post

Jasbeer Singh

(Chief Editor)

Sports

ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਖਿਡਾਰੀਆਂ ਨੇ ਦਿਖਾਏ ਜੌਹਰ

post-img

ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਖਿਡਾਰੀਆਂ ਨੇ ਦਿਖਾਏ ਜੌਹਰ ਪਟਿਆਲਾ : ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ 23 ਸਤੰਬਰ ਤੋਂ ਸ਼ੁਰੂ ਹੋਏ ’ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਖਿਡਾਰੀਆਂ ਵੱਲੋਂ ਵੱਡੀ ਗਿਣਤੀ ਵਿੱਚ ਭਾਗ ਲਿਆ ਜਾ ਰਿਹਾ ਹੈ ਤੇ ਆਪਣੀ ਖੇਡ ਪ੍ਰਤਿਭਾ ਦੇ ਜੌਹਰ ਦਿਖਾਏ ਜਾ ਰਹੇ ਹਨ। ਹਰਪਿੰਦਰ ਸਿੰਘ ਨੇ ਅੱਜ ਹੋਏ ਮੁਕਾਬਲਿਆਂ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੈੱਟਬਾਲ ਅੰਡਰ-14 ਲੜਕੇ ਸੈਂਟ ਥਰੇਸਿਸ ਸਕੂਲ ਸਮਾਣਾ ਨੇ ਸ.ਸ.ਸ.ਸ ਲੌਟ ਦੀ ਟੀਮ ਨੂੰ 7-5 ਦੇ ਫ਼ਰਕ ਨਾਲ, ਸ.ਸ.ਸ.ਸ ਤ੍ਰਿਪੜੀ ਨੇ ਬੁੱਢਾ ਦਲ ਪਬਲਿਕ ਸਕੂਲ ਨੂੰ 7-0 ਨਾਲ ਅਤੇ ਸ.ਸ.ਸ.ਸ ਤ੍ਰਿਪੜੀ ਨੇ ਸੈਂਟ ਥਰੈਸਿਸ ਸਕੂਲ ਨੂੰ 12-07 ਨਾਲ ਹਰਾ ਕਿ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਅੰਡਰ-17 ਲੜਕੇ ਦੇ ਫਾਈਨਲ ਮੁਕਾਬਲਿਆਂ ਵਿੱਚ ਸ.ਹ.ਸ ਥੂਹੀ ਨਾਭਾ ਨੂੰ 7-1 ਨਾਲ ਹਰਾ ਕਿ ਜੇਤੂ ਰਹੀ। 21-30 ਮੈਨ ਦੇ ਮੁਕਾਬਲਿਆਂ ਵਿੱਚ ਵਾਰਡ ਨੰਬਰ 10 ਪਟਿਆਲਾ ਨੇ ਫਿਜ਼ੀਕਲ ਕਾਲਜ ਪਟਿਆਲਾ ਦੀ ਟੀਮ ਨੂੰ 30-28 ਦੇ ਫ਼ਰਕ ਨਾਲ ਹਰਾ ਕਿ ਜਿੱਤ ਹਾਸਲ ਕੀਤੀ । ਤੈਰਾਕੀ ਦੇ ਮੁਕਾਬਲਿਆਂ ਵਿੱਚ ਅੰਡਰ-14 ਲੜਕੇ ਈਵੈਂਟ 100 ਮੀਟਰ ਬੈਕ ਸਟਰੋਕ ਦੇ ਇਵੈਂਟ ਵਿੱਚ ਅਦਵਿਕ ਭਨੌਟ ਨੇ ਪਹਿਲਾ ਅੰਗਤ ਵਾਤਿਸ਼ ਨੇ ਦੂਜਾ ਗੁਰਮਨਵੀਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਲੜਕੀਆਂ ਦੇ ਇਸ ਈਵੈਂਟ ਵਿੱਚ ਛਾਇਆ ਸ਼ਰਮਾ ਨੇ ਪਹਿਲਾ, ਰੰਗਤ ਪ੍ਰੀਤ ਕੌਰ ਨੇ ਦੂਜਾ ਅਰਾਧਿਆ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਉਮਰ ਵਰਗ ਈਵੈਂਟ 50 ਮੀਟਰ ਫ਼ਰੀ ਸਟਾਈਲ ਲੜਕਿਆਂ ਵਿੱਚ ਰਣਵਿਜੈ ਸਿੰਘ ਚਾਹਲ ਨੇ ਪਹਿਲਾ ਧਨਵੀਰ ਸਿੰਘ ਨੇ ਦੂਜਾ ਹੀਮਾਂਗ ਤ੍ਰੀਘਾਟੀਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਫ਼ਰੀ ਸਟਾਈਲ ਲੜਕੀਆਂ ਵਿੱਚ ਪ੍ਰੇਰਣਾ ਨੇ ਪਹਿਲਾ ਹਰਸਿਮਰਤ ਕੌਰ ਨੇ ਦੂਜਾ ਕੀਰਤਰਾਜ ਕੌਰ ਭੁੱਲਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Related Post