post

Jasbeer Singh

(Chief Editor)

National

ਬਸ ਦਾ ਟਾਇਰ ਫਟਣ ਕਾਰਨ ਪਲਟੀ ਬਸ ਕਾਰਨ ਇਕ ਦੀ ਮੌਤ ਕਈ ਜਖਮੀ

post-img

ਬਸ ਦਾ ਟਾਇਰ ਫਟਣ ਕਾਰਨ ਪਲਟੀ ਬਸ ਕਾਰਨ ਇਕ ਦੀ ਮੌਤ ਕਈ ਜਖਮੀ ਉਤਰ ਪ੍ਰਦੇਸ਼, 11 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਜਿਲਾ ਬਦੌਣ ਦੇ ਗੰਗਾ ਐਕਸਪ੍ਰੇਵਅ ਵਿਖੇ ਬਸ ਦਾ ਟਾਇਰ ਫਟਣ ਕਾਰਨ ਬਸ ਉਲਟ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ। ਕਦੋਂ ਵਾਪਰਿਆ ਹਾਦਸਾ ਮਿਲੀ ਜਾਣਕਾਰੀ ਮੁਤਾਬਕ ਉਤਰ ਪ੍ਰਦੇਸ਼ ਦੇ ਜਿਲਾ ਬਦੌਣ ਦੇ ਮੁਸਾਝਗ ਖੇਤਰ ਵਿੱਚ ਜੋ ਗੰਗਾ ਐਕਸਪ੍ਰੈਸਵੇਅ `ਤੇ ਟਾਇਰ ਫਟਣ ਕਾਰਨ ਇੱਕ ਸਲੀਪਰ ਬੱਸ ਪਲਟਣ ਨਾਲ ਇੱਕ ਯਾਤਰੀ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਜ਼ਖਮੀ ਹੋ ਗਏ ਹਨ ਇਹ ਘਟਨਾਕ੍ਰਮ 10-11 ਮਈ ਦੀ ਦਰਮਿਆਨੀ ਰਾਤ ਵੇਲੇ ਵਾਪਰਿਆ ਦੱਸਿਆ ਜਾ ਰਿਹਾ ਹੈ। ਕੀ ਦੱਅਿਾ ਸੀਨੀਅਰ ਪੁਲਸ ਸੁਪਰਡੈਂਟ ਨੇ ਯੂ. ਪੀ. ਪੁਲਸ ਦੇ ਸੀਨੀਅਰ ਪੁਲਸ ਸੁਪਰਡੈਂਟ ਅੰਕਿਤਾ ਸ਼ਰਮਾ ਨੇ ਦੱਸਿਆ ਕਿ 10-11 ਮਈ ਦੀ ਰਾਤ ਨੂੰ ਲਗਭਗ 12 : 30 ਵਜੇ ਫਤਿਹਪੁਰ ਦੇ ਖਾਗਾ ਤੋਂ ਲੁਧਿਆਣਾ ਜਾ ਰਹੀ ਇੱਕ ਸਲੀਪਰ ਬੱਸ ਦਾ ਗੰਗਾ ਐਕਸਪ੍ਰੈਸਵੇਅ `ਤੇ ਮੁਸਾਝਗ ਥਾਣਾ ਖੇਤਰ ਦੇ ਸਰਾਏ ਪਿਪਾਰੀਆ ਪਿੰਡ ਨੇੜੇ ਅਚਾਨਕ ਟਾਇਰ ਫਟ ਗਿਆ ਅਤੇ ਬੱਸ ਡਿਵਾਈਡਰ ਪਾਰ ਕਰਦੇ ਹੋਏ ਤਿੰਨ ਜਾਂ ਚਾਰ ਵਾਰ ਪਲਟ ਗਈ । ਉਨ੍ਹਾਂ ਕਿਹਾ ਕਿ ਇਹ ਖੁਸ਼ਕਿਸਮਤੀ ਸੀ ਕਿ ਬੱਸ ਐਕਸਪ੍ਰੈਸਵੇਅ ਦੇ ਹੇਠਾਂ ਡੂੰਘੀ ਖੱਡ ਵਿੱਚ ਨਹੀਂ ਡਿੱਗੀ, ਨਹੀਂ ਤਾਂ ਇੱਕ ਵੱਡਾ ਹਾਦਸਾ ਹੋ ਸਕਦਾ ਸੀ । ਜਖਮੀਆਂ ਨੂੰ ਕਰਵਾਇਆ ਗਿਆ ਹੈ ਸਿਹਤ ਕੇਂਦਰਾਂ ਵਿਚ ਦਾਖਲ ਉਨ੍ਹਾਂ ਕਿਹਾ ਕਿ ਹਾਦਸੇ ਵਿੱਚ ਫਤਿਹਪੁਰ ਦੇ ਰਹਿਣ ਵਾਲੇ ਅਨੁਜ (34) ਦੀ ਮੌਕੇ `ਤੇ ਹੀ ਮੌਤ ਹੋ ਗਈ, ਜਦੋਂ ਕਿ 30 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਨੇੜਲੇ ਕਮਿਊਨਿਟੀ ਸਿਹਤ ਕੇਂਦਰਾਂ ਵਿੱਚ ਦਾਖਲ ਕਰਵਾਇਆ ਗਿਆ । ਜਿ਼ਲ੍ਹਾ ਮੈਜਿਸਟਰੇਟ ਅਵਨੀਸ਼ ਰਾਏ ਨੇ ਕਿਹਾ ਕਿ ਗੰਭੀਰ ਰੂਪ ਵਿੱਚ ਜ਼ਖਮੀ ਛੇ ਯਾਤਰੀਆਂ ਨੂੰ ਜਿ਼ਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੋਣ ਕਾਰਨ ਬਰੇਲੀ ਰੈਫਰ ਕਰ ਦਿੱਤਾ ਗਿਆ ।

Related Post

Instagram