post

Jasbeer Singh

(Chief Editor)

Latest update

13 ਸਾਲਾ ਲੜਕੇ ਦੀ ਹਿੰਮਤ ਨੇ ਬਚਾਈਆਂ ਤਿੰਨ ਕੀਮਤੀ ਜਾਨਾਂ

post-img

13 ਸਾਲਾ ਲੜਕੇ ਦੀ ਹਿੰਮਤ ਨੇ ਬਚਾਈਆਂ ਤਿੰਨ ਕੀਮਤੀ ਜਾਨਾਂ ਮੈਲਬੌਰਨ, 4 ਫਰਵਰੀ 2026 : ਆਸਟ੍ਰੇਲੀਆ ਦੇ ਮੈਲਬੋਰਨ ਵਿਖੇ ਇਕ 13 ਸਾਲਾ ਲੜਕੇ ਵਲੋਂ ਸਮੁੰਦਰ ਵਿਚ ਫਸ ਗਈਆਂ ਤਿੰਨ ਕੀਮਤੀ ਜਾਨਾਂ ਨੂੰ ਹਿੰਮਤ ਸਦਕਾ ਬਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਕੀ ਸੀ ਮਾਮਲਾ ਪ੍ਰਾਪਤ ਜਾਣਕਾਰੀ ਅਨੁਸਾਰ ਆਸਟ੍ਰੇਲੀਆ ਦੇ ਪਰਥ ਦਾ ਰਹਿਣ ਵਾਲਾ ਇਕ ਪਰਿਵਾਰ ਜੋ ਪੱਛਮੀ ਆਸਟ੍ਰੇਲੀਆ ਦੇ ਕੁਇੰਡਾਲਪ ਵਿਖੇ ਛੁੱਟੀਆਂ ਮਨਾਉਣ ਲਈ ਗਿਆ ਸੀ ਤਾਂ ਇਹ ਪਰਿਵਾਰ ਕਾਇਆਕਿੰਗ ਅਤੇ ਪੈਡਲ ਬੋਰਡਿੰਗ ਕਰਦੇ ਵੇਲੇ ਸਮੁੰਦਰ ਵਿਚ ਚੱਲੀਆਂ ਤੇਜ ਹਵਾਵਾਂ ਅਤੇ ਉਚੀਆਂ ਲਹਿਰਾਂ ਕਾਰਨ ਫਸ ਗਿਆ ਅਤੇ ਸਮੁੰਦਰ ਦੇ ਵਿਚਕਾਰ ਡੂੰਘੇ ਪਾਣੀ ਵੱਲ ਵਗ ਗਿਆ। ਇਸ ਮੌਕੇ 47 ਸਾਲਾ ਜੋਆਨ ਐਪਲਬੀ ਜੋ ਆਪਣੇ ਤਿੰਨ ਬੱਚਿਆਂ ਨਾਲ ਸਮੁੰਦਰ ਵਿਚਾਲੇ ਸੀ ਵਿਚ ਆਸਟਿਨ ਐਲਪਬੀ (13) ਸਾਲਾ, ਬਿਊ (12) ਸਾਲ ਅਤੇ ਗ੍ਰੇਸ ਜੋ ਕਿ 8 ਸਾਲਾਂ ਦਾ ਹੈ ਸ਼ਾਮਲ ਹੈ। ਮਾਂ ਦੇ ਆਖੇ ਤੇ ਸਮੁੰਦਰ ਵਿਚ ਚਾਰ ਕਿਲੋਮੀਟਰ ਦਾ ਕੀਤਾ ਆਸਟਿਨ ਨੇ ਸਫਰ ਤੈਅ ਸਮੁੰਦਰ ਵਿਚ ਫਸੀਆਂ ਇਨ੍ਹਾਂ ਚਾਰ ਜਾਨਾਂ ਨੂੰ ਹੋਰ ਜਿ਼ਆਦਾ ਫਸਦਾ ਦੇਖ ਜਦੋਂ ਆਸਟਿਨ ਦੀ ਮਾਂ ਜੋਆਨ ਨੇ ਵੱਡੇ ਪੱਤਰ ਆਸਟਿਨ ਨੂੰ ਮਦਦ ਲਿਆਉਣ ਲਈ ਆਖਿਆ ਤਾਂ ਸਭ ਤੋਂ ਪਹਿਲਾਂ ਉਸਨੇ ਹਵਾ ਵਾਲੀ ਕਿਸ਼ਤੀ ਦਾ ਇਸਤੇਮਾਲ ਕਰਕੇ ਜਾਣ ਦੀ ਕੋਸਿ਼ਸ਼ ਕੀਤੀ ਪਰ ਉਸ ਵਿਚ ਵੀ ਪਾਣੀ ਭਰ ਜਾਣ ਕਾਰਨ ਆਸਟਿਨ ਨੇ ਬਿਨਾਂ ਕੋਈ ਸਮਾਂ ਗੁਆਉਂਦਿਆਂ ਫੌਰੀ ਤੌਰ ਤੇ ਫ਼ੈਸਲਾ ਲੈਂਦਿਆਂ ਆਪਣੀ ਲਾਈਫ ਜੈਕੇਟ ਉਤਾਰਦਿਆਂ ਸਮੁੰਦਰ ਵਿਚ ਚਾਰ ਕਿਲੋਮੀਟਰ ਦਾ ਸਫਰ ਤੈਅ ਕੀਤਾ ਅਤੇ ਕੰਢੇ ਪਹੁੰਚ ਕੇ ਮਦਦ ਲਈ। ਜਿਸ ਤੋਂ ਬਾਅਦ ਸਮੁੱਚੇ ਪਰਿਵਾਰ ਨੂੰ ਬਚਾਇਆ ਜਾ ਸਕਿਆ । ਕੀ ਆਖਿਆ ਪੁਲਸ ਇੰਸਪੈਕਟਰ ਨੇ ਆਸਟ੍ਰੇਲੀਅਨ ਪੁਲਸ ਇੰਸਪੈਕਟਰ ਜੇਮਸ ਬ੍ਰੈਡਲੇ ਨੇ ਆਸਟਿਨ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਦੇ ਹੌਸਲੇ ਨੇ ਹੀ ਅੱਜ ਉਸ ਦੇ ਪਰਿਵਾਰ ਦੀ ਜਾਨ ਬਚਾਈ ਹੈ। ਮਾਂ ਜੋਆਨ ਨੇ ਭਾਵੁਕ ਹੁੰਦਿਆਂ ਕਿਹਾ ਕਿ ਮੇਰੇ 3 ਬੱਚੇ ਹਨ ਅਤੇ ਤਿੰਨੋਂ ਸੁਰੱਖਿਅਤ ਹਨ ਜੋ ਕਿ ਮੇਰੇ ਲਈ ਇਹੀ ਸਭ ਤੋਂ ਵੱਡੀ ਗੱਲ ਹੈ। ਰਾਹਤ ਦੀ ਗੱਲ ਇਹ ਰਹੀ ਕਿ ਚਾਰਾਂ ਦੀ ਮੈਡੀਕਲ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣ ਦੀ ਲੋੜ ਨਹੀਂ ਪਈ ।

Related Post

Instagram