ਤਲਾਕਸੁ਼ਦਾ ਪਤੀ ਨੇ ਤਲਾਕਸੁ਼ਦਾ ਪਤਨੀ ਦੇ ਬੱਚੇ ਨੂੰ ਅੰਮ੍ਰਿਤਸਰ ਵਿਖੇ ਵੇਚਿਆ
- by Jasbeer Singh
- June 6, 2026
ਤਲਾਕਸੁ਼ਦਾ ਪਤੀ ਨੇ ਤਲਾਕਸੁ਼ਦਾ ਪਤਨੀ ਦੇ ਬੱਚੇ ਨੂੰ ਅੰਮ੍ਰਿਤਸਰ ਵਿਖੇ ਵੇਚਿਆ
ਜਲੰਧਰ, 6 ਜੂਨ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਵਿਖੇ ਇਕ ਸਾਬਕਾ ਪਤੀ ਵਲੋਂ ਆਪਣੀ ਤਲਾਕਸ਼ੁਦਾ ਪਤਨੀ (Divorced wife) ਦੇ 16 ਦਿਨਾਂ ਦੇ ਬੱਚੇ ਨੂੰ ਹੀ ਅੰਮ੍ਰਿਤਸਰ ਵਿਖੇ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ।
ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਜਲੰਧਰ ਵਿੱਚ ਇੱਕ ਵਿਅਕਤੀ ਨੇ ਆਪਣੀ ਤਲਾਕਸ਼ੁਦਾ ਪਤਨੀ ਦੇ 16 ਦਿਨਾਂ ਦੇ ਬੱਚੇ ਨੂੰ ਅੰਮ੍ਰਿਤਸਰ ਦੀ ਇੱਕ ਔਰਤ ਨੂੰ 5 ਲੱਖ ਰੁਪਏ ਵਿੱਚ ਵੇਚ ਦਿੱਤਾ । ਜਾਣਕਾਰੀ ਮੁਤਾਬਕ ਜਦੋਂ ਬੱਚਾ ਸ਼ਾਂਤ ਨਹੀਂ ਹੋਇਆ ਤਾਂ ਉਸੇ ਔਰਤ ਨੇ ਉਸਨੂੰ ਫ਼ੋਨ ਕੀਤਾ ਅਤੇ ਉਸਨੂੰ ਪੈਸੇ ਵਾਪਸ ਕਰਨ ਅਤੇ ਉਸਨੂੰ ਲੈ ਜਾਣ ਲਈ ਕਿਹਾ ।
ਬੱਚਾ ਵੇਚਣ ਵਾਲੇ ਨੇ ਸੋਸ਼ਲ ਮੀਡੀਆ ਤੇ ਕੀਤੀ ਪੋਸਟ ਸਾਂਝੀ
ਸੂਚਨਾ ਮੁਤਾਬਕ ਜਿਸ ਵਿਅਕਤੀ ਨੇ ਆਪਣੀ ਤਲਾਕਸ਼ੁਦਾ ਪਤਨੀ ਦੇ 16 ਦਿਨਾਂ ਦੇ ਬੱਚੇ ਨੂੰ ਵੇਚ (Sell the child) ਦਿੱਤਾ ਸੀ ਸਬੰਧੀ ਅਤੇ ਬੱਚਾ ਵੇਚ ਕੇ ਮਿਲੇ ਪੈਸਿਆਂ ਦੇ ਬੰਡਲਾਂ ਦੀ ਇਕ ਵੀੀਓ ਵੀ ਪੋਸਟ ਕੀਤੀ। ਜਿਸਨੂੰ ਜਦੋਂ ਬੱਚੇ ਦੀ ਮਾਂ ਨੇ ਦੇਖ ਲਿਆ ਤਾਂ ਉਸ ਵਲੋਂ ਤੁਰੰਤ ਵੀਡੀਓ ਨੂੰ ਡਿਲੀਟ ਕਰ ਦਿੱਤਾ ਗਿਆ ।
ਕੀ ਕੀਤਾ ਬੱਚਾ ਵੇਚ ਕੇ ਮਿਲੇ ਪੈਸਿਆਂ ਦਾ
ਸਾਬਕਾ ਪਤੀ ਨੇ ਬੱਚਾ ਵੇਚ ਕੇ ਮਿਲੇ ਪੈਸਿਆਂ ਤੋਂ ਜਿਥੇ ਕੂਲਰ ਅਤੇ ਹੋਰ ਚੀਜ਼ਾਂ ਖਰੀਦ ਲਈ ਉਥੇ ਜਦੋਂ ਬੱਚੇ ਦੀ ਮਾਂ ਨੇ ਵਿਅਕਤੀ ਨੂੰ ਬੱਚੇ ਬਾਰੇ ਪੁੱਛਿਆ ਤਾਂ ਉਸਨੇ ਝੂਠ ਬੋਲਦਿਆਂ ਕਿਹਾ ਕਿ ਬੱਚਾ ਤਾਂ ਮਰ ਗਿਆ ਹੈ ਤੇ ਉਸਨੂੰ ਦਫ਼ਨਾ ਦਿੱਤਾ ਗਿਆ ਹੈ । ਇਸ ਤੋਂ ਇਲਾਵਾ ਉਸਨੇ ਆਪਣੀ ਤਲਾਕਸ਼ੁਦਾ ਪਤਨੀ ਨੂੰ ਤਾਂ ਇਥੇ ਤੱਕ ਕਹਿ ਕੇ ਧਮਕੀ ਦਿੱਤੀ ਕਿ ਉਸਨੇ ਇੱਕ ਨਵਾਂ ਪਿਸਤੌਲ ਖਰੀਦਿਆ ਹੈ ਅਤੇ ਜੇਕਰ ਉਸਨੇ ਸਿਕਾਇਤ ਕੀਤੀ ਤਾਂ ਉਸਨੂੰ ਧਮਕੀ ਦਿੱਤੀ ।
ਪੁਲਸ ਕਮਿਸ਼ਨਰ ਨੇ ਦਿੱਤੇ ਹਨ ਜਾਂਚ ਦੇ ਹੁਕਮ
ਮਾਂ ਨੇ ਕਿਹਾ ਕਿ ਉਸਦੀ ਸੱਸ ਨੇ ਵੀ ਅਜੇ ਤੱਕ ਬੱਚੇ ਨੂੰ ਨਹੀਂ ਦੇਖਿਆ । ਜਦੋਂ ਉਸਨੂੰ ਬੱਚਾ ਨਹੀਂ ਮਿਲਿਆ ਤਾਂ ਉਸਨੂੰ ਜਲੰਧਰ ਪੁਲਸ ਕਮਿਸ਼ਨਰ (Police Commissioner) ਕੋਲ ਸਿਕਾਇਤ ਦਰਜ ਕਰਵਾਉਣ ਲਈ ਮਜਬੂਰ ਕੀਤਾ ਗਿਆ । ਕਮਿਸ਼ਨਰ ਨੇ ਰਾਮਾ ਮੰਡੀ ਦੇ ਸਟੇਸ਼ਨ ਹਾਊਸ ਅਫਸਰ ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ ।
