ਮਿਸ਼ੀਗਨ ਵਿਚ ਯਹੂਦੀ ਪ੍ਰਾਰਥਨਾ ਸਥਾਨ ਤੇ ਗੋਲੀਬਾਰੀ ਕਰਨ ਵਾਲਾ ਖੁਦ ਵੀ ਢੇਰ
- by Jasbeer Singh
- March 13, 2026
ਮਿਸ਼ੀਗਨ ਵਿਚ ਯਹੂਦੀ ਪ੍ਰਾਰਥਨਾ ਸਥਾਨ ਤੇ ਗੋਲੀਬਾਰੀ ਕਰਨ ਵਾਲਾ ਖੁਦ ਵੀ ਢੇਰ ਅਮਰੀਕਾ, 13 ਮਾਰਚ 2026 : ਅਮਰੀਕਾ ਦੇਸ਼ ਦੇ ਸ਼ਹਿਰ ਮਿਸ਼ੀਗਨ ਵਿਖੇ ਇਕ ਯਹੂਦੀ ਪ੍ਰਾਰਥਨਾ ਸਥਾਨ ਤੇ ਹਮਲਾ ਕਰਨ ਤੋਂ ਬਾਅਦ ਹਮਲਾਵਰ ਦੇ ਖੁਦ ਦੇ ਵੀ ਮਾਰੇ ਜਾਣ ਦਾ ਪਤਾ ਚੱਲਿਆ ਹੈ । ਕੀ ਨਾਮ ਯਹੂਦੀ ਪ੍ਰਾਰਥਨਾ ਅਸਥਾਨ ਦਾ ਜਿਥੇ ਹਮਲਾ ਹੋਇਆ ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਦੇ ਮਿਸ਼ੀਗਨ ਵਿਖੇ ਜੋ ਇਕ ਵਿਅਕਤੀ ਵਲੋਂ ਯਹੂਦੀ ਪ੍ਰਾਰਥਨਾ ਅਸਥਾਨ ਤੇ ਪਹਿਲਾਂ ਵਾਹਨ ਨਾਲ ਟੱਕਰ ਮਾਰੀ ਗਈ ਅਤੇ ਫਿਰ ਗੋਲੀਬਾਰੀ ਕੀਤੀ ਵਾਲੇ ਘਟਨਾਕ੍ਰਮ ਵਿਚ ਹਮਲਾਵਾਰ ਖੁਦ ਵੀ ਮੌਤ ਦੇ ਘਾਟ ਉਤਰ ਗਿਆ ਹੈ। ਜਿਸ ਸਥਾਨ ਦੇ ਹਮਲਾ ਕੀਤਾ ਗਿਆ ਹੈ ਉਹ ਇੱਕ ਯਹੂਦੀ ਪ੍ਰਾਰਥਨਾ ਸਥਾਨ `ਟੈਂਪਲ ਇਜ਼ਰਾਈਲ ਸਿਨਾਗੌਗ` ਹੈ ਜੋ ਕਿ ਵੈਸਟ ਬਲੂਮਫੀਲਡ ਟਾਊਨਸਿ਼ਪ ਵਿੱਚ ਵਾਪਰੀ ਹੈ। ਉਕਤ ਘਟਨਾ ਨੂੰ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਇਸ ਨੂੰ ਇੱਕ ਗੰਭੀਰ ਸੁਰੱਖਿਆ ਸਥਿਤੀ ਕਰਾਰ ਦਿੱਤਾ ਹੈ। ਕੀ ਦੱਸਿਆ ਸੰਘੀ ਜਾਂਚ ਏਜੰਸੀ ਦੇ ਡਾਇਰੈਕਟਰ ਨੇ ਅਮਰੀਕੀ ਸੰਘੀ ਜਾਂਚ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫ. ਬੀ. ਆਈ.) ਦੇ ਡਾਇਰੈਕਟਰ ਕੈਸ਼ ਪਟੇਲ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਕਿ ਐਫ. ਬੀ. ਆਈ. ਦੀ ਡੇਟ੍ਰੋਇਟ ਫੀਲਡ ਆਫਿਸ ਦੀ ਟੀਮ ਮੌਕੇ `ਤੇ ਪਹੁੰਚ ਕੇ ਸਥਾਨਕ ਅਧਿਕਾਰੀਆਂ ਦੀ ਸਹਾਇਤਾ ਕਰ ਰਹੀ ਹੈ । ਮੌਕੇ `ਤੇ ਮੌਜੂਦ ਅਧਿਕਾਰੀਆਂ ਨੂੰ ਹਮਲਾਵਰ ਦੇ ਵਾਹਨ ਦੇ ਪਿਛਲੇ ਹਿੱਸੇ ਵਿੱਚੋਂ ਵੱਡੀ ਮਾਤਰਾ ਵਿੱਚ ਵਿਸਫੋਟਕ ਪਦਾਰਥ ਬਰਾਮਦ ਹੋਏ ਹਨ, ਜਿਸ ਨਾਲ ਵੱਡੇ ਹਾਦਸੇ ਦਾ ਖ਼ਤਰਾ ਬਣਿਆ ਹੋਇਆ ਸੀ । ਹਮਲਾਵਰ ਦੀ ਕਾਰ ਦੀ ਟੱਕਰ ਨਾਲ ਇੱਕ ਸੁਰੱਖਿਆ ਗਾਰਡ ਵੀ ਜ਼ਖਮੀ ਹੋ ਗਿਆ ਹੈ, ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਉਸਦੇ ਖ਼ਤਰੇ ਤੋਂ ਬਾਹਰ ਹੋਣ ਦੀ ਉਮੀਦ ਹੈ।
