post

Jasbeer Singh

(Chief Editor)

Patiala News

ਮਾਨਯੋਗ ਅਦਾਲਤ ਨੇ ਕੀਤਾ ਰਮਜੋਤ ਸਿੰਘ ਉਰਫ਼ ਜਯੋਤੀ ਨੂੰ ਬਰੀ

post-img

ਮਾਨਯੋਗ ਅਦਾਲਤ ਨੇ ਕੀਤਾ ਰਮਜੋਤ ਸਿੰਘ ਉਰਫ਼ ਜਯੋਤੀ ਨੂੰ ਬਰੀ ਪਟਿਆਲਾ : ਮਾਨਯੋਗ ਅਦਾਲਤ ਸ੍ਰੀਮਤੀ ਲਖਵਿੰਦਰ ਕੌਰ ਦੁੱਗਲ ਸਪੈਲ ਕੋਰਟ ਪਟਿਆਲਾ ਦੀ ਅਦਾਲਤ ਵੱਲੋਂ ਰਮਜੋਤ ਸਿੰਘ ਉਰਫ ਜਯੋਤੀ ਨੂੰ ਰੇਪ ਅਤੇ ਅਬਡਕਨ ਕੇਸ ਵਿਚੋਂ ਬਰੀ ਕੀਤਾ ਗਿਆ, ਜੋ ਕਿ ਇਕ ਮੁਕੱਦਮਾ ਨੰਬਰ 73 ਮਿਤੀ 23.4.2019 ਅਧੀਨ ਧਾਰਾ 376, 366 ਆਈ. ਪੀ. ਸੀ. ਥਾਣਾ ਪਸਿਆਣਾ, ਪਟਿਆਲਾ ਵਿਖੇ ਰਮਜੋਤ ਸਿੰਘ ਉਰਫ ਜਯੋਤੀ ਦੇ ਖਿਲਾਫ ਦਰਜ ਕੀਤਾ ਗਿਆ ਸੀ, ਜਿਸ ਵਿਚ ਮੁਦਈ ਨੇ ਦੋਸ਼ੀ ਦੇ ਖਿਲਾਫ ਇਹ ਇਲਜਾਮ ਲਗਾਏ ਸੀ ਕਿ ਦੋੀ ਨੇ ਮੁਦਈ ਦੇ ਵੀਜੇ ਦੀ ਕਾਰਵਾਈ ਪੂਰੀ ਕਰਾਉਣ ਲਈ ਉਸ ਦੀ ਗੱਡੀ ਵਿਚ ਬਿਠਾ ਕੇ ਲੈ ਗਿਆ ਅਤੇ ਚੰਡੀਗੜ੍ਹ ਦੇ ਕਿਸੇ ਹੋਟਲ ਵਿਚ ਬੰਦ ਕਰਕੇ ਬੰਦੂਕ ਦਿਖਾ ਕੇ ਉਸ ੱ ਬਲੈਕਮੇਲ ਕੀਤਾ ਅਤੇ ਉਸ ਨੂੰ ਡਰਾ ਧਮਕਾ ਕੇ ਉਸ ਦੀ ਮਰਜੀ ਤੋਂ ਬਿਨਾਂ ਉਸ ਦਾ ਬਲਾਤਕਾਰ ਕੀਤਾ । ਇਸ ਮੁਕੱਦਮੇ ਦੀ ਬਹਿਸ ਦੇ ਦੌਰਾਨ ਮਾਨਯੋਗ ਅਦਾਲਤ ਨੇ ਸੀਨੀਅਰ ਵਕੀਲ ਸੁਮੇਸ਼ ਜੈਨ, ਨਵੀਨ ਤ੍ਰੇਹਣ, ਵੈਭਵ ਜੈਨ ਵਕੀਲ ਸਾਹਿਬਾਨ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਦੋਸ਼ੀ ਰਮਜੋਤ ਸਿੰਘ ਉਰਫ ਜਯੋਤੀ ਨੂੰ ਬਰੀ ਕਰ ਦਿੱਤਾ।

Related Post