post

Jasbeer Singh

(Chief Editor)

National

ਮਾਮਲਾ ਗੋਆ ਨਾਈਟ ਕਲੱਬ ਵਿਖੇ ਵਾਪਰੇ ਅਗਨੀਕਾਂਡ ਦਾ

post-img

ਮਾਮਲਾ ਗੋਆ ਨਾਈਟ ਕਲੱਬ ਵਿਖੇ ਵਾਪਰੇ ਅਗਨੀਕਾਂਡ ਦਾ ਪਣਜੀ, 24 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਗੋਆ ਦੇ ਸ਼ਹਿਰ ਪਣਜੀ ਦੀ ਇਕ ਅਦਾਲਤ ਵਲੋਂ ਗੋਆ ਨਾਈਟ ਕਲੱਬ ਵਿਖੇ ਵਾਪਰੇ ਅਗਨੀਕਾਂਡ ਮਾਮਲੇ ਵਿਚ ਮਾਲਕ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ । ਗ੍ਰਿਫ਼ਤਾਰੀ ਦੇ 3 ਮਹੀਨਿਆਂ ਬਾਅਦ ਮਾਲਕ ਨੂੰ ਜ਼ਮਾਨਤ ਮਿਲੀ ਜਾਣਕਾਰੀ ਮੁਤਾਬਕ ਗੋਆ ਦੀ ਇਕ ਅਦਾਲਤ ਨੇ `ਬਰਚ ਬਾਏ ਰੋਮੀਓ ਲੇਨ` ਨਾਈਟ ਕਲੱਬ ਦੇ ਮਾਲਕਾਂ ਵਿਚੋਂ ਇਕ ਅਜੇ ਗੁਪਤਾ ਨੂੰ ਸੋਮਵਾਰ ਨੂੰ ਜ਼ਮਾਨਤ ਦੇ ਦਿੱਤੀ । ਉਨ੍ਹਾਂ ਨੂੰ ਪਿਛਲੇ ਸਾਲ ਦਸੰਬਰ `ਚ ਨਾਈਟ ਕਲੱਬ `ਚ ਲੱਗੀ ਭਿਆਨਕ ਅੱਗ `ਚ 25 ਲੋਕਾਂ ਦੀ ਮੌਤ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ । ਕਲੱਬ ਮਾਲਕ ਅਜੇ ਗੁਪਤਾ ਦੇ ਵਕੀਲ ਨੇ ਕੀ ਦੱਸਿਆ ਗੁਪਤਾ ਦੇ ਵਕੀਲ ਰੋਹਨ ਦੇਸਾਈ ਨੇ ਦੱਸਿਆ ਕਿ ਉਨ੍ਹਾਂ ਦੇ ਮੁਵੱਕਿਲ ਨੂੰ ਉੱਤਰੀ ਗੋਆ ਦੀ ਮਾਪੁਸਾ ਸਥਿਤ ਜਿ਼ਲਾ ਅਦਾਲਤ ਨੇ ਜ਼ਮਾਨਤ ਦਿੱਤੀ ਹੈ, ਜਿਨ੍ਹਾਂ ਨੂੰ 3 ਮਹੀਨੇ ਤੋਂ ਵੱਧ ਸਮਾਂ ਪਹਿਲਾਂ ਨਵੀਂ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ । ਦੇਸਾਈ ਨੇ ਮਾਮਲੇ `ਚ ਸੁਣਵਾਈ ਦੌਰਾਨ ਅਦਾਲਤ `ਚ ਦਲੀਲ ਦਿੱਤੀ ਕਿ ਪੁਲਸ ਵੱਲੋਂ ਮਾਮਲੇ `ਚ ਦਾਇਰ ਚਾਰਜਸ਼ੀਟ `ਚ ਗੁਪਤਾ ਦੇ ਖ਼ਿਲਾਫ ਕੋਈ ਸਬੂਤ ਨਹੀਂ ਹੈ।

Related Post

Instagram