post

Jasbeer Singh

(Chief Editor)

National

ਗੋਰਖਪੁਰ `ਚ 9ਵੀਂ ਜਮਾਤ ਦਾ ਵਿਦਿਆਰਥੀ ਆਪਣੀ ਚਾਚੀ ਨਾਲ ਭੱਜਿਆ

post-img

ਗੋਰਖਪੁਰ `ਚ 9ਵੀਂ ਜਮਾਤ ਦਾ ਵਿਦਿਆਰਥੀ ਆਪਣੀ ਚਾਚੀ ਨਾਲ ਭੱਜਿਆ ਗੋਰਖਪੁਰ, 11 ਫਰਵਰੀ 2026 : ਭਾਰਤ ਦੇ਼ ਦੇ ਸ਼ਹਿਰ ਗੋਰਖਪੁਰ ਵਿਖੇ ਇਕ 9ਵੀਂ ਜਮਾਤ ਵਿਚ ਪੜ੍ਹਨ ਵਾਲੇ ਇਕ ਵਿਦਿਆਰਥੀ ਦੇ ਆਪਣੀ ਹੀ ਚਾਚੀ ਨਾਲ ਭੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿੰਨੇ ਸਾਲਾਂ ਦੀ ਸੀ ਚਾਚੀ ਮਿਲੀ ਜਾਣਕਾਰੀ ਅਨੁਸਾਰ ਗੋਰਖਪੁਰ ਸ਼ਹਿਰ ਵਿਖੇ ਜੋ ਇਕ 9ਵੀਂ ਜਮਾਤ ਦੇ ਵਿਦਿਆਰਥੀ ਵਲੋਂ ਆਪਣੀ ਹੀ 35 ਸਾਲਾ ਚਾਚੀ ਨਾਲ ਭੱਜਣ ਦਾ ਮਾਮਲਾ ਸਾਹਮਣੇ ਆਇਆ ਹੈ ਵਲੋਂ ਕੀਤੀ ਗਈ ਇਸ ਸ਼ਰਮਨਾਕ ਹਰਕਤ ਕਾਰਨ ਪੂਰਾ ਪਰਿਵਾਰ ਜਿਥੇ ਹੈਰਾਨ ਸੀ, ਉਥੇ ਘਟਨਾਕ੍ਰਮ ਦੇ 10 ਦਿਨਾਂ ਤੱਕ ਦੋਹਾਂ ਨੂੰ ਪੁਲਸ ਨੂੰ ਸੂਚਨਾ ਦੇਣ ਤੋਂ ਬਾਅਦ ਲੱਭਦਾ ਰਿਹਾ। ਪੁਲਸ ਨੇ ਕੀਤਾ ਦੋਹਾਂ ਨੂੰ ਪਰਿਵਾਰਕ ਮੈਂਬਰਾਂ ਹਵਾਲੇ ਪ੍ਰਾਪਤ ਸੂਚਨਾ ਮੁਤਾਬਕ ਲੋਕੇਸ਼ਨ ਮਿਲਣ `ਤੇ ਪੁਲਸ ਨੇ ਭਤੀਜੇ ਨੂੰ ਚਾਚੀ ਸਮੇਤ ਫੜ ਲਿਆ ਤੇ ਥਾਣੇ ਲਿਆ ਕੇ ਘਰਦਿਆਂ ਨੂੰ ਸੂਚਨਾ ਦਿੱਤੀ ਗਈ। ਲੱਗਭਗ ਇੱਕ ਘੰਟੇ ਤੱਕ ਪੰਚਾਇਤ ਚੱਲਣ ਤੋਂ ਬਾਅਦ ਲੋਕ-ਲਾਜ ਦੇ ਡਰੋਂ ਪਰਿਵਾਰਕ ਮੈਂਬਰ ਦੋਵਾਂ ਨੂੰ ਸਮਝਾ ਕੇ ਘਰ ਲੈ ਗਏ । ਇਸ ਘਟਨਾ ਤੋਂ ਬਾਅਦ ਇਲਾਕੇ `ਚ ਨਾਬਾਲਗ ਭਤੀਜੇ ਅਤੇ ਚਾਚੀ ਦੀ ਪ੍ਰੇਮ ਕਹਾਣੀ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਹੋ ਰਹੀਆਂ ਹਨ । ਕਦੋਂ ਦੀ ਹੈ ਘਟਨਾ ਲੋਕਾਂ ਦਾ ਕਹਿਣਾ ਹੈ ਕਿ ਇਸ ਉਮਰ `ਚ ਅਜਿਹੀ ਦੀਵਾਨਗੀ ਕਦੇ ਨਹੀਂ ਦੇਖੀ। ਘਟਨਾ ਪੀਪੀਗੰਜ ਥਾਣਾ ਖੇਤਰ ਦੀ ਹੈ। 26 ਜਨਵਰੀ ਨੂੰ ਦੁਪਹਿਰ `ਚ ਅਚਾਨਕ 9ਵੀਂ ਦਾ ਵਿਦਿਆਰਥੀ ਅਤੇ ਉਸਦੀ ਚਾਚੀ ਘਰੋਂ ਗਾਇਬ ਹੋ ਗਏ। ਇਸ ਦੇ ਬਾਅਦ ਘਰਦਿਆਂ ਨੇ ਉਨ੍ਹਾਂ ਨੂੰ ਲੱਭਣਾ ਸ਼ੁਰੂ ਕੀਤਾ। ਕਿਤੇ ਪਤਾ ਨਹੀਂ ਲੱਗਣ `ਤੇ ਪੀਪੀਗੰਜ ਥਾਣੇ `ਚ ਜਾ ਕੇ ਰਿਪੋਰਟ ਦਰਜ ਕਰਵਾਈ ।

Related Post

Instagram