post

Jasbeer Singh

(Chief Editor)

National

ਪੋਸਕੋ ਐਕਟ ਤਹਿਤ ਜਿਣਸੀ ਸੋ਼ਸ਼ਣ ਦੇ ਅਪਰਾਧ ਨੂੰ ਲਿੰਗ ਆਘਾਰਤ ਮੰਨਣ ਤੋਂ ਦਿੱਲੀ ਹਾਈਕੋਰਟ ਨੇ ਇਨਕਾਰ ਕੀਤਾ

post-img

ਪੋਸਕੋ ਐਕਟ ਤਹਿਤ ਜਿਣਸੀ ਸੋ਼ਸ਼ਣ ਦੇ ਅਪਰਾਧ ਨੂੰ ਲਿੰਗ ਆਘਾਰਤ ਮੰਨਣ ਤੋਂ ਦਿੱਲੀ ਹਾਈਕੋਰਟ ਨੇ ਇਨਕਾਰ ਕੀਤਾ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਬਣੀ ਦਿੱਲੀ ਹਾਈ ਕੋਰਟ ਨੇ ਪੋਕਸੋ ਐਕਟ ਤਹਿਤ ਜਿਣਸੀ ਸ਼ੋਸ਼ਣ ਦੇ ਅਪਰਾਧ ਨੂੰ ਲਿੰਗ ਆਧਾਰਿਤ ਮੰਨਣ ਤੋਂ ਇਨਕਾਰ ਕਰਦਿਆਂ ਆਪਣੇ ਫੈਸਲੇ `ਚ ਕਿਹਾ ਕਿ ਇਸ ਨੂੰ ਔਰਤ ਖਿਲਾਫ ਵੀ ਲਾਗੂ ਕੀਤਾ ਜਾ ਸਕਦਾ ਹੈ। ਜਸਟਿਸ ਅਨੂਪ ਜੈਰਾਮ ਭਾਂਭਾਨੀ ਨੇ ਕਿਹਾ ਕਿ ਐਕਟ ਦੀ ਧਾਰਾ 3 ਵਿਚ `ਉਹ` ਸ਼ਬਦ ਲਿਖਿਆ ਗਿਆ ਹੈ ਪਰ ਇਸ ਦਾ ਅਰਥ ਸੀਮਤ ਨਹੀਂ ਹੈ। ਪੋਸਕੋ ਐਕਟ `ਚ ਇਸ ਦੀ ਪਰਿਭਾਸ਼ਾ ਨਹੀਂ ਦਿੱਤੀ ਗਈ ਹੈ। ਇਸ ਦਾ ਮਤਲਬ ਇਹ ਨਹੀਂ ਕਿ ਇਹ ਸ਼ਬਦ ਸਿਰਫ਼ ਮਰਦਾਂ ਲਈ ਹੈ। ਜਸਟਿਸ ਨੇ ਕਿਹਾ ਕਿ ਪੋਸਕੋ ਦੀ ਧਾਰਾ 3 ਅਤੇ 5 ਵਿੱਚ ਜਿ਼ਕਰ ਕੀਤੇ ਗਏ ਕੰਮ ਅਪਰਾਧੀ ਦੇ ਲਿੰਗ ਦੀ ਪ੍ਰਵਾਹ ਕੀਤੇ ਬਿਨਾਂ ਅਪਰਾਧ ਹਨ, ਬਸ਼ਰਤ ਇਹ ਹੈ ਕਿ ਐਕਟ ਕਿਸੇ ਬੱਚੇ `ਤੇ ਕੀਤਾ ਗਿਆ ਹੋਵੇ। ਉਪਰੋਕਤ ਟਿੱਪਣੀ ਕਰਦਿਆਂ ਉਨ੍ਹਾਂ ਦੀ ਧਾਰਾ 6 (ਗੰਭੀਰ ਜਿਣਸ਼ੀ ਸ਼ੋਸ਼ਣ) ਤਹਿਤ ਇਕ ਔਰਤ ਖਿਲਾਫ ਦੋਸ਼ ਤੈਅ ਕਰਨ ਦੇ ਟ੍ਰਾਇਲ ਕੋਰਟ ਦੇ ਆਦੇਸ਼ ਨੂੰ ਬਰਕਰਾਰ ਰੱਖਿਆ ਤੇ ਉਸਦੀ ਅਪੀਲ ਨੂੰ ਖਾਰਜ ਕਰ ਦਿੱਤਾ। ਜੱਜ ਨੇ ਕਿਹਾ ਕਿ ਹਾਲਾਂਕਿ ਇਸ ਮਾਮਲੇ `ਚ ਐੱਫਆਈਆਰ ਦਰਜ ਕਰਨ `ਚ ਦੇਰ ਹੋਈ ਹੈ ਪਰ ਔਰਤ `ਤੇ ਲੱਗੇ ਦੋਸ਼ਾਂ ਨੂੰ ਰੱਦ ਕਰਨ ਦਾ ਕੋਈ ਮਤਲਬ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਡਾਕਟਰ ਦੀ ਰਾਏ `ਚ ਅਤੇ ਬੱਚੇ ਦੇ ਬਿਆਨ ਅਨੁਸਾਰ ਔਰਤ ਦਾ ਉਸ ਨਾਲ ਜਿਨਸੀ ਸ਼ੋਸ਼ਣ ਕਰਨ ਦਾ ਕੋਈ ਇਰਾਦਾ ਨਹੀਂ ਸੀ, ਇਸ ਬਾਰੇ ਸੁਣਵਾਈ ਦੌਰਾਨ ਫੈਸਲਾ ਕੀਤਾ ਜਾਵੇਗਾ। ਫਿਲਹਾਲ ਔਰਤ ਨੂੰ ਬਰੀ ਨਹੀਂ ਕੀਤਾ ਜਾ ਸਕਦਾ। ਜਸਟਿਸ ਨੇ ਕਿਹਾ ਕਿ ਪਹਿਲੀ ਵਾਰ ਕਿਸੇ ਔਰਤ ਵਿਰੁੱਧ ‘ਗੰਭੀਰ ਜਿਣਸੀ ਸ਼ੋਸ਼ਣ’ ਦਾ ਅਪਰਾਧ ਦਰਜ ਕੀਤਾ ਗਿਆ ਹੈ।

Related Post