ਰੇਲਵੇ ਸਟੇਸ਼ਨ ਲੁਧਿਆਣਾ 'ਤੇ ਹੋਏ ਧਮਕੇ ਨਾਲ ਯਾਤਰੀਆਂ ਵਿਚ ਫੈਲੀ ਦਹਿਸ਼ਤ
- by Jasbeer Singh
- June 6, 2026
ਰੇਲਵੇ ਸਟੇਸ਼ਨ ਲੁਧਿਆਣਾ 'ਤੇ ਹੋਏ ਧਮਾਕੇ ਨਾਲ ਯਾਤਰੀਆਂ ਵਿਚ ਫੈਲੀ ਦਹਿਸ਼ਤ
ਲੁਧਿਆਣਾ, 6 ਜੂਨ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਰੇਲਵੇ ਸਟੇਸ਼ਨ ਤੇ ਅੱਜ ਸਵੇਰ ਵੇਲੇ ਇਕ ਧਮਾਕਾ (Explosion) ਹੋਣ ਨਾਲ ਸਟੇਸ਼ਨ 'ਤੇ ਮੌਜੂਦ ਯਾਤਰੀਆਂ ਵਿਚ ਇਕਦਮ ਦਹਿਸ਼ਤ ਫੈਲ ਗਈ ।
ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਰੇਲਵੇ ਸਟੇਸ਼ਨ (Railway station) ਦੇ ਵਾਸ਼ਰੂਮ ਖੇਤਰ ਵਿਚ ਸਵੇਰੇ 9 ਵਜੇ ਦੇ ਕਰੀਬ ਇੱਕ ਸ਼ਕਤੀਸ਼ਾਲੀ ਧਮਾਕਾ ਹੋਇਆ ।ਜਿਸ ਸਮੇਂ ਧਮਾਕਾ ਹੋਇਆ ਕੱਟੜਾ ਸਪੈਸ਼ਲ ਟ੍ਰੇਨ ਸਟੇਸ਼ਨ `ਤੇ ਖੜ੍ਹੀ ਸੀ ਅਤੇ ਵੱਡੀ ਗਿਣਤੀ ਵਿੱਚ ਯਾਤਰੀ ਵੀ ਮੌਜੂਦ ਸਨ । ਧਮਾਕੇ ਦੀ ਆਵਾਜ਼ ਸੁਣ ਕੇ ਸਟੇਸ਼ਨ ਦੇ ਅਹਾਤੇ ਵਿੱਚ ਦਹਿਸ਼ਤ ਫੈਲ ਗਈ । ਬਹੁਤ ਸਾਰੇ ਯਾਤਰੀ ਘਬਰਾ ਗਏ ਅਤੇ ਇੱਧਰ-ਉੱਧਰ ਭੱਜਣ ਲੱਗੇ ।
ਆਰ. ਪੀ. ਐਫ. ਤੇ ਪੁਲਸ ਟੀਮਾਂ ਪਹੁੰਚੀਆਂ ਮੌਕੇ 'ਤੇ
ਧਮਾਕੇ ਵਾਲੀ ਥਾਂ ਦੇ ਨੇੜੇ ਮੌਜੂਦ ਲੋਕਾਂ ਨੇ ਕਿਹਾ ਕਿ ਉਹ ਵਾਲ-ਵਾਲ ਬਚ ਗਏ । ਹਾਲਾਂਕਿ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਕੋਈ ਵੱਡਾ ਨੁਕਸਾਨ ਜਾਂ ਲੋਕਾਂ ਨੂੰ ਸੱਟਾਂ ਨਹੀਂ ਲੱਗੀਆਂ ਪਰ ਧਮਾਕੇ ਨੇ ਅਜੇ ਵੀ ਯਾਤਰੀਆਂ ਨੂੰ ਡਰਾ ਕੇ ਰੱਖ ਦਿੱਤਾ । ਘਟਨਾ ਦੀ ਜਾਣਕਾਰੀ ਮਿਲਣ `ਤੇ, ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ. ਪੀ. ਐਫ.) ਅਤੇ ਸਥਾਨਕ ਪੁਲਿਸ ਮੌਕੇ `ਤੇ ਪਹੁੰਚੀ। ਪੁਲਸ ਅਤੇ ਸੁਰੱਖਿਆ ਏਜੰਸੀਆਂ ਧਮਾਕੇ ਦੇ ਕਾਰਨਾਂ ਦੀ ਜਾਂਚ ਕਰ ਰਹੀਆਂ ਹਨ ।
