post

Jasbeer Singh

(Chief Editor)

National

ਹੈਲੀਪੈਡ ਤੋਂ ਥੋੜ੍ਹੀ ਦੂਰ ਤੇ ਹੀ ਹੈਲੀਕਾਪਟਰ ਦੀ ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ

post-img

ਹੈਲੀਪੈਡ ਤੋਂ ਥੋੜ੍ਹੀ ਦੂਰ ਤੇ ਹੀ ਹੈਲੀਕਾਪਟਰ ਦੀ ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ ਹਿਮਾਚਲ, 7 ਜੂਨ 2025 : ਭਾਰਤ ਦੇਸ਼ ਦੇ ਧਾਰਮਿਕ ਅਸਥਾਨ ਸ੍ਰੀ ਕੇਦਾਰਨਾਥ ਦੇ ਨਾਮ ਨਾਲ ਪ੍ਰਸਿੱਧ ਕੇਦਾਰਨਾਥ ਯਾਤਰਾ ਰੂਟ ਤੇ ਕ੍ਰਿਸ਼ਟਲ ਐਵੀਏਸ਼ਨ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਹੈਲੀਕਾਪਟਰ ਜਿਸਨੇ ਸਿਰਸੀ ਹੈਲੀਪੈਡ ਤੋਂ ਉਡਾਨ ਭਰੀ ਸੀ ਨੂੰ ਤਕਨੀਕੀ ਖਰਾਬੀ ਦੇ ਚਲਦਿਆਂ ਸੜਕ ਤੇ ਹੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ । ਹੈਲੀਕਾਪਟਰ ਹੋਇਆ ਸੀ ਯਾਤਰੂਆਂ ਨੂੰ ਲੈ ਕੇ ਰਵਾਨਾ ਸਿਰਸੀ ਹੈਲੀਪੈਡ ਤੋਂ ਯਾਤਰੂਆਂ ਨੂੰ ਲੈ ਕੇ ਸ੍ਰੀ ਕੇਦਾਰਨਾਥ ਦੀ ਯਾਤਰਾ ਤੇ ਜਾਣ ਲਈ ਉਡੇ ਹੈਲੀਕਾਪਟਰ ਦੇ ਤਕਨੀਕੀ ਖਰਾਬੀ ਦੇ ਚਲਦਿਆਂ ਸੜਕ ਤੇ ਹੀ ਲੈਂਡਿੰਗ ਕਰਵਾਉਣ ਦੇ ਚਲਦਿਆਂ ਸਮੁੱਚੇ ਯਾਤਰੂ ਪੂਰੀ ਤਰ੍ਹਾਂ ਸੁਰੱਖਿਅਤ ਦੱਸੇ ਜਾ ਰਹੇ ਹਨ। ਹੈਲੀਕਾਪਟਰ ਵਿਚ ਪਾਇਲਟ ਸਮੇਤ 7 ਯਾਤਰੂ ਸਵਾਰ ਸਨ। ਹੈਲੀਕਾਪਟਰ ਦੀ ਜਾਂਚ ਲਈ ਤਕਨੀਕੀ ਟੀਮ ਸੱਦੀ ਸ੍ਰੀ ਕੇਦਾਰਨਾਥ ਯਾਤਰਾ ਲਈ ਯਾਤਰੀਆਂ ਨੂੰ ਲੈ ਕੇ ਉਡੇ ਹੈਲੀਕਾਪਟਰ ਦੇ ਸੜਕ ਤੇ ਹੀ ਤਕਨੀਕੀ ਖਰਾਬੀ ਦੇ ਕਾਰਨ ਉਤਾਰਨ ਦਾ ਪਤਾ ਚਲਦਿਆਂ ਹੀ ਜਿ਼ਲਾ ਪ੍ਰਸ਼ਾਸਨ ਅਤੇ ਹਵਾਈ ਸੁਰੱਖਿਆ ਅਧਿਕਾਰੀ ਮੌਕੇ ਤੇ ਪਹੁੰਚੇ ਨਾਲ ਹੀ ਹੈਲੀਕਾਪਟਰ ਦੀ ਜਾਂਚ ਲਈ ਤਕਨੀਕੀ ਮਾਹਿਰਾਂ ਦੀ ਟੀਮ ਨੰੁ ਵੀ ਸੱਦਿਆ ਗਿਆ।ਹੈਲੀਕਾਪਟਰ ਵਿਚ ਆਈ ਇਕੋਦਮ ਤਕਨੀਕੀ ਖਰਾਬੀ ਦੇ ਚਲਦਿਆਂ ਹਾਲ ਦੀ ਘੜੀ ਹੈਲੀਕਾਪਟਰ ਨੂੰ ਉਡਾਣ ਲਈ ਅਯੋਗ ਐਲਾਨ ਦਿੱਤਾ ਗਿਆ ਹੈ ਸੜਕ ਤੋਂ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

Related Post