚ ਆਇਰਲੈਂਡ ਹੱਥੋ ਟੀਮ ਇੰਡੀਆ ਦਾ ਹੋਇਆ ਸਫਾਇਆ

ਬੇਲਫਾਸਟ, 29 ਜੂਨ 2026 : ਆਇਰਲੈਂਡ (Ireland) ਵਿਖੇ ਬੀਤੀ ਸ਼ਾਮ ਆਇਰਲੈਂਡ ਦੀ ਕ੍ਰਿਕਟ ਟੀਮ ਨਾਲ ਇੰਡੀਆ ਟੀਮ ਵਿਚਕਾਰ ਹੋਏ ਕ੍ਰਿਕਟ ਮੈਚ (Cricket match) ਵਿਚ ਟੀਮ ਇੰਡੀਆ ਨੂੰ ਕਰਨਾ ਪਿਆ ਹਾਰ ਦਾ ਸਾਹਮਣਾ ।

ਜੈ ਮੁੰਦਰਾ ਨੇ ਹਿਲਾ ਦਿੱਤੀ ਭਾਰਤ ਦੇ ਬੱਲੇਬਾਜ਼ੀ ਕ੍ਰਮ ਦੀ ਨੀਂਹ ਹਿਲਾ

ਰਾਜਸਥਾਨ ਦੇ ਟੋਂਕ ਦੇ ਸਾਫਟਵੇਅਰ ਇੰਜੀਨੀਅਰ ਜੈ ਮੁੰਦਰਾ ਨੇ ਆਈ. ਪੀ. ਐੱਲ. ਸਿਤਾਰਿਆਂ ਨਾਲ ਭਰੇ ਭਾਰਤ ਦੇ ਬੱਲੇਬਾਜ਼ੀ ਕ੍ਰਮ ਦੀ ਨੀਂਹ ਹਿਲਾ ਦਿੱਤੀ ਤੇ ਆਇਰਲੈਂਡ ਨੇ ਚਮਤਕਾਰੀ ਜੋ ਪ੍ਰਦਰਸ਼ਨ ਕਰਦੇ ਹੋਏ ਟੀ-20 ਵਿਸ਼ਵ ਚੈਂਪੀਅਨ ਭਾਰਤ ਨੂੰ ਐਤਵਾਰ ਨੂੰ ਦੂਜੇ ਟੀ-20 `ਚ 1 ਦੌੜ ਨਾਲ ਹਰਾ ਕੋ ਸੀਰੀਜ਼ 2-0 ਨਾਲ ਆਪਣੇ ਨਾਂ ਕਰਕੇ ਇਤਿਹਾਸ ਰਚ ਦਿੱਤਾ। ਵਨ ਡੇ ਵਿਸ਼ਵ ਕੱਪ 2011 `ਚ ਇੰਗਲੈਂਡ `ਤੇ ਮਿਲੀ ਜਿੱਤ ਤੋਂ ਬਾਅਦ ਆਇਰਲੈਂਡ ਦੇ ਕ੍ਰਿਕਟ ਇਤਿਹਾਸ ਦਾ ਇਹ ਸਭ ਤੋਂ ਵੱਡਾ ਪਲ ਹੈ । ਭਾਰਤ ਵਰਗੀ ਮਜ਼ਬੂਤ ਟੀਮ ਨੂੰ ਹਰਾਉਣ ਨਾਲ ਇਸ ਟੀਮ ਦਾ ਆਤਮਵਿਸ਼ਵਾਸ ਹੁਣ ਸੱਤਵੇਂ ਅਸਮਾਨ `ਤੇ ਹੋਵੇਗਾ ।

ਜੈ ਮੁੰਦਰਾ ਨੇ ਅੰਜੂ ਸੈਮਸਨ ਤੇ ਅਭਿਸ਼ੇਕ ਸ਼ਰਮਾ ਨਹੀਂ ਦਿੱਤਾ ਖਾਤਾ ਖੋਲ੍ਹਣ

ਭਾਰਤੀ ਪਾਸਪੋਰਟ ਧਾਰਕ ਮੁੰਦਰਾ (Indian passport holder earrings) ਨੇ 4 ਓਵਰਾਂ `ਚ 32 ਦੌੜਾਂ ਦੇ ਕੇ 3 ਵਿਕਟਾਂ ਲਈਆਂ । ਉਸ ਨੇ ਸੰਜੂ ਸੈਮਸਨ ਤੇ ਅਭਿਸ਼ੇਕ ਸ਼ਰਮਾ ਨੂੰ ਖਾਤਾ ਵੀ ਨਹੀਂ ਖੋਲ੍ਹਣ ਦਿੱਤਾ ਤੇ ਭਾਰਤੀ ਕਪਤਾਨ ਸ਼ੇਅਸ ਅਈਅਰ ਦੀ ਵੀ ਵਿਕਟ ਲਈ । ਜਿੱਤ ਲਈ 155 ਦੌੜਾਂ ਦੇ ਜਵਾਬ `ਚ ਭਾਰਤ 9 ਵਿਕਟਾਂ `ਤੇ 153 ਦੌੜਾਂ ਹੀ ਬਣਾ ਸਕਿਆ। ਆਖਰੀ ਓਵਰਾਂ `ਚ ਹਰਸ਼ਿਤ ਰਾਣਾ ਨੇ 10 ਗੇਂਦਾਂ `ਚ 21 ਦੌੜਾਂ ਬਣਾ ਕੇ ਪੂਰੀ ਕੋਸ਼ਿਸ਼ ਕੀਤੀ ਪਰ ਆਖਰੀ ਓਵਰ ਦੀ 5ਵੀਂ ਗੇਂਦ `ਤੇ ਆਊਟ ਹੋ ਹੋ ਗਿਆ । ਇਸ ਹਾਰ ਦੇ ਨਾਲ ਹੀ ਭਾਰਤ ਦੀ ਟੀ-20 ਤ ਕ੍ਰਿਕਟ `ਚ ਲਗਾਤਾਰ 16 ਸੀਰੀਜ਼ ਜਿੱਤਣ ਦੀ ਮੁਹਿੰਮ `ਤੇ ਵੀ ਰੋਕ ਲੱਗ ਗਈ । ਭਾਰਤ 2023 ਦੇ ਅੱਧ ਤੋਂ ਟੀ-20 - ਸੀਰੀਜ਼ ਨਹੀਂ ਹਾਰਿਆ ਹੈ।

ਤਿਲਕ ਵਰਮਾ ਨੂੰ ਛੱਡ ਕੋਈ ਭਾਰਤੀ ਬੱਲੇਬਾਜ ਨਹੀਂ ਸਕਿਆ ਟਿਕ

ਇਕ ਵਾਰ 19 ਦੌੜਾਂ `ਤੇ 3 ਵਿਕਟਾਂ ਗੁਆਉਣ ਤੋਂ ਬਾਅਦ ਬਣੇ ਦਬਾਅ ਤੋਂ ਭਾਰਤੀ ਟੀਮ ਉੱਭਰ ਹੀ ਨਹੀਂ ਸਕੀ । ਤਿਲਕ ਵਰਮਾ (55) ਨੂੰ ਛੱਡ ਕੇ ਕੋਈ ਭਾਰਤੀ ਬੱਲੇਬਾਜ਼ (Indian batsmen) ਨਹੀਂ ਟਿਕ ਸਕਿਆ । ਇੰਪੈਕਟ ਖਿਡਾਰੀ ਦੇ ਨਿਯਮ ਦੇ ਨਾਲ ਭਾਰਤੀ ਪਿੱਚਾਂ `ਤੇ ਵੱਡੀਆਂ ਪਾਰੀਆਂ ਖੇਡ ਕੇ ਵਾਹ-ਵਾਹੀ ਲੁੱਟਣ ਵਾਲੇ ਭਾਰਤੀ ਬੱਲੇਬਾਜ਼ਾਂ ਦੀ ਕਲਈ ਸਵਿੰਗ ਤੇ ਸੀਮ ਲੈਂਦੀ ਪਿੱਚ `ਤੇ ਖੁੱਲ੍ਹ ਗਈ । ਸੈਮਸਨ ਲਗਾਤਾਰ ਦੂਜੀ ਵਾਰ ਮੁੰਦਰਾ ਦੀ ਗੇਂਦ `ਤੇ ਜ਼ੀਰੋ `ਤੇ ਆਊਟ ਹੋ ਗਿਆ । 3 ਗੇਂਦਾਂ ਬਾਅਦ ਅਭਿਸ਼ੇਕ ਵੀ ਮੈਟ ਹੋਲਾਰਡ ਨੂੰ ਕੈਚ ਦੇ ਬੈਠੇ । ਸ਼ੇਅਸ ਦੋਵਾਂ ਮੈਚਾਂ `ਚ ਕਮਜ਼ੋਰ ਦਿਸਿਆ ਜਿਹੜਾ ਨਵੇਂ ਕਪਤਾਨ ਲਈ ਚੰਗਾ ਸੰਕੇਤ ਨਹੀਂ ਹੈ । ਈਸ਼ਾਨ ਕਿਸ਼ਨ 12 ਦੌੜਾਂ ਬਣਾ ਕੇ ਰਨ ਆਊਟ ਹੋ ਗਿਆ। ਭਾਰਤ ਦੀਆਂ 4 ਵਿਕਟ 35 ਦੌੜਾਂ `ਤੇ ਡਿੱਗ ਚੁੱਕੀਆਂ ਸਨ ਜਿਸ ਤੋਂ ਬਾਅਦ ਵਾਪਸੀ ਦੀ ਰਾਹ ਮੁਸ਼ਕਿਲ ਸੀ ।

ਆਇਰਲੈਂਡ ਟੀਮ ਉਮੀਦਾਂ ਅਨੁਸਾਰ ਨਹੀਂ ਬਣਾ ਸਕੀ ਸਕੋਰ

ਇਸ ਤੋਂ ਪਹਿਲਾਂ ਪਹਿਲੀ ਵਾਰ ਟੀ-20 ਕੌਮਾਂਤਰੀ ਕ੍ਰਿਕਟ ਖੇਡ ਰਹੇ ਪ੍ਰਿੰਸ ਯਾਦਵ ਦੀਆਂ 3 ਵਿਕਟਾਂ ਤੇ ਸਿ਼ਵਮ ਦੂਬੇ ਦੀਆਂ ਇਕ ਓਵਰ `ਚ 2 ਵਿਕਟਾਂ ਦੀ ਮਦਦ ਨਾਲ ਭਾਰਤ ਨੇ ਆਇਰਲੈਂਡ ਨੂੰ 8 ਵਿਕਟਾਂ `ਤੇ 154 ਦੌੜਾਂ `ਤੇ ਰੋਕ ਦਿੱਤਾ ਸੀ । ਜਦੋਂ ਹੈਰੀ ਟੈਕਟਰ (53) ਤੇ ਖਤਰਨਾਕ ਬੇਨ ਕਾਲਿੱਟਜ਼ (37) ਚੌਥੀ ਵਿਕਟ ਦੀ ਸਾਂਝੇਦਾਰੀ `ਚ 65 ਦੌੜਾਂ ਜੋੜ ਕੇ ਵੱਡੇ ਸਕੋਰ ਵੱਲ ਵਧ ਰਹੇ ਸਨ, ਉਦੋਂ ਹੀ ਦੂਬੇ ਨੇ ਲਗਾਤਾਰ 2 ਗੇਂਦਾਂ `ਤੇ ਵਿਕਟ ਲਈਆਂ । ਇਸ ਨਾਲ ਆਇਰਲੈਂਡ ਟੀਮ ਉਮੀਦਾਂ ਅਨੁਸਾਰ ਸਕੋਰ ਨਹੀਂ ਬਣਾ ਸਕੀ। ਦੂਬੇ ਨੇ 3 ਓਵਰਾਂ `ਚ 25 ਦੌੜਾਂ ਦੇ ਕੇ 2 ਵਿਕਟਾਂ ਲਈਆਂ ।

Related Post

Instagram