
ਦਹਿਸ਼ਤ ਪਾਉਣ ਵਾਲਾ ਚੀਤਾ ਹੁਣ ਤੱਕ ਦੋ ਪਾਲਤੂ ਕੁੱਤਿਆਂ, ਇਕ ਗਾਂ ਤੇ ਮੱਝ ਨੂੰ ਕਰ ਚੁੱਕਿਆ ਆਪਣੇ ਮੂੰਹ ਦਾ ਨਿਵਾਲਾ ਬਣਾਉ
- by Jasbeer Singh
- August 29, 2024

ਦਹਿਸ਼ਤ ਪਾਉਣ ਵਾਲਾ ਚੀਤਾ ਹੁਣ ਤੱਕ ਦੋ ਪਾਲਤੂ ਕੁੱਤਿਆਂ, ਇਕ ਗਾਂ ਤੇ ਮੱਝ ਨੂੰ ਕਰ ਚੁੱਕਿਆ ਆਪਣੇ ਮੂੰਹ ਦਾ ਨਿਵਾਲਾ ਬਣਾਉਣ ਦੇ ਚੱਕਰ ਵਿਚ ਜ਼ਖਮੀ ਪਟਿਆਲਾ : ਜਿਲਾ ਪਟਿਆਲਾ ਦੇ ਹਲਕਾ ਦਿਹਾਤੀ ਦੇ ਪਿੰਡਾਂ ਅਤੇ ਸ਼ਹਿਰੀ ਵਸੋਂ ਵਾਲੇ ਖੇਤਰਾਂ ਵਿਚ ਪਿਛਲੇ ਕੁਝ ਦਿਨਾਂ ਤੋਂ ਦਹਿਸ਼ਤ ਪਾਉਣ ਵਾਲੇ ਚੀਤੇ ਵਲੋਂ ਹੁਣ ਤੱਕ ਪ੍ਰਾਪਤ ਜਾਣਕਾਰੀ ਮੁਤਾਬਕ ਦੋ ਪਾਲਤੂ ਕੁੱਤਿਆਂ, ਇਕ ਗਾਂ ਤੇ ਮੱਝ ਨੂੰ ਆਪਣੇ ਮੂੰਹ ਦਾ ਨਿਵਾਲਾ ਬਣਾਉਣ ਦੇ ਚੱਕਰ ਵਿਚ ਜ਼ਖ਼ਮੀ ਕੀਤਾ ਜਾ ਚੁੱਕਿਆ ਹੈ ਤੇ ਇਸਦਾ ਖੋਫ ਹਾਲੇ ਵੀ ਬਰਕਰਾਰ ਹੈ, ਜਿਸ ਕਾਰਨ ਲੋਕਾਂ ਚ ਹਾਹਾਕਾਰ ਮਚੀ ਹੋਈ ਹੈ ਬੱਚਿਆਂ ਨੂੰ ਸਕੂਲਾਂ ਵਿਚ ਜਾਣ ਤੋਂ ਡਰ ਲੱਗ ਰਿਹਾ ਹੈ। ਲੋਕਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਚੀਤੇ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ ਤਾਂ ਜ਼ੋ ਲੋਕਾਂ ਦੀ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਾਅ ਹੋ ਸਕੇ । ਚੀਤੇ ਦੇ ਖੋਫ ਕਾਰਨ ਪਿੰਡ ਵਾਸੀਆਂ ਨੇ ਪਿੰਡਾਂ ਚ ਠੀਕਰੀ ਪਹਿਰੇ ਲਗਾਉਣ ਸ਼ੂਰੁ ਕਰ ਦਿੱਤੇ ਹਨ।