post

Jasbeer Singh

(Chief Editor)

Sports

‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-3 ਤਹਿਤ 16 ਤੋਂ 21 ਨਵੰਬਰ ਤੱਕ ਹੋਣ ਵਾਲੇ ਰਾਜ ਪੱਧਰੀ ਖੇਡ ਮੁਕਾਬਲਿਆਂ ਦੀ ਸਮਾਂ-ਸਾਰ

post-img

‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-3 ਤਹਿਤ 16 ਤੋਂ 21 ਨਵੰਬਰ ਤੱਕ ਹੋਣ ਵਾਲੇ ਰਾਜ ਪੱਧਰੀ ਖੇਡ ਮੁਕਾਬਲਿਆਂ ਦੀ ਸਮਾਂ-ਸਾਰਣੀ ਜਾਰੀ ਸੰਗਰੂਰ, 13 ਨਵੰਬਰ : ਸੂਬੇ ਵਿੱਚ ਖੇਡ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ 3 ਤਹਿਤ ਜ਼ਿਲ੍ਹਾ ਸੰਗਰੂਰ ਵਿਖੇ 16 ਤੋਂ 21 ਨਵੰਬਰ ਤੱਕ ਕਰਵਾਏ ਜਾ ਰਹੇ ਰਾਜ ਪੱਧਰੀ ਖੇਡ ਮੁਕਾਬਲਿਆਂ ਦੀ ਸਮਾਂ ਸਾਰਣੀ ਜਾਰੀ ਕੀਤੀ ਗਈ ਹੈ । ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਦੀਆਂ ਹਦਾਇਤਾਂ ਤਹਿਤ ਇਹ ਪ੍ਰਗਟਾਵਾ ਜ਼ਿਲ੍ਹਾ ਖੇਡ ਅਫਸਰ ਸੰਗਰੂਰ ਨਵਦੀਪ ਸਿੰਘ ਨੇ ਕੀਤਾ । ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਮਿਤੀ 16 ਨਵੰਬਰ ਤੋਂ 21 ਨਵੰਬਰ ਤੱਕ ਸ਼ਹੀਦ ਬਚਨ ਸਿੰਘ ਖੇਡ ਸਟੇਡੀਅਮ ਦਿੜ੍ਹਬਾ ਵਿਖੇ ਨੈਸ਼ਨਲ ਸਟਾਈਲ ਕਬੱਡੀ ਦੇ ਮੁਕਾਬਲੇ ਕਰਵਾਏ ਜਾਣਗੇ । ਉਨ੍ਹਾਂ ਦੱਸਿਆ ਕਿ ਲੜਕੀਆਂ ਦੇ ਉਮਰ ਵਰਗ ਅੰ-14,17,21,21-30 ਅਤੇ 31-40 ਤੱਕ ਦੇ ਮੁਕਾਬਲੇ 16 ਤੋਂ 18 ਨਵੰਬਰ ਤੱਕ ਅਤੇ ਲੜਕਿਆਂ ਦੇ ਉਮਰ ਵਰਗ ਅੰ-14,17,21,21-30 ਅਤੇ 31-40 ਤੱਕ ਦੇ ਨੈਸ਼ਨਲ ਸਟਾਇਲ ਕਬੱਡੀ ਦੇ ਮੁਕਾਬਲੇ 19 ਤੋਂ 21 ਨਵੰਬਰ ਤੱਕ ਕਰਵਾਏ ਜਾਣਗੇ । ਉਨ੍ਹਾਂ ਕਿਹਾ ਕਿ ਲੜਕੀਆਂ ਦੇ ਬਾਡੀ ਵੇਟ ਇੱਥੇ ਮਿਤੀ 15-11-2024 ਨੂੰ ਦੁਪਹਿਰ 2:00 ਵਜੇ ਤੋਂ ਬਾਅਦ ਕਰਵਾਏ ਜਾਣਗੇ ਅਤੇ ਲੜਕਿਆਂ ਦੇ ਬਾਡੀ ਵੇਟ ਮਿਤੀ 18-11-2023 ਨੂੰ ਦੁਪਹਿਰ 2:00 ਵਜੇ ਤੋਂ ਬਾਅਦ ਕਰਵਾਏ ਜਾਣਗੇ । ਜ਼ਿਲ੍ਹਾ ਖੇਡ ਅਫਸਰ ਨਵਦੀਪ ਸਿੰਘ ਨੇ ਦੱਸਿਆ ਕਿ ਰੋਲਰ ਸਕੇਟਿੰਗ ਦੇ ਸਪੀਡ (ਕੁਆਰਡਜ਼/ਇੰਨਲਾਈਨ) ਵਿੱਚ ਉਮਰ ਵਰਗ ਅੰ-14,17,21 ਅਤੇ 21-30 ਤੱਕ ਦੇ ਲੜਕੇ/ਲੜਕੀਆਂ ਦੇ ਖੇਡ ਮੁਕਾਬਲੇ ਪੁਲਿਸ ਲਾਈਨ ਸੰਗਰੂਰ ਵਿਖੇ 18 ਤੋਂ 20 ਨਵੰਬਰ ਤੱਕ ਹੋਣਗੇ । ਉਨ੍ਹਾਂ ਕਿਹਾ ਕਿ ਰੋਲਰ ਹਾਕੀ ਕੁਆਰਡ ਵਿੱਤ ਉਮਰ ਵਰਗ ਅੰ-14 ਤੇ 17 ਲੜਕੇ/ਲੜਕੀਆਂ ਦੇ ਮੁਕਾਬਲੇ ਮਿਤੀ 18 ਤੋਂ 20 ਨਵੰਬਰ ਤੱਕ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿਖੇ ਹੋਣਗੇ । ਉਨ੍ਹਾਂ ਕਿਹਾ ਕਿ ਸਪੀਡ ਸਕੇਟਿੰਗ ਲਈ ਚੈਸਟ ਨੰਬਰ ਮਿਤੀ 17 ਨਵੰਬਰ ਨੂੰ ਸ਼ਾਮ 4:00 ਵਜੇ ਦਿੱਤੇ ਜਾਣਗੇ ਜੋ ਕਿ ਮਿਤੀ: 18 ਨਵੰਬਰ ਤੋਂ 20 ਨਵੰਬਰ ਤੱਕ ਪੁਲਿਸ ਲਾਈਨ, ਸੰਗਰੂਰ ਵਿਖੇ ਕਰਵਾਈ ਜਾਵੇਗੀ । ਉਨ੍ਹਾਂ ਕਿਹਾ ਕਿ ਰੋਲਰ ਹਾਕੀ ਮਿਤੀ: 19-11-2024 ਅਤੇ 20-11-2024 ਤੱਕ ਵਾਰ ਹੀਰੋਜ਼ ਸਟੇਡੀਅਮ, ਸੰਗਰੂਰ ਵਿਖੇ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਰੋਡ ਰੇਸ ਮਿਤੀ 20 ਨਵੰਬਰ ਨੂੰ ਸਵੇਰੇ 6:30 ਵਜੇ ਸਲਿੱਪ ਰੋਡ ਨੇੜੇ ਫੱਗੂਵਾਲਾ, ਭਾਰਤ ਮਾਲਾ ਐਕਸਪ੍ਰੈਸ ਹਾਈਵੇ ਵਿਖੇ ਕਰਵਾਈ ਜਾਵੇਗੀ । ਨਵਦੀਪ ਸਿੰਘ ਨੇ ਦੱਸਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਧਰਮਸ਼ਾਲਾ ਸੁਨਾਮ ਵਿਖੇ ਵੇਟ ਲਿਫਟਿੰਗ ਦੇ ਉਮਰ ਵਰਗ ਅੰ-14,17 (ਲੜਕੇ/ਲੜਕੀਆਂ) ਦੇ ਮੁਕਾਬਲੇ ਮਿਤੀ 16 ਤੋਂ 18 ਨਵੰਬਰ ਅਤੇ ਉਮਰ ਵਰਗ ਅੰ-21, 21-30 ਅਤੇ 31 ਤੋਂ 40 (ਮੈਨ/ਵੂਮੈਨ) ਦੇ ਮੁਕਾਬਲੇ 19 ਤੋਂ 21 ਨਵੰਬਰ ਤੱਕ ਹੋਣਗੇ। ਉਨ੍ਹਾਂ ਦੱਸਿਆ ਕਿ ਅੰ-14,17 (ਲੜਕੇ/ਲੜਕੀਆਂ) ਦੇ ਬਾਡੀ ਵੇਟ 15 ਨਵੰਬਰ ਨੂੰ ਦੁਪਹਿਰ 2:00 ਵਜੇ ਤੋਂ ਬਾਅਦ ਸ਼ੁਰੂ ਹੋਣਗੇ ਅਤੇ ਅੰ-21, 21-30 ਅਤੇ 31 ਤੋਂ 40 (ਮੈਨ/ਵੂਮੈਨ) ਦੇ ਬਾਡੀ ਵੇਟ 18 ਨਵੰਬਰ ਨੂੰ ਦੁਪਹਿਰ 2:00 ਵਜੇ ਤੋਂ ਬਾਅਦ ਲਏ ਜਾਣਗੇ । ਜ਼ਿਲ੍ਹਾ ਖੇਡ ਅਫ਼ਸਰ ਨੇ ਕਿਹਾ ਕਿ ਵੁਸ਼ੂ ਖੇਡਾਂ ਦੇ ਮੁਕਾਬਲੇ ਸਥਾਨਕ ਵਾਰ ਹੀਰੋਜ਼ ਸਟੇਡੀਅਮ ਵਿੱਚ ਉਮਰ ਵਰਗ ਅੰ-14,17,21,21-30 ਅਤੇ 31-40 ਤੱਕ (ਲੜਕੀਆਂ) ਦੇ ਮੁਕਾਬਲੇ 16 ਤੋਂ 17 ਨਵੰਬਰ ਤੱਕ ਅਤੇ ਅੰ-14,17,21,21-30 ਅਤੇ 31-40 ਤੱਕ (ਲੜਕੇ) ਦੇ ਮੁਕਾਬਲੇ 19 ਤੋਂ 20 ਨਵੰਬਰ ਤੱਕ ਹੋਣਗੇ । ਉਨ੍ਹਾਂ ਕਿਹਾ ਕਿ ਵੁਸ਼ੂ ਲਈ ਲੜਕੀਆਂ ਦੇ ਬਾਡੀ ਵੇਟ 15 ਨਵੰਬਰ ਨੂੰ ਦੁਪਹਿਰ 2:00 ਵਜੇ ਤੋਂ ਬਾਅਦ ਅਤੇ ਲੜਕਿਆਂ ਦੇ ਬਾਡੀ ਵੇਟ 18 ਨਵੰਬਰ ਨੂੰ ਦੁਪਹਿਰ 2:00 ਵਜੇ ਤੋਂ ਬਾਅਦ ਲਏ ਜਾਣਗੇ ।

Related Post