go to login
post

Jasbeer Singh

(Chief Editor)

Patiala News

ਗੁਰਦੁਆਰਾ ਸਾਹਿਬ ਸੁਰਾਜਪੁਰ ਵਿਖੇ ਸਲਾਨਾ ਬਰਸੀ ਸਮਾਗਮ ਜੋਸ਼ੋ ਖਰੋਸ਼ ਨਾਲ ਹੋਏ ਸੰਪੰਨ

post-img

ਗੁਰਦੁਆਰਾ ਸਾਹਿਬ ਸੁਰਾਜਪੁਰ ਵਿਖੇ ਸਲਾਨਾ ਬਰਸੀ ਸਮਾਗਮ ਜੋਸ਼ੋ ਖਰੋਸ਼ ਨਾਲ ਹੋਏ ਸੰਪੰਨ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਨੇ ਲੱਖਾਂ ਹੀ ਪ੍ਰਾਣੀਆਂ ਨੂੰ ਪਰੇਰ ਕੇ ਸ਼ਬਦ ਗੁਰੂ ਦੇ ਲੜ ਲਾਇਆ ਨਾਭਾ 19 ਸਤੰਬਰ ()-ਰਿਆਸਤੀ ਸ਼ਹਿਰ ਨਾਭਾ ਨੇੜਲੇ ਪਿੰਡ ਸੁਰਾਜਪੁਰ ਸਥਿਤ ਗੁਰਦੁਆਰਾ ਸੰਤ ਈਸ਼ਰ ਸਿੰਘ ਜੀ ਆਸ਼ਰਮ ਵਿਖੇ ਸੰਤ ਬਾਬਾ ਹਰਭਜਨ ਸਿੰਘ ਦੀ ਦੇਖ ਰੇਖ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਸੱਚਖੰਡ ਵਾਸੀ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਅਤੇ ਸੰਤ ਕਿਸ਼ਨ ਸਿੰਘ ਰਾੜ੍ਹਾ ਸਾਹਿਬ ਵਾਲਿਆਂ ਦੀ ਸਾਲਾਨਾ ਮਿੱਠੀ ਯਾਦ ਸ਼ਰਧਾ ਭਾਵਨਾ ਸਤਿਕਾਰ ਸਹਿਤ ਮਨਾਈ ਗਈ। ਸਮਾਗਮ ਦੌਰਾਨ ਸੰਗਤਾਂ ਨੂੰ ਗੁਰਬਾਣੀ ਨਾਲ ਜੋੜ੍ਹਦਿਆਂ ਸੰਤ ਬਾਬਾ ਅਵਤਾਰ ਸਿੰਘ ਧੂਲਕੋਟ ਵਾਲਿਆਂ ਨੇ ਕਿਹਾ ਕਿ ਰਾੜੇ ਵਾਲੇ ਮਹਾਪੁਰਖਾਂ ਨੇ ਲੱਖਾਂ ਹੀ ਪ੍ਰਾਣੀਆਂ ਨੂੰ ਗੁਰਬਾਣੀ ਗੁਰੂ ਦੇ ਲੜ ਲਾ ਕੇ ਖੰਡੇ ਬਾਟੇ ਦੀ ਪਾਹੁਲ ਛੱਕਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਕਿਹਾ ਕਿ ਸਾਧੂ ਰੱਬ ਦੇ ਭੇਜੇ ਹੋਏ ਦੁਨੀਆਂ ਉੱਤੇ ਆਉਂਦੇ ਹਨ ਅਤੇ ਉਨ੍ਹਾਂ ਦਾ ਮੁੱਖ ਮਨੋਰਥ ਹੀ ਸੰਗਤਾਂ ਨੂੰ ਗੁਰੂ ਦੇ ਲੜ ਲਾਉਣਾ ਹੁੰਦਾ ਹੈ। ਗੁਰਮਤਿ ਸਮਾਗਮ ਮੌਕੇ ਸੰਤ ਬਾਬਾ ਬਲਜੀਤ ਸਿੰਘ ਫੱਕਰ,ਸੰਤ ਬਾਬਾ ਮਨੀ ਸਿੰਘ ਜੀ ਪਹੇਵੇ ਵਾਲੇ,ਸੰਤ ਬਾਬਾ ਲਾਲ ਸਿੰਘ ਜੀ ਪਹੇਵੇ ਵਾਲੇ ,ਜਥੇਦਾਰ ਬਾਬਾ ਬਲਬੀਰ ਸਿੰਘ ਸੁਰਾਜਪੁਰ, ਸੰਤ ਅਮਰ ਸਿੰਘ ਰਾੜਾ ਸਾਹਿਬ, ਸੰਤ ਬਾਬਾ ਰੌਸ਼ਨ ਸਿੰਘ ਧਬਲਾਣ, ਬਾਬਾ ਗੁਰਮੁਖ ਸਿੰਘ ਆਲੋਵਾਲ, ਬਾਬਾ ਜਸਵੀਰ ਸਿੰਘ ਮੂੰਡਖੇੜਾ, ਬਾਬਾ ਬਲਕਾਰ ਸਿੰਘ ਰੱਖੜਾ, ਬਾਬਾ ਜਗਤਾਰ ਸਿੰਘ ਪਲਾਸੌਰ ਅਲਹੌਰਾਂ ਵਾਲੇ,ਸੰਤ ਬਾਬਾ ਭਗਵਾਨ ਸਿੰਘ ਬੇਗੋਵਾਲ, ਸੰਤ ਬਾਬਾ ਭਗਵਾਨ ਸਿੰਘ ਰਾਮਪੁਰ ਵਾਲੇ, ਬਾਬਾ ਪਰਮਜੀਤ ਸਿੰਘ ਖੇੜੀਮਾਨੀਆਂ ਨੇ ਵੀ ਇਲਾਹੀ ਕੀਰਤਨ ਕਰ ਸੰਗਤਾਂ ਨੂੰ ਨਿਹਾਲ ਕੀਤਾ, ਜਦੋਂ ਕਿ ਸਟੇਜ ਸਕੱਤਰ ਦੀ ਸੇਵਾ ਗੁਰਮੁੱਖ ਸਿੰਘ ਭੋਜੋਮਾਜਰੀ ਅਤੇ ਭਾਈ ਜਸਵਿੰਦਰ ਸਿੰਘ ਵਲੋਂ ਸਾਂਝੇ ਤੌਰ ’ਤੇ ਨਿਭਾਈ ਗਈ। ਮਹਾਂਪੁਰਖਾਂ ਦੀ ਯਾਦ ਲਗਾਏ ਖੂਨਦਾਨ ਕੈਂਪ ਵਿਚ ਵੱਡੀ ਗਿਣਤੀ ਨੌਜਵਾਨਾਂ ਵਲੋਂ ਖੂਨਦਾਨ ਕਰਕੇ ਮਹਾਂਪੁਰਖਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਲੋੜਵੰਦਾਂ ਲਈ ਮੁਫ਼ਤ ਮੈਡੀਕਲ ਚੱਕਅਪ ਕੈਂਪ ਲਗਾਏ ਗਏ, ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਸਤਵਿੰਦਰ ਸਿੰਘ ਟੌਹੜਾ,ਕਪਿਲ ਮਾਨ,ਸਤਬੀਰ ਸਿੰਘ ਖੱਟੜਾ,ਚਰਨ ਸਿੰਘ ਮਲਕੀਤ ਕੰਬਾਈਨ, ਹਰਬੰਸ ਸਿੰਘ ਖੱਟੜਾ, ਸਤਿਗੁਰ ਸਿੰਘ ਨਰਮਾਣਾ,ਸ਼ਿੰਗਾਰਾ ਸਿੰਘ ਦੀਵਾਨਗੜ,ਲਾਲੀ ਫਤਿਹਪੁਰ,ਹਰਮੀਕ ਸਿੰਘ ਬਾਜਵਾ,ਭਾਈ ਹਰਕੀਰਤ ਸਿੰਘ ਤੁੰਗਾ, ਬਾਬਾ ਲਾਲ ਸਿੰਘ, ਸਤਿਗੁਰ ਸਿੰਘ, ਮੇਜਰ ਸਿੰਘ ਮਸਾਣੀ, ਮਹਿੰਦਰ ਸਿੰਘ ਸੁਰਾਜਪੁਰ ਅਤੇ ਹੋਰ ਸੰਗਤਾਂ ਹਾਜ਼ਰ ਸਨ

Related Post