post

Admin

(Chief Editor)

National

ਅੱਤਵਾਦੀ ਸੰਗਠਨਾਂ ਨੂੰ ਫੰਡਿੰਗ ਦਾ ਮਾਮਲਾ

post-img

ਅੱਤਵਾਦੀ ਸੰਗਠਨਾਂ ਨੂੰ ਫੰਡਿੰਗ ਦਾ ਮਾਮਲਾ ਨਵੀਂ ਦਿੱਲੀ, 25 ਦਸੰਬਰ 2025 : ਦਿੱਲੀ ਹਾਈ ਕੋਰਟ ਨੇ ਹਿਜਬੁਲ ਮੁਜ਼ਾਹਿਦੀਨ ਦੇ ਮੁਖੀ ਸਈਦ ਸਲਾਹੁਦੀਨ ਦੇ 2 ਬੇਟਿਆਂ ਅਤੇ ਹੋਰਨਾਂ `ਤੇ ਅੱਤਵਾਦੀ ਸੰਗਠਨਾਂ ਨੂੰ ਫੰਡਿੰਗ ਦੇ ਮਾਮਲੇ `ਚ ਲਾਏ ਗਏ ਦੋਸ਼ਾਂ ਨੂੰ ਚੁਣੌਤੀ ਦੇਣ ਵਾਲੀਆਂ ਉਨ੍ਹਾਂ ਦੀਆਂ ਪਟੀਸ਼ਨਾਂ ਨੂੰ ਮੰਗਲਵਾਰ ਨੂੰ ਖਾਰਿਜ ਕਰ ਦਿੱਤਾ । ਮੁਲਜ਼ਮਾਂ ਨੇ 2021 `ਚ ਉਨ੍ਹਾਂ ਦੇ ਖਿਲਾਫ ਦੋਸ਼ ਤੈਅ ਕਰਨ ਸਬੰਧੀ ਹੇਠਲੀ ਅਦਾਲਤ ਦੇ ਹੁਕਮ ਨੂੰ ਚੁਣੌਤੀ ਦਿੱਤੀ ਸੀ। ਹਿਜਬੁਲ ਮੁਖੀ ਸਲਾਹੁਦੀਨ ਦੇ ਬੇਟਿਆਂ ਦੀ ਪਟੀਸ਼ਨ ਖਾਰਿਜ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਅਨੁਸਾਰ, ਇਹ ਮਾਮਲਾ ਪਾਕਿਸਤਾਨ ਮੌਜੂਦ ਅੱਤਵਾਦੀਆਂ ਵੱਲੋਂ ਹਵਾਲਾ ਚੈਨਲਾਂ ਰਾਹੀਂ ਜੰਮੂ-ਕਸ਼ਮੀਰ `ਚ ਪੈਸਾ ਟਰਾਂਸਫਰ ਕਰਨ ਨਾਲ ਸਬੰਧਤ ਹੈ, ਜਿਸ ਦਾ ਮਕਸਦ ਜੰਮੂ-ਕਸ਼ਮੀਰ `ਚ ਵੱਖਵਾਦੀ ਅਤੇ ਅੱਤਵਾਦੀ ਸਰਗਰਮੀਆਂ ਨੂੰ ਉਤਸ਼ਾਹ ਦੇਣਾ ਅਤੇ ਉਨ੍ਹਾਂ ਨੂੰ ਫੰਡ ਮੁਹੱਈਆ ਕਰਨਾ ਸੀ। ਸਲਾਹੁਦੀਨ ਦੇ ਬੇਟੇ ਸ਼ਾਹਿਦ ਯੂਸੁਫ ਨੂੰ ਅਕਤੂਬਰ 2017 `ਚ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਕਿ ਉਸ ਦੇ ਦੂਜੇ ਬੇਟੇ ਸਈਦ ਅਹਿਮਦ ਸ਼ਕੀਲ ਨੂੰ 30 ਅਗਸਤ 2018 ਨੂੰ ਐੱਨ. ਆਈ. ਏ. ਨੇ ਸ੍ਰੀਨਗਰ ਸਥਿਤ ਉਸ ਦੇ ਘਰ `ਚੋਂ ਗ੍ਰਿਫਤਾਰ ਕੀਤਾ ਸੀ।

Related Post

Instagram