post

Jasbeer Singh

(Chief Editor)

Patiala News

ਡਾਇਰੀਆ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਹਰੀ ਝੰਡੀ ਦੇ ਕੇ ਰਿਕਸ਼ਿਆ ਨੂੰ ਕੀਤਾ ਰਵਾਨਾ

post-img

ਡਾਇਰੀਆ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਹਰੀ ਝੰਡੀ ਦੇ ਕੇ ਰਿਕਸ਼ਿਆ ਨੂੰ ਕੀਤਾ ਰਵਾਨਾ ਪਟਿਆਲਾ 25 ਜੁਲਾਈ ( ) ਮਾਨਯੋਗ ਸਿਹਤ ਮੰਤਰੀ ਪੰਜਾਬ ਡਾ ਬਲਬੀਰ ਸਿੰਘ ਜੀ ਦੇ ਆਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਸੰਜੇ ਗੋਇਲ ਵਲੋ ਡਾਇਰੀਆ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕਤਾ ਪ੍ਰਦਾਨ ਕਰਨ ਲਈ ਅੱਜ ਸਿਵਲ ਸਰਜਨ ਦਫਤਰ ਤੋਂ ਰਿਕਸ਼ਿਆ ਨੂੰ ਹਰੀ ਝੰਡੀ ਦੇ ਕੇ ਸ਼ਹਿਰੀ ਅਤੇ ਸਲੱਮ ਖੇਤਰ ਵੱਲ ਰਵਾਨਾ ਕੀਤਾ ਗਿਆ ।ਇਸ ਮੋਕੇ ਉਨਾਂ ਕਿਹਾ ਕਿ ਹਾਈ ਰਿਸਕ ਏਰੀਏ ਵੱਲ ਜਿਵੇਂ ਪਟਿਆਲਾ ਸ਼ਹਿਰੀ ਸੰਜੇ ਕਲੋਨੀ,ਜੈਜੀ ਕਲੋਨੀ,ਮਾਰਕਲ ਕਲੋਨੀ,ਸਿਕਲੀਗਰ ਬਸਤੀ,ਭਾਰਤ ਨਗਰ ਨਾਭਾ ਰੋਡ ,ਬਡੂੂੰਗਰ,ਮਥੁਰਾ ਕਲੋਨੀ,ਬਾਬੂ ਸਿੰਘ ਕਲੋਨੀ,ਪਟਿਆਲਾ ਦਿਹਾਤੀ ਵਿੱਚ ਇੰਦਰਾ ਕਲੋਨੀ ,ਅਬਚਲ ਨਗਰ,ਭਾਰਤ ਨਗਰ ਨਜਦੀਕ ਡੀ.ਸੀ.ਡਬਲਿਯੂ ,ਤਫਜਲਪੁਰਾ ,ਪੁਰਾਣਾ ਬਿਸ਼ਨ ਨਗਰ,ਮੁਸਲਿਮ ਕਲੋਨੀ,ਹੀਰਾ ਬਾਗ,ਨਿਯੂ ਯਾਦਵਿੰਦਰਾ ਕਲੋਨੀ,ਅਲੀਪੁਰ ਅਰਾਈਆਂ ਵਿੱਚ ਵਿਸ਼ੇਸ਼ ਤੋਰ ਤੇ ਮੁਨਾਦੀ ਕਰਵਾਈ ਜਾਵੇਗੀ ।ਇਸ ਮੋਕੇ ਉਹਨਾਂ ਨਾਲ ਸਹਾਇਕ ਸਿਵਲ ਸਰਜਨ ਡਾ. ਰਚਨਾ ,ਜਿਲਾ ਟੀਕਾਕਰਨ ਅਫਸਰ ਡਾ.ਗੁਰਪ੍ਰੀਤ ਕੌਰ ,ਸੀਨੀਅਰ ਮੈਡੀਕਲ ਅਫਸਰ ਡਾ. ਵੀਨੂ ਗੋਇਲ ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮਿਤ ਸਿੰਘ,ਜਿਲਾ ਪ੍ਰੋਗਰਾਮ ਮੈਨੇਜਰ ਰਿਤਿਕਾ ,ਜਿਲਾ ਮਾਸ ਮੀਡੀਆ ਅਫਸਰ ਕੁਲਵੀਰ ਕੌਰ,ਜਿਲਾ ਬੀ.ਸੀ.ਸੀ ਕੁਆਰਡੀਨੇਟਰ ਜਸਵੀਰ ਕੌਰ,ਐਸ.ਆਈ ਰਣ ਸਿੰਘ ਮੋਜੂਦ ਸਨ। ਸਿਵਲ ਸਰਜਨ ਡਾ. ਸੰਜੇ ਗੋਇਲ ਨੇਂ ਦੱਸਿਆ ਕਿ ਅੱਜ ਦੇ ਘਰ ਘਰ ਸਰਵੇ ਦੌਰਾਨ ਡਾਇਰੀਆ ਪ੍ਰਭਾਵਤ ਇਲਾਕੇ ਵਿਚ ਸਿਹਤ ਵਿਭਾਗ ਦੀਆਂ ਮੈਡੀਕਲ ਟੀਮਾਂ ਜਿਹਨਾਂ ਵਿੱਚ ਮੇਲ , ਫੀਮੇਲ ਮਲਟੀਪਰਪਜ਼ ਹੈਲਥ ਵਰਕਰ ਅਤੇ ਆਸ਼ਾ ਵਰਕਰ ਸ਼ਾਮਲ ਹਨ, ਜਿਹਨਾਂ ਵੱਲੋ ਘਰ ਘਰ ਜਾ ਕੇ ਸਰਵੇ ਕਰਕੇ ਲੋਕਾਂ ਨੂੰ ਬਿਮਾਰੀ ਤੋਂ ਬਚਾਅ ਲਈ ਘਰ ਅਤੇ ਆਲੇ ਦੁਆਲੇ ਦੀ ਸਾਫ ਸਫਾਈ ਦਾ ਖਾਸ ਧਿਆਨ ਰੱਖਣ, ਹੱਥਾਂ ਨੁੰ ਵਾਰ ਵਾਰ ਧੋਣ, ਪਾਣੀ ਉਬਾਲ ਕੇ ਠੰਡਾ ਕਰਕੇ ਪੀਣ, ਖਾਣ ਪੀਣ ਵਾਲੀਆਂ ਚੀਜਾਂ ਨੂੰ ਢੱਕ ਕੇ ਰੱਖਣ ,ਜਿਆਦਾ ਪੱਕੇ ਅਤੇ ਕੱਟੇ ਹੋਏ ਫਲਾਂ ਅਤੇ ਸਬਜੀਆਂ ਤੋਂ ਪ੍ਰਹੇਜ,ਸਬੰਧੀ ਜਾਗਰੂਕ ਕਰਨ ਦੇ ਨਾਲ ਨਾਲ ਟੱਟੀਆਂ, ਉਲਟੀਆਂ ਅਤੇ ਬੁਖਾਰ ਵਾਲੇ ਕੇਸਾਂ ਦੀ ਸ਼ਿਕਾਇਤ ਵਾਲੇ ਮਰੀਜਾਂ ਨੂੰ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਜਿਵੇਂ ਕਿ ਤ੍ਰਿਪੜੀ,ਆਮ ਆਦਮੀ ਕਲੀਨਿਕ ਦੁੱਖ ਨਿਵਾਰਣ,ਝਿਲ,ਉਪਕਾਰ ਨਗਰ, ਆਦਿ ਵਿੱਚ ਜਾ ਕੇ ਆਪਣੀ ਸਿਹਤ ਦੀ ਜਾਂਚ ਕਰਵਾਉਣ ਲਈ ਕਿਹਾ ਜਾ ਰਿਹਾ ਹੈ । ਜੇਕਰ ਪਾਣੀ ਗੰਧਲਾ ਆ ਰਿਹਾ ਹੈ ਤਾਂ ਤੁਰੰਤ ਇਸ ਸਬੰਧੀ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਦੱਸਿਆ ਜਾਵੇ ।ਲੋਕਾਂ ਨੂੰ ੳ.ਆਰ.ਐਸ ਪੈਕਟਾ ਦੀ ਵੰਡ ਕਰਨ ਦੇ ਨਾਲ ਹੀ ਪੀਣ ਵਾਲੇ ਪਾਣੀ ਨੂੰ ਸ਼ੁੱਧ ਕਰਕੇ ਪੀਣ ਯੋਗ ਬਣਾਉਣ ਲਈ ਕਲੋਰੀਨ ਗੋਲੀਆ ਦੀ ਵੰਡ ਵੀ ਕੀਤੀ ਜਾ ਰਹੀ ਹੈ ।ਪ੍ਰਭਾਵਿਤ ਏਰੀਏ ਵਿੱਚ ਜਾਗਰੂਕਤਾ ਪ੍ਰਦਾਨ ਕਰਨ ਲਈ ਪੈਫਲਟ ਦੀ ਵੰਡ ਕੀਤੀ ਜਾ ਰਹੀ ਹੈ । ਉਹਨਾਂ ਦੱਸਿਆ ਕਿ ਇਲਾਕੇ ਵਿਚੋ 18 ਪਾਣੀ ਦੇ ਸੈਂਪਲ ਲਏ ਗਏ ਹਨ,ਜਿਹਨਾਂ ਨੁੰ ਜਾਂਚ ਲਈ ਖਰੜ ਲੈਬ ਵਿਚ ਭੇਜਿਆ ਜਾ ਰਿਹਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਿਮਾਰੀ ਤੋਂ ਘਬਰਾਉਣ ਦੀ ਲੋੜ ਨਹੀ ਬਲਕਿ ਇਹਤਿਆਤ ਵਰਤਣ ਦੀ ਜਰੂਰਤ ਹੈ। ਉਹਨਾਂ ਕਿਹਾ ਕਿ ਕਿਸੇ ਕਿਸਮ ਦਾ ਬੁਖਾਰ ਜਾਂ ਉਲਟੀਆ ਟੱਟੀਆਂ ਦੀ ਸ਼ਿਕਾਇਤ ਹੋਣ ਤੇਂ ਤੁਰੰਤ ਨਜਦੀਕ ਸਰਕਾਰੀ ਹਸਪਤਾਲ ਵਿੱਚ ਪਹੰੁਚ ਕੇ ਦਵਾਈ ਲੈਣੀ ਯਕੀਨੀ ਬਣਾਈ ਜਾਵੇ ।

Related Post