
ਭੇੜੀਏ ਨੇ ਮੰਗਲਵਾਰ ਰਾਤ ਨੂੰ ਵੀ ਬਣਾਇਆ ਸੁੱਤੀ ਪਈ ਬੱਚੀ ਨੂੰ ਨਿਸ਼ਾਨਾ
- by Jasbeer Singh
- September 11, 2024

ਭੇੜੀਏ ਨੇ ਮੰਗਲਵਾਰ ਰਾਤ ਨੂੰ ਵੀ ਬਣਾਇਆ ਸੁੱਤੀ ਪਈ ਬੱਚੀ ਨੂੰ ਨਿਸ਼ਾਨਾ ਬਹਿਰਾਈਚ : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਬਹਿਰਾਈਚ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਭੇੜੀਆਂ ਵੱਲੋਂ ਲਗਾਤਾਰ ਮਨੁੱਖਾਂ ਤੇ ਹਮਲੇ ਕੀਤੇ ਜਾ ਰਹੇ ਹਨ। ਲਗਾਤਾਰ ਆਦਮਖੋਰ ਭੇੜੀਏ ਲੋਕਾਂ ਨੂੰ ਆਪਣਾ ਸਿ਼ਕਾਰ ਬਣਾ ਰਹੇ ਹਨ ਮੰਗਲਵਾਰ ਰਾਤ ਨੂੰ ਵੀ ਇੱਕ ਸੁੱਤੀ ਪਈ ਬੱਚੀ ਤੇ ਭੇੜੀਏ ਵੱਲੋਂ ਹਮਲਾ ਕਰਕੇ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਭੇੜੀਆ ਬੱਚੀ ਤੇ ਹਮਲਾ ਕਰਕੇ ਉਸ ਨੂੰ ਖਿੱਚ ਕੇ ਨਾਲ ਲਿਜਾ ਰਿਹਾ ਸੀ ਕਿ ਘਰ ਵਾਲਿਆਂ ਨੇ ਰੌਲਾ ਪਾ ਦਿੱਤਾ ਅਤੇ ਬੱਚੀ ਨੂੰ ਭੇੜੀਏ ਤੋਂ ਛੁਡਾਇਆ। ਬੱਚੀ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਯੂਪੀ ਦੇ ਬਹਿਰਾਈਚ ਇਲਾਕੇ ਦੇ ਵਿੱਚ ਦੋ ਅਲੱਗ ਅਲੱਗ ਪਿੰਡਾਂ ਦੇ ਵਿੱਚ ਬੱਚਿਆਂ ਨੂੰ ਭੇੜੀਏ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ। ਹਮਲੇ ਦਾ ਸ਼ਿਕਾਰ ਹੋਈ ਬੱਚੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਉਸ ਨੂੰ ਬਹਿਰਾਇਚ ਦੇ ਮੈਡੀਕਲ ਕਾਲਜ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਇਹ ਘਟਨਾ ਖਹਿਰੀ ਘਾਟ ਥਾਣਾ ਖੇਤਰ ਦੇ ਪਿੰਡ ਭਵਾਨੀਪੁਰ ਦੀ ਹੈ। ਜਿੱਥੇ ਸ਼ਿਵਾਨੀ ਨਾਂ ਦੀ ਬੱਚੀ ਆਪਣੀ ਮਾਂ ਦੇ ਨਾਲ ਘਰ ਦੇ ਵਿੱਚ ਸੌ ਰਹੀ ਸੀ, ਤੇ ਅਚਾਨਕ ਭੇੜੀਆਂ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ। ਬੱਚੀ ਦੀ ਆਵਾਜ਼ ਸੁਣ ਕੇ ਮਾਂ ਦੀ ਅੱਖ ਖੁੱਲ ਗਈ ਅਤੇ ਉਸ ਨੇ ਰੌਲਾ ਪਾ ਕੇ ਪਿੰਡ ਦੇ ਲੋਕਾਂ ਨੂੰ ਇਕੱਠੇ ਕਰ ਲਿਆ। ਇਸ ਤੋਂ ਬਾਅਦ ਲੋਕਾਂ ਨੇ ਬੱਚੀ ਨੂੰ ਭੇੜੀਏ ਦੇ ਚੁੰਗਲ ਚੋਂ ਛੁੜਾਇਆ। ਜ਼ਿਕਰਯੋਗ ਹੈ ਕਿ ਭੇੜੀਆਂ ਵੱਲੋਂ ਲਗਾਤਾਰ ਕੀਤੇ ਹਮਲਿਆਂ ਦੇ ਵਿੱਚ ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਸ ਦੇ ਵਿੱਚ 8 ਬੱਚੇ ਸਨ। ਹੁਣ ਤੱਕ ਇਸ ਤਰ੍ਹਾਂ ਦੇ ਪੰਜ ਭੇੜੀਆਂ ਨੂੰ ਫੜਿਆ ਵੀ ਜਾ ਚੁੱਕਾ ਹੈ। ਉਧਰ ਵਣ ਵਿਭਾਗ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਕਿ ਜਲਦ ਹੀ ਆਦਮਖੋਰ ਭੇੜੀਏ ਨੂੰ ਕਾਬੂ ਕਰ ਲਿਆ ਜਾਵੇਗਾ।
Related Post
Popular News
Hot Categories
Subscribe To Our Newsletter
No spam, notifications only about new products, updates.