post

Jasbeer Singh

(Chief Editor)

Patiala News

ਜਿਮਖਾਨਾ ਕਲੱਬ ਦੀ ਨਵੀਂ ਮੈਨੇਜਮੈਂਟ ਨੇ ਮਨਾਇਆ ਲੋਹੜੀ ਦਾ ਤਿਉਹਾਰ

post-img

ਜਿਮਖਾਨਾ ਕਲੱਬ ਦੀ ਨਵੀਂ ਮੈਨੇਜਮੈਂਟ ਨੇ ਮਨਾਇਆ ਲੋਹੜੀ ਦਾ ਤਿਉਹਾਰ ਮੈਂਬਰਾਂ ਨੇ ਗੀਤ ਸੰਗੀਤ ਅਤੇ ਸਵਾਦਿਸ਼ਟ ਵਿਅੰਜਨਾਂ ਦਾ ਚੱਖਿਆ ਸਵਾਦ ਪਟਿਆਲਾ, 13 ਜਨਵਰੀ 2026 : ਜਿਮਖਾਨਾ ਕਲੱਬ ਦੇ ਪ੍ਰਧਾਨ ਐਡ. ਸ਼ੇਰਬੀਰ ਸਿੰਘ, ਸਕੱਤਰ ਹਰਪ੍ਰੀਤ ਸੰਧੂ ਅਤੇ ਕਲੱਬ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਲੋਹੜੀ ਦਾ ਤਿਉਹਾਰ ਬਹੁਤ ਹੀ ਧੂਮ- ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੇਅਰ ਕੁੰਦਨ ਗੋਗੀਆ, ਬੀਬਾ ਜੈ ਇੰਦਰ ਕੌਰ, ਸੰਦੀਪ ਮਾਨ ਡਾਇਰੈਕਟਰ ਇਨਾਇਤ ਗਰੁੱਪ ਅਤੇ ਕਲੱਬ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਮਹਿਫਿਲ ਦੀ ਰੌਣਕ ਨੂੰ ਵਧਾਇਆ। ਇਸ ਮੌਕੇ ਲੋਹੜੀ ਜਲਾਉਣ ਦੀ ਰਸਮ ਨੂੰ ਅਦਾ ਕੀਤਾ ਗਿਆ ਅਤੇ ਮੈਂਬਰਾਂ ਵਿੱਚ ਗੱਚਕ ਮੂੰਗਫਲੀ ਅਤੇ ਰਿਉੜੀਆਂ ਵੰਡ ਕੇ ਇੱਕ ਦੂਜੇ ਨੂੰ ਇਸ ਪਵਿੱਤਰ ਤਿਊਹਾਰ ਦੀ ਵਧਾਈ ਦਿੱਤੀ ਗਈ। ਇਸ ਮੌਕੇ ਪੰਜਾਬੀ ਗਾਇਕ ਜੋੜੀ ਲੋਪੋਕੇ ਬ੍ਰਦਰਸ ਵੱਲੋਂ ਗੀਤ ਸੰਗੀਤ ਦੀ ਮਹਿਫਿਲ ਸਜਾ ਕੇ ਆਏ ਹੋਏ ਕਲੱਬ ਮੈਂਬਰਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ। ਕਲੱਬ ਮੈਂਬਰਾਂ ਨੇ ਵੀ ਨੱਚ ਗਾ ਕੇ ਅਤੇ ਸਵਾਦਿਸ਼ਟ ਵਿਅੰਜਨਾਂ ਦਾ ਸਵਾਦ ਚੱਖ ਕੇ ਲੋਹੜੀ ਦੇ ਤਿਉਹਾਰ ਨੂੰ ਬੜੀ ਹੀ ਧੂਮਧਾਮ ਨਾਲ ਮਨਾਇਆ ਅਤੇ ਇੱਕ ਦੂਜੇ ਨੂੰ ਵਧਾਈ ਦੇ ਕੇ ਜਸ਼ਨ ਨੂੰ ਮਨਾਇਆ। ਇਸ ਮੌਕੇ ਐਮ.ਐਮ ਸਿਆਲ ਮੀਤ ਪ੍ਰਧਾਨ, ਰੋਹਿਤ ਗੁਪਤਾ ਜੁਆਇੰਟ ਸਕੱਤਰ, ਮੋਹਿਤ ਢੋਡੀ ਖਜਾਨਚੀ, ਆਸ਼ੀਸ਼ ਜੈਨ ਦੀਪਕ ਡਕਾਲਾ, ਡਾ. ਕੇ.ਐਸ ਗਰੋਵਰ, ਰਾਹੁਲ ਮਹਿਤਾ, ਇੰਜੀ. ਪਰਮਜੀਤ ਗੋਇਲ, ਇੰਜੀ. ਵਿਸ਼ਾਲ ਸਿੰਗਲਾ ਅਤੇ ਸਾਹਿਲ ਖੰਨਾ ਸਾਰੇ ਹੀ ਐਗਜੀਕਿਊਟਿਵ ਮੈਂਬਰ ਮੌਕੇ ਤੇ ਹਾਜ਼ਰ ਸਨ।

Related Post

Instagram